IND vs ENG: ਰੋਹਿਤ ਸ਼ਰਮਾ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਪਤਾਨ
ਉਹ ਸਭ ਤੋਂ ਤੇਜ਼ 1000 ਟੀ-20 ਕੌਮਾਂਤਰੀ ਦੌੜਾਂ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਏ। ਉਨ੍ਹਾਂ ਨੇ ਇਸ ਮਾਮਲੇ 'ਚ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਨੇ 29 ਪਾਰੀਆਂ 'ਚ ਇਹ ਉਪਲੱਬਧੀ ਹਾਸਲ ਕੀਤੀ।
Rohit Sharma Record England vs India 1st T20I: ਭਾਰਤ ਅਤੇ ਇੰਗਲੈਂਡ ਵਿਚਾਲੇ ਸੈਮਪਟਨ 'ਚ T20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ। ਇਸ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਦੌਰਾਨ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਇੰਡੀਆ ਦੀ ਪਹਿਲੀ ਵਿਕਟ ਸਿਰਫ਼ 29 ਦੌੜਾਂ ਦੇ ਸਕੋਰ 'ਤੇ ਡਿੱਗ ਗਈ ਸੀ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ ਛੋਟੀ ਅਤੇ ਦਮਦਾਰ ਪਾਰੀ ਖੇਡੀ। ਉਨ੍ਹਾਂ ਨੇ 14 ਗੇਂਦਾਂ 'ਚ 24 ਦੌੜਾਂ ਬਣਾਈਆਂ। ਰੋਹਿਤ ਨੇ ਇਸ ਪਾਰੀ ਦੀ ਮਦਦ ਨਾਲ ਇਕ ਖ਼ਾਸ ਰਿਕਾਰਡ ਆਪਣੇ ਨਾਂਅ ਕਰ ਲਿਆ। ਉਹ ਸਭ ਤੋਂ ਤੇਜ਼ 1000 ਟੀ-20 ਦੌੜਾਂ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਏ ਹਨ।
ਰੋਹਿਤ ਨੇ ਸਾਊਥੈਂਪਟਨ 'ਚ 14 ਗੇਂਦਾਂ ਦਾ ਸਾਹਮਣਾ ਕੀਤਾ ਅਤੇ 5 ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਭਾਵੇਂ ਉਨ੍ਹਾਂ ਦੀ ਪਾਰੀ ਛੋਟੀ ਸੀ। ਪਰ ਇਸ ਕਾਰਨ ਉਨ੍ਹਾਂ ਦੇ ਨਾਂਅ ਇਕ ਖ਼ਾਸ ਰਿਕਾਰਡ ਦਰਜ ਹੋ ਗਿਆ ਹੈ। ਉਹ ਸਭ ਤੋਂ ਤੇਜ਼ 1000 ਟੀ-20 ਕੌਮਾਂਤਰੀ ਦੌੜਾਂ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਏ। ਉਨ੍ਹਾਂ ਨੇ ਇਸ ਮਾਮਲੇ 'ਚ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਨੇ 30 ਪਾਰੀਆਂ 'ਚ 1000 ਦੌੜਾਂ ਬਣਾਈਆਂ, ਜਦਕਿ ਰੋਹਿਤ ਨੇ 29 ਪਾਰੀਆਂ 'ਚ ਇਹ ਉਪਲੱਬਧੀ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਰੋਹਿਤ ਦਾ ਓਵਰਆਲ ਟੀ-20 ਰਿਕਾਰਡ ਵੀ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਨੇ ਹੁਣ ਤੱਕ ਖੇਡੇ ਗਏ 125 ਟੀ-20 ਕੌਮਾਂਤਰੀ ਮੈਚਾਂ 'ਚ 3313 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੋਹਿਤ ਨੇ 4 ਸੈਂਕੜੇ ਅਤੇ 26 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਦਾ ਸਰਵੋਤਮ ਟੀ-20 ਅੰਤਰਰਾਸ਼ਟਰੀ ਸਕੋਰ 118 ਦੌੜਾਂ ਹੈ। ਰੋਹਿਤ ਨੇ ਇਸ ਫ਼ਾਰਮੈਟ 'ਚ 293 ਚੌਕੇ ਅਤੇ 155 ਛੱਕੇ ਲਗਾਏ ਹਨ। ਉਨ੍ਹਾਂ ਨੇ 50 ਕੈਚ ਵੀ ਲਏ ਹਨ।
ਸਭ ਤੋਂ ਤੇਜ਼ 1000 ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ -
29 ਪਾਰੀਆਂ - ਰੋਹਿਤ ਸ਼ਰਮਾ
30 ਪਾਰੀਆਂ - ਵਿਰਾਟ ਕੋਹਲੀ