IND vs AUS WTC Final 2023 LIVE: ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ ਨੇ ਬਣਾਈਆਂ 327 ਦੌੜਾਂ, ਬੈਕਫੁੱਟ ‘ਤੇ ਟੀਮ ਇੰਡੀਆ
WTC Final: ਅੱਜ ਤੋਂ ਭਾਰਤ ਤੇ ਆਸਟਰੇਲੀਆ (IND vs AUS) ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇੰਗਲੈਂਡ ਦੇ ਓਵਲ ਵਿੱਚ ਮੁਕਾਬਲਾ ਹੋ ਰਿਹਾ ਹੈ।
LIVE
Background
WTC Final: ਅੱਜ ਤੋਂ ਭਾਰਤ ਤੇ ਆਸਟਰੇਲੀਆ (IND vs AUS) ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇੰਗਲੈਂਡ ਦੇ ਓਵਲ ਵਿੱਚ ਮੁਕਾਬਲਾ ਹੋ ਰਿਹਾ ਹੈ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟੈਸਟ ਫਾਰਮੈਟ ਦੇ ਇਸ ਸਭ ਤੋਂ ਵੱਡੇ ਮੈਚ 'ਤੇ ਟਿਕੀਆਂ ਹੋਈਆਂ ਹਨ। ਇਸ ਚੈਂਪੀਅਨਸ਼ਿਪ ਵਿੱਚ ਜੋ ਵੀ ਜਿੱਤੇਗਾ, ਉਹ ਟੈਸਟ ਫਾਰਮੈਟ ਦਾ ਨਵਾਂ ਚੈਂਪੀਅਨ ਬਣੇਗਾ।
ਦੱਸ ਦੇਈਏ ਕਿ ਭਾਰਤ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ। ਪਿਛਲੀ ਵਾਰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਪਹਿਲੀ ਵਾਰ ਫਾਈਨਲ 'ਚ ਪਹੁੰਚਿਆ ਹੈ। ਆਓ ਜਾਣਦੇ ਹਾਂ ਇਸ ਰੋਮਾਂਚਕ ਮੈਚ ਦੌਰਾਨ ਮੌਸਮ ਤੇ ਪਿੱਚ ਦਾ ਕੀ ਹਾਲ ਰਹੇਗਾ।
WTC ਫਾਈਨਲ: ਮੌਸਮ ਖਰਾਬ ਖੇਡ ਖੇਡੇਗਾ
ਭਾਰਤ ਤੇ ਆਸਟ੍ਰੇਲੀਆ ਵਿਚਾਲੇ WTC ਫਾਈਨਲ ਮੈਚ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਦਿਨ ਦੇ ਹਿਸਾਬ ਨਾਲ ਮੌਸਮ ਦੀ ਸਥਿਤੀ :-
7 ਜੂਨ (ਬੁੱਧਵਾਰ)-ਪਹਿਲੇ ਦਿਨ ਮੀਂਹ ਦੀ ਕੋਈ ਸੰਭਾਵਨਾ ਨਹੀਂ। ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਦੇ ਆਸਪਾਸ ਰਹੇਗਾ।
8 ਜੂਨ (ਵੀਰਵਾਰ)- ਦਿਨ ਦੀ ਸ਼ੁਰੂਆਤ 'ਚ ਬੱਦਲਵਾਈ ਰਹੇਗੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਜਾਏਗਾ, ਬੱਦਲ ਛਟ ਜਾਣਗੇ ਤੇ ਮੌਸਮ ਸੁਹਾਵਣਾ ਬਣਿਆ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ। ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਹੋ ਸਕਦਾ ਹੈ।
9 ਜੂਨ (ਸ਼ੁੱਕਰਵਾਰ)- ਤੀਜੇ ਦਿਨ ਵੀ ਮੌਸਮ ਸਾਫ਼ ਰਹੇਗਾ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਹੋ ਸਕਦਾ ਹੈ।
10 ਜੂਨ (ਸ਼ਨੀਵਾਰ)- ਚੌਥੇ ਦਿਨ ਸੂਰਜ ਦੇ ਬੱਦਲਾਂ ਪਿੱਛੇ ਛੁਪਣ ਦੀ ਸੰਭਾਵਨਾ ਹੈ। ਤਾਪਮਾਨ 26 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ। ਦੁਪਹਿਰ ਬਾਅਦ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।
11 ਜੂਨ (ਐਤਵਾਰ)- ਫਾਈਨਲ ਮੈਚ ਦੇ 5ਵੇਂ ਦਿਨ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਮੀਂਹ ਦੀ ਸੰਭਾਵਨਾ 14 ਫੀਸਦੀ ਹੈ। ਹਾਲਾਂਕਿ 5ਵੇਂ ਦਿਨ ਤੱਕ ਇਸ ਪਿੱਚ 'ਤੇ ਸ਼ਾਇਦ ਹੀ ਕੋਈ ਟੈਸਟ ਹੋ ਸਕੇ। ਯਾਨੀ ਇਸ ਟੈਸਟ ਦਾ ਨਤੀਜਾ ਚੌਥੇ ਦਿਨ ਤੱਕ ਆਉਣ ਦੀ ਸੰਭਾਵਨਾ ਹੈ।
WTC ਫਾਈਨਲਸ: ਪਿਚ ਰਿਪੋਰਟ
ਭਾਰਤ ਤੇ ਆਸਟ੍ਰੇਲੀਆ ਵਿਚਾਲੇ WTC ਫਾਈਨਲ ਮੈਚ ਇੰਗਲੈਂਡ ਦੇ ਓਵਲ 'ਚ ਖੇਡਿਆ ਜਾਣਾ ਹੈ। ਇਹ ਪਿੱਚ ਉਛਾਲ ਵਾਲੀ ਹੈ। ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਪਰ ਤੀਜੇ ਦਿਨ ਤੋਂ ਸਪਿਨਰਾਂ ਨੂੰ ਵੀ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਪਹਿਲਾਂ ਵੀ ਇਹ ਪਿੱਚ ਤੇਜ਼ ਤੇ ਸਪਿਨ ਗੇਂਦਬਾਜ਼ਾਂ ਲਈ ਮਦਦਗਾਰ ਰਹੀ ਹੈ। ਜੂਨ 'ਚ ਪਹਿਲੀ ਵਾਰ ਇਸ ਪਿੱਚ 'ਤੇ ਟੈਸਟ ਖੇਡਿਆ ਜਾ ਰਿਹਾ ਹੈ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੋਵੇਂ ਕਪਤਾਨ ਸਪਿਨ ਦਾ ਕਿਵੇਂ ਇਸਤੇਮਾਲ ਕਰਦੇ ਹਨ।
ਭਾਰਤ ਨੇ ਆਪਣਾ ਆਖ਼ਰੀ ਟੈਸਟ ਇੱਥੇ 2021 ਵਿੱਚ ਇੰਗਲੈਂਡ ਖ਼ਿਲਾਫ਼ ਖੇਡਿਆ ਸੀ, ਜਿਸ ਵਿੱਚ 157 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਦੋਂਕਿ ਆਸਟਰੇਲੀਆ ਨੇ 2019 ਵਿੱਚ ਇੰਗਲੈਂਡ ਤੋਂ ਇਸੇ ਪਿੱਚ ’ਤੇ ਹਾਰ ਝੱਲੀ ਸੀ। ਇਹ ਦੋਵੇਂ ਮੈਚ ਸਤੰਬਰ ਵਿੱਚ ਖੇਡੇ ਗਏ ਸਨ। ਇਨ੍ਹਾਂ ਦੋਨਾਂ ਮੈਚਾਂ ਵਿੱਚ ਤੇਜ਼ ਗੇਂਦਬਾਜ਼ਾਂ ਦਾ ਜਲਵਾ ਰਿਹਾ।
ਇਸ ਪਿੱਚ 'ਤੇ ਕੁੱਲ 104 ਟੈਸਟ ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 37 ਵਾਰ ਜਿੱਤ ਦਰਜ ਕੀਤੀ ਹੈ ਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 29 ਵਾਰ ਜਿੱਤ ਦਰਜ ਕੀਤੀ ਹੈ। 37 ਮੈਚ ਡਰਾਅ ਰਹੇ ਹਨ। ਇਸ ਦੇ ਨਾਲ ਹੀ ਟਾਸ ਜਿੱਤਣ ਵਾਲੀਆਂ ਟੀਮਾਂ ਨੇ 36 ਵਾਰ ਜਿੱਤ ਦਰਜ ਕੀਤੀ ਹੈ ਜਦਕਿ ਟਾਸ ਹਾਰਨ ਵਾਲੀਆਂ ਟੀਮਾਂ 30 ਵਾਰ ਜਿੱਤੀਆਂ ਹਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 106 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਸ 'ਚ ਆਸਟ੍ਰੇਲੀਆ ਦਾ ਬੋਲਬਾਲਾ ਹੈ। ਆਸਟ੍ਰੇਲੀਆ ਨੇ 44 ਟੈਸਟ ਮੈਚ ਜਿੱਤੇ ਹਨ ਜਦਕਿ ਭਾਰਤ ਨੇ 32 ਟੈਸਟ ਮੈਚ ਜਿੱਤੇ ਹਨ। ਬਾਕੀ 29 ਮੈਚ ਡਰਾਅ ਰਹੇ ਹਨ। ਇਸ ਤੋਂ ਇਲਾਵਾ WTC ਫਾਈਨਲ ਦੀ ਗੱਲ ਕਰੀਏ ਤਾਂ ਦੋਵੇਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਟੀਮ ਇੰਡੀਆ ਜਿੱਥੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਈ ਹੈ, ਉੱਥੇ ਹੀ ਆਸਟਰੇਲੀਆ ਨੇ ਪਹਿਲੀ ਵਾਰ ਖ਼ਿਤਾਬ ਲਈ ਕੁਆਲੀਫਾਈ ਕੀਤਾ ਹੈ।
IND vs AUS: ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਬਣਾਈਆਂ 327 ਦੌੜਾਂ
AUS vs IND Live Score: ਪਹਿਲੇ ਦਿਨ ਦੀ ਖੇਡ ਸਮਾਪਤ: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟਰੇਲੀਆ ਨੇ 85 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਨਾਲ 327 ਦੌੜਾਂ ਬਣਾ ਲਈਆਂ ਹਨ। ਟ੍ਰੈਵਿਸ ਹੈੱਡ ਨੇ 156 ਗੇਂਦਾਂ ਵਿੱਚ 146 ਦੌੜਾਂ ਬਣਾਈਆਂ। ਸਟੀਵ ਸਮਿਥ 95 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਡੇਵਿਡ ਵਾਰਨਰ 43 ਦੌੜਾਂ ਅਤੇ ਲਾਬੂਸ਼ੇਨ 26 ਦੌੜਾਂ ਬਣਾ ਕੇ ਆਊਟ ਹੋਏ। ਉਸਮਾਨ ਖਵਾਜਾ ਜ਼ੀਰੋ 'ਤੇ ਆਊਟ ਹੋ ਗਏ। ਭਾਰਤ ਲਈ ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੇ 1-1 ਵਿਕਟ ਲਈ।
AUS vs IND Live Score: ਆਸਟਰੇਲੀਆ ਨੇ 76 ਓਵਰਾਂ ਵਿੱਚ ਬਣਾਈਆਂ 289 ਦੌੜਾਂ
AUS vs IND Live Score: 76 ਓਵਰਾਂ ਦੀ ਸਮਾਪਤੀ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 3 ਵਿਕਟਾਂ ਦੇ ਨੁਕਸਾਨ 'ਤੇ 289 ਦੌੜਾਂ ਬਣਾ ਲਈਆਂ ਹਨ। ਟ੍ਰੈਵਿਸ ਹੈਡ 124 ਜਦਕਿ ਸਟੀਵ ਸਮਿਥ 79 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਦੋਵੇਂ ਖਿਡਾਰੀ ਭਾਰਤੀ ਗੇਂਦਬਾਜ਼ਾਂ ਨੂੰ ਵਿਕਟਾਂ ਲੈਣ ਦਾ ਕੋਈ ਮੌਕਾ ਨਹੀਂ ਦੇ ਰਹੇ ਹਨ।
AUS vs IND Live Score: ਆਸਟਰੇਲੀਆ ਨੇ 73 ਓਵਰਾਂ ਵਿੱਚ ਬਣਾਈਆਂ 276 ਦੌੜਾਂ
AUS vs IND Live Score: ਆਸਟ੍ਰੇਲੀਆ ਨੇ 73 ਓਵਰਾਂ ਦੀ ਸਮਾਪਤੀ ਤੋਂ ਬਾਅਦ 3 ਵਿਕਟਾਂ ਦੇ ਨੁਕਸਾਨ 'ਤੇ 276 ਦੌੜਾਂ ਬਣਾ ਲਈਆਂ ਹਨ। ਟ੍ਰੈਵਿਸ ਹੈਡ 115 ਅਤੇ ਸਟੀਵ ਸਮਿਥ 75 ਦੌੜਾਂ ਬਣਾ ਕੇ ਖੇਡ ਰਹੇ ਹਨ। ਹੁਣ ਤੱਕ ਦੋਵਾਂ ਵਿਚਾਲੇ ਚੌਥੀ ਵਿਕਟ ਲਈ 200 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
IND vs AUS Live Score: ਆਸਟਰੇਲੀਆ ਨੇ 67 ਓਵਰਾਂ ਵਿੱਚ ਬਣਾਈਆਂ 247 ਦੌੜਾਂ
IND vs AUS Live Score: ਆਸਟ੍ਰੇਲੀਆ ਨੇ 67 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਬਣਾਈਆਂ। ਟਰੇਵਿਸ ਹੈਡ 105 ਦੌੜਾਂ ਬਣਾ ਕੇ ਖੇਡ ਰਿਹਾ ਹੈ। ਸਟੀਵ ਸਮਿਥ ਨੇ 57 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਵਿਚਾਲੇ 171 ਦੌੜਾਂ ਦੀ ਸਾਂਝੇਦਾਰੀ ਹੋਈ ਹੈ।
IND vs AUS Live Score: ਹੈਡ ਨੇ ਜੜਿਆ ਸ਼ਾਨਦਾਰ ਸੈਂਕੜਾ
IND vs AUS Live Score: ਟ੍ਰੈਵਿਸ ਹੈੱਡ ਨੇ ਆਪਣਾ ਸੈਂਕੜਾ ਲਗਾਇਆ। ਉਹ 106 ਗੇਂਦਾਂ ਵਿੱਚ 100 ਦੌੜਾਂ ਬਣਾਉਣ ਤੋਂ ਬਾਅਦ ਖੇਡ ਰਹੇ ਹਨ। ਹੈੱਡ ਨੇ 14 ਚੌਕੇ ਅਤੇ ਇਕ ਛੱਕਾ ਲਗਾਇਆ ਹੈ। ਆਸਟ੍ਰੇਲੀਆ ਨੇ 64.4 ਓਵਰਾਂ 'ਚ 233 ਦੌੜਾਂ ਬਣਾਈਆਂ। ਸਮਿਥ ਅਤੇ ਹੈੱਡ ਵਿਚਾਲੇ 157 ਦੌੜਾਂ ਦੀ ਸਾਂਝੇਦਾਰੀ ਹੋਈ ਹੈ।