ਪੜਚੋਲ ਕਰੋ

IND vs AUS, WTC Final 2023 Live Updates: ਆਸਟ੍ਰੇਲੀਆ ਨੇ 86 ਦੇ ਸਕੋਰ 'ਤੇ ਗੁਆਇਆ ਤੀਜਾ ਵਿਕੇਟ, ਸਟੀਵ ਸਮਿਥ 34 ਦੌੜਾਂ ਬਣਾ ਕੇ ਹੋਏ ਆਊਟ

IND vs AUS, WTC Final 2023- LIVE Blog- Day 3: ਇੱਥੇ ਤੁਹਾਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦਾ ਲਾਈਵ ਸਕੋਰ ਅਤੇ ਮੈਚ ਨਾਲ ਸਬੰਧਤ ਸਾਰੀਆਂ ਅਪਡੇਟਸ ਮਿਲਣਗੀਆਂ।

LIVE

Key Events
IND vs AUS, WTC Final 2023 Live Updates: ਆਸਟ੍ਰੇਲੀਆ ਨੇ 86 ਦੇ ਸਕੋਰ 'ਤੇ ਗੁਆਇਆ ਤੀਜਾ ਵਿਕੇਟ, ਸਟੀਵ ਸਮਿਥ 34 ਦੌੜਾਂ ਬਣਾ ਕੇ ਹੋਏ ਆਊਟ

Background

IND vs AUS WTC Final 2023 LIVE Score Updates:  ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਲੰਡਨ ਦੇ ਓਵਲ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ 'ਚ 5 ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਇਸ ਸਮੇਂ ਬੈਕਫੁੱਟ 'ਤੇ ਹੈ। ਉਸ ਦਾ ਟਾਪ ਬੈਟਿੰਗ ਆਰਡਰ ਖ਼ਰਾਬ ਹੋ ਗਿਆ ਹੈ। ਹੁਣ ਟੀਮ ਨੂੰ ਅਜਿੰਕਯ ਰਹਾਣੇ ਅਤੇ ਸ਼੍ਰੀਕਰ ਭਰਤ ਤੋਂ ਉਮੀਦ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ ਆਲ ਆਊਟ ਹੋਣ ਤੱਕ 469 ਦੌੜਾਂ ਬਣਾਈਆਂ ਸਨ।

ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ ਵਿੱਚ 151 ਦੌੜਾਂ ਬਣਾਈਆਂ ਸਨ। ਇਸ ਦੌਰਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਓਪਨਿੰਗ ਕਰਨ ਆਏ। ਇਹ ਦੋਵੇਂ ਬੱਲੇਬਾਜ਼ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ। ਕਪਤਾਨ ਰੋਹਿਤ 2 ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਭਮਨ ਨੇ 13 ਦੌੜਾਂ ਬਣਾਈਆਂ। ਵਿਰਾਟ ਕੋਹਲੀ 14 ਦੌੜਾਂ ਬਣਾ ਕੇ ਆਊਟ ਹੋ ਗਏ। ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਵੀ ਸਿਰਫ਼ 14 ਦੌੜਾਂ ਹੀ ਬਣਾ ਸਕੇ। ਇਸ ਦੌਰਾਨ ਰਵਿੰਦਰ ਜਡੇਜਾ ਨੇ 48 ਦੌੜਾਂ ਦੀ ਅਹਿਮ ਪਾਰੀ ਖੇਡੀ। ਹੁਣ ਭਾਰਤੀ ਟੀਮ ਦੀ ਜ਼ਿੰਮੇਵਾਰੀ ਅਜਿੰਕਿਆ ਰਹਾਣੇ ਅਤੇ ਸ਼੍ਰੀਕਰ ਭਰਤ ਦੇ ਮੋਢਿਆਂ 'ਤੇ ਹੈ। ਭਾਰਤ ਫਿਲਹਾਲ ਆਸਟ੍ਰੇਲੀਆ ਤੋਂ 318 ਦੌੜਾਂ ਪਿੱਛੇ ਹੈ।

ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ ਆਲ ਆਊਟ ਹੋਣ ਤੱਕ 469 ਦੌੜਾਂ ਬਣਾਈਆਂ ਸਨ। ਟੀਮ ਦੂਜੇ ਦੇ ਦੂਜੇ ਸੈਸ਼ਨ ਵਿੱਚ ਆਲ ਆਊਟ ਹੋ ਗਈ। ਟ੍ਰੈਵਿਸ ਹੈੱਡ ਨੇ 163 ਅਤੇ ਸਟੀਵ ਸਮਿਥ ਨੇ 121 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਲਈ ਮੁਹੰਮਦ ਸਿਰਾਜ ਨੇ 4 ਵਿਕਟਾਂ ਲਈਆਂ। ਉਸ ਨੇ 28.3 ਓਵਰਾਂ ਵਿੱਚ 108 ਦੌੜਾਂ ਦਿੱਤੀਆਂ। ਮੁਹੰਮਦ ਸ਼ਮੀ ਅਤੇ ਸ਼ਾਰਦੁਲ ਠਾਕੁਰ ਨੇ 2-2 ਵਿਕਟਾਂ ਲਈਆਂ। ਜਡੇਜਾ ਨੂੰ ਵੀ ਕਾਮਯਾਬੀ ਮਿਲੀ।ਭਾਰਤੀ ਟੀਮ 'ਤੇ ਫਾਲੋਆਨ ਦਾ ਖ਼ਤਰਾ ਮੰਡਰਾ ਰਿਹਾ ਹੈ। ਉਸ ਨੂੰ ਕੁੱਲ 269 ਦੌੜਾਂ ਦੀ ਲੋੜ ਹੈ। ਟੀਮ ਨੇ 151 ਦੌੜਾਂ ਬਣਾਈਆਂ ਹਨ। ਇਸ ਲਈ ਹੁਣ 118 ਦੌੜਾਂ ਹੋਰ ਬਣਾਉਣੀਆਂ ਹਨ। ਪਰ ਸਿਰਫ਼ ਪੰਜ ਵਿਕਟਾਂ ਹੱਥ ਵਿੱਚ ਹਨ। ਇਸ ਸਥਿਤੀ ਵਿੱਚ ਭਾਰਤੀ ਟੀਮ ਨੂੰ ਤਜਰਬੇਕਾਰ ਬੱਲੇਬਾਜ਼ ਰਹਾਣੇ ਅਤੇ ਸ਼੍ਰੀਕਰ ਭਰਤ ਤੋਂ ਉਮੀਦਾਂ ਹੋਣਗੀਆਂ।

22:55 PM (IST)  •  09 Jun 2023

IND vs AUS Live: ਤੀਜੇ ਦਿਨ ਦਾ ਖ਼ੇਡ ਹੋਇਆ ਖ਼ਤਮ ਮੈਚ 'ਤੇ ਕੰਗਾਰੂਆਂ ਦਾ ਸ਼ਿਕੰਜਾ ਬਰਕਰਾਰ

IND vs AUS Live: ਤੀਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਦਾ ਸਕੋਰ 4 ਵਿਕਟਾਂ 'ਤੇ 123 ਦੌੜਾਂ ਹੈ। ਕੈਮਰਨ ਗ੍ਰੀਨ ਮਾਰਨਸ ਲਾਬੂਸ਼ੇਨ ਦੇ ਨਾਲ ਅਜੇਤੂ ਪੈਵੇਲੀਅਨ ਪਰਤੇ। ਮਾਰਨਸ ਲਾਬੂਸ਼ੇਨ 41 ਦੌੜਾਂ ਬਣਾ ਕੇ ਨਾਬਾਦ ਪਰਤੇ ਜਦਕਿ ਕੈਮਰੂਨ ਗ੍ਰੀਨ ਨੇ 7 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਲੀਡ 296 ਦੌੜਾਂ ਹੋ ਗਈ ਹੈ।

21:52 PM (IST)  •  09 Jun 2023

IND vs AUS Live: 34 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ 103 ਦੌੜਾਂ

IND vs AUS Live: ਆਪਣੀ ਦੂਜੀ ਪਾਰੀ 'ਚ ਆਸਟ੍ਰੇਲੀਆਈ ਟੀਮ ਨੇ 34 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 103 ਦੌੜਾਂ ਬਣਾ ਲਈਆਂ ਹਨ। ਮਾਰਨਸ ਲਾਬੁਸ਼ੇਨ 36 ਅਤੇ ਟ੍ਰੈਵਿਸ ਹੈਡ 10 ਦੌੜਾਂ ਬਣਾ ਕੇ ਖੇਡ ਰਹੇ ਹਨ। ਆਸਟ੍ਰੇਲੀਆ ਦੀ ਲੀਡ ਹੁਣ 276 ਦੌੜਾਂ ਹੈ।

21:50 PM (IST)  •  09 Jun 2023

IND vs AUS Live: ਸਟੀਵ ਸਮਿਥ 34 ਦੌੜਾਂ ਬਣਾ ਕੇ ਪਰਤੇ ਪੈਵੇਲੀਅਨ

IND vs AUS Live: ਆਪਣੀ ਦੂਜੀ ਪਾਰੀ 'ਚ ਆਸਟ੍ਰੇਲੀਆਈ ਟੀਮ ਨੇ 34 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 103 ਦੌੜਾਂ ਬਣਾ ਲਈਆਂ ਹਨ। ਮਾਰਨਸ ਲਾਬੁਸ਼ੇਨ 36 ਅਤੇ ਟ੍ਰੈਵਿਸ ਹੈਡ 10 ਦੌੜਾਂ ਬਣਾ ਕੇ ਖੇਡ ਰਹੇ ਹਨ। ਆਸਟ੍ਰੇਲੀਆ ਦੀ ਲੀਡ ਹੁਣ 276 ਦੌੜਾਂ ਹਨ।

20:41 PM (IST)  •  09 Jun 2023

IND vs AUS Live: ਉਸਮਾਨ ਖ਼ਵਾਜਾ ਦੇ ਰੂਪ ਵਿੱਚ ਆਸਟ੍ਰੇਲੀਆ ਨੇ ਗਵਾਇਆ ਦੂਜਾ ਵਿਕੇਟ

IND vs AUS Live: ਆਪਣੀ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 2 ਵਿਕਟਾਂ ਗੁਆ ਦਿੱਤੀਆਂ ਹਨ। ਮੈਚ ਵਿੱਚ ਤੀਜੇ ਦਿਨ ਦਾ ਤੀਜਾ ਸੈਸ਼ਨ ਜਾਰੀ ਹੈ। ਕੰਗਾਰੂ ਟੀਮ ਨੂੰ ਦੂਜਾ ਝਟਕਾ 15ਵੇਂ ਓਵਰ ਦੀ ਪਹਿਲੀ ਗੇਂਦ 'ਤੇ ਉਸਮਾਨ ਖਵਾਜਾ ਦੇ ਰੂਪ 'ਚ ਲੱਗਿਆ। ਭਾਰਤੀ ਗੇਂਦਬਾਜ਼ ਉਮੇਸ਼ ਯਾਦਵ ਨੇ ਖਵਾਜ਼ਾ ਨੂੰ ਵਾਕ ਕੀਤਾ। ਇਸ ਤੋਂ ਬਾਅਦ ਸਟੀਵ ਸਮਿਥ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਹਨ। 18 ਓਵਰ ਪੂਰੇ ਹੋ ਚੁੱਕੇ ਹਨ। ਇਸ ਦੌਰਾਨ ਲਾਬੂਸ਼ੇਨ 49 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 16 ਦੌੜਾਂ ਅਤੇ ਸਮਿਥ ਨੇ 15 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ।

20:07 PM (IST)  •  09 Jun 2023

IND vs AUS Live: ਤੀਜੇ ਦਿਨ ਦਾ ਸੈਸ਼ਨ ਹੋਇਆ ਖ਼ਤਮ

IND vs AUS Live: ਭਾਰਤ-ਆਸਟ੍ਰੇਲੀਆ ਟੈਸਟ ਦੇ ਤੀਜੇ ਦਿਨ ਦਾ ਦੂਜਾ ਸੈਸ਼ਨ ਖਤਮ ਹੋ ਗਿਆ ਹੈ। ਆਪਣੀ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਦੂਜੇ ਸੈਸ਼ਨ ਤੱਕ 11 ਓਵਰਾਂ ਵਿੱਚ 23 ਦੌੜਾਂ ਬਣਾ ਕੇ ਇੱਕ ਵਿਕਟ ਗੁਆ ਦਿੱਤਾ। ਕੰਗਾਰੂ ਟੀਮ ਨੂੰ ਪਹਿਲਾ ਝਟਕਾ ਡੇਵਿਡ ਵਾਰਨਰ ਦੇ ਰੂਪ 'ਚ ਲੱਗਾ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਚੌਥੇ ਓਵਰ ਵਿੱਚ ਵਾਰਨਰ ਨੂੰ ਪੈਵੇਲੀਅਨ ਦਾ ਰਾਹ ਵਿਖਾਇਆ। ਟੀ ਬ੍ਰੇਕ (ਦੂਜਾ ਸੈਸ਼ਨ ਖ਼ਤਮ ਹੋਣ) ਤੱਕ ਉਸਮਾਨ ਖਵਾਜਾ ਅਤੇ ਮਾਰਨਸ ਲਾਬੁਸ਼ੇਨ ਕ੍ਰੀਜ਼ 'ਤੇ ਮੌਜੂਦ ਹਨ। ਖਵਾਜਾ ਨੇ 32 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 13 ਅਤੇ ਲਾਬੁਸ਼ੇਨ ਨੇ 26 ਗੇਂਦਾਂ 'ਚ 8 ਦੌੜਾਂ ਬਣਾਈਆਂ। ਆਸਟ੍ਰੇਲੀਆ ਕੋਲ 196 ਦੌੜਾਂ ਦੀ ਲੀਡ ਹੈ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Advertisement
ABP Premium

ਵੀਡੀਓਜ਼

Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Power Cut in Punjab: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਦੇ ਇਸ ਮਸ਼ਹੂਰ ਹੋਟਲ ਦੇ ਬਾਹਰ ਤਾੜ-ਤਾੜ ਚੱਲੀਆਂ ਗੋ*ਲੀਆਂ, 5 ਜ਼ਖਮੀ, ਜਾਣੋ ਮਾਮਲਾ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
Punjab News: ਪੰਜਾਬ ਵਾਸੀ ਜ਼ਰੂਰ ਪੜ੍ਹ ਲੈਣ ਇਹ ਖਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ
'ਕਿਸਾਨ ਆਗੂ ਡੱਲੇਵਾਲ ਦੀ ਹਾਲਤ ਗੰਭੀਰ, ਕਿਸੇ ਵੇਲੇ ਵੀ ਪੈ ਸਕਦਾ ਦਿਲ ਦਾ ਦੌਰਾ', ਮਰਨ ਵਰਤ ਦੇ 27ਵੇਂ ਦਿਨ ਬੋਲੇ ਡਾਕਟਰ
'ਕਿਸਾਨ ਆਗੂ ਡੱਲੇਵਾਲ ਦੀ ਹਾਲਤ ਗੰਭੀਰ, ਕਿਸੇ ਵੇਲੇ ਵੀ ਪੈ ਸਕਦਾ ਦਿਲ ਦਾ ਦੌਰਾ', ਮਰਨ ਵਰਤ ਦੇ 27ਵੇਂ ਦਿਨ ਬੋਲੇ ਡਾਕਟਰ
ਇਨ੍ਹਾਂ ਸਬਜ਼ੀਆਂ 'ਚ ਲੁਕਿਆ ਸਿਹਤ ਦਾ ਖਜਾਨਾ, ਬਿਮਾਰੀਆਂ ਤੋਂ ਬਚਣਾ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਇਨ੍ਹਾਂ ਸਬਜ਼ੀਆਂ 'ਚ ਲੁਕਿਆ ਸਿਹਤ ਦਾ ਖਜਾਨਾ, ਬਿਮਾਰੀਆਂ ਤੋਂ ਬਚਣਾ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
UP 'ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਤਿੰਨਾਂ ਦੀ ਮੌਤ
UP 'ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਤਿੰਨਾਂ ਦੀ ਮੌਤ
ਹੁਣ ਫ੍ਰੀ 'ਚ ਲੈ ਸਕੋਗੇ ਲਾਈਵ ਟੀਵੀ ਅਤੇ OTT ਕੰਟੈਂਟ ਦਾ ਮਜ਼ਾ, BSNLਯੂਜ਼ਰਸ ਦੇ ਲਈ ਸ਼ੁਰੂ ਹੋਈ ਆਹ ਸਪੈਸ਼ਲ ਸਰਵਿਸ
ਹੁਣ ਫ੍ਰੀ 'ਚ ਲੈ ਸਕੋਗੇ ਲਾਈਵ ਟੀਵੀ ਅਤੇ OTT ਕੰਟੈਂਟ ਦਾ ਮਜ਼ਾ, BSNLਯੂਜ਼ਰਸ ਦੇ ਲਈ ਸ਼ੁਰੂ ਹੋਈ ਆਹ ਸਪੈਸ਼ਲ ਸਰਵਿਸ
Embed widget