Ind Vs Eng, WTC Point Table: ਹਾਰ ਤੋਂ ਬਾਅਦ ਪੁਆਇੰਟ ਟੇਬਲ 'ਚ ਹੋਈ ਭਾਰਤ ਹੀ ਹਾਲਤ ਖ਼ਰਾਬ, ਹੁਣ ਫਾਇਨਲ ਲਈ ਜਿੱਤਣੇ ਪੈਣਗੇ ਇੰਨੇ ਮੈਚ
ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਕ੍ਰਿਕਟ ਟੀਮ ਤੋਂ ਪੰਜਵਾਂ ਟੈਸਟ ਮੈਚ ਹਾਰਨ ਤੋਂ ਬਾਅਦ ਨਾ ਸਿਰਫ਼ ਸੀਰੀਜ਼ ਗੁਆ ਲਈ ਹੈ। ਸਗੋਂ ਇਸ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਵੀ ਭਾਰਤੀ ਟੀਮ ਪ੍ਰਭਾਵਿਤ ਹੋਵੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 'ਚ ਭਾਰਤੀ ਕ੍ਰਿਕਟ ਟੀਮ ਦਾ ਭਵਿੱਖ ਕੀ ਹੈ?
Updates WTC Points Table After India vs England 5th Reschedule Test : ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਕ੍ਰਿਕਟ ਟੀਮ ਤੋਂ ਪੰਜਵਾਂ ਟੈਸਟ ਮੈਚ ਹਾਰਨ ਤੋਂ ਬਾਅਦ ਨਾ ਸਿਰਫ਼ ਸੀਰੀਜ਼ ਗੁਆ ਲਈ ਹੈ ਸਗੋਂ ਇਸ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ ਵੀ ਭਾਰਤੀ ਟੀਮ ਪ੍ਰਭਾਵਿਤ ਹੋਵੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 'ਚ ਭਾਰਤੀ ਕ੍ਰਿਕਟ ਟੀਮ ਦਾ ਭਵਿੱਖ ਕੀ ਹੈ? ਇਹ ਅਗਲੇ ਸਾਲ ਆਸਟ੍ਰੇਲੀਆ ਦੇ ਘਰੇਲੂ ਟੈਸਟ ਦੌਰੇ 'ਤੇ ਪਤਾ ਲੱਗ ਜਾਵੇਗਾ। ਭਾਰਤੀ ਕ੍ਰਿਕਟ ਟੀਮ ਨੇ ਅਜੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ 6 ਟੈਸਟ ਮੈਚ ਖੇਡਣੇ ਹਨ, ਜੇਕਰ ਇਨ੍ਹਾਂ 'ਚ ਹਾਰ ਜਾਂਦੀ ਹੈ ਤਾਂ ਭਾਰਤੀ ਟੀਮ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣਾ ਮੁਸ਼ਕਲ ਹੈ।
ਜਾਣੋ ਸਾਰਾ ਮਾਮਲਾ ਕੀ ਹੈ ?
ਭਾਰਤੀ ਟੀਮ WTC 'ਚ ਪੱਛੜ ਕੇ ਤੀਜੇ ਸਥਾਨ 'ਤੇ ਬਰਕਰਾਰ
ਭਾਰਤੀ ਕ੍ਰਿਕਟ ਟੀਮ ਤੇ ਇੰਗਲੈਂਡ ਕ੍ਰਿਕਟ ਟੀਮ ਵਿਚਾਲੇ ਖੇਡੇ ਗਏ ਰੀ-ਸ਼ਡਿਊਲ ਮੈਚ 'ਚ ਇੰਗਲੈਂਡ ਦੀ ਟੀਮ 7 ਵਿਕਟਾਂ ਨਾਲ ਜੇਤੂ ਰਹੀ। ਇਸ ਮੈਚ 'ਚ ਮੇਜ਼ਬਾਨ ਟੀਮ ਦੇ ਖਿਡਾਰੀ ਜੌਨੀ ਬੇਅਰਸਟੋ ਨੇ ਦੋਵੇਂ ਪਾਰੀਆਂ 'ਚ ਸੈਂਕੜਾ ਜੜਿਆ ਹੈ, ਜੋ ਮੈਚ ਜਿੱਤਣ ਦਾ ਮੁੱਖ ਕਾਰਨ ਵੀ ਬਣਿਆ। ਇਸ ਜਿੱਤ ਤੋਂ ਬਾਅਦ ਭਾਰਤੀ ਟੈਸਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 'ਚ 12 ਮੈਚ ਖੇਡਣ ਤੋਂ ਬਾਅਦ 6 ਜਿੱਤਾਂ, 4 ਹਾਰਾਂ ਅਤੇ 2 ਡਰਾਅ ਨਾਲ 77 ਅੰਕਾਂ ਅਤੇ 53.47 ਜਿੱਤ ਫ਼ੀਸਦੀ ਦੇ ਨਾਲ ਤੀਜੇ ਸਥਾਨ 'ਤੇ ਹੈ।
ਇਸ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦਾ ਪ੍ਰਤੀਸ਼ਤ 58.33 ਸੀ। ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੇ ਤਹਿਤ ਭਾਰਤੀ ਟੀਮ ਨੂੰ ਕੁੱਲ 18 ਮੈਚ ਖੇਡਣੇ ਹਨ। ਜਿਸ 'ਚ ਹੁਣ ਇਸ ਸਾਲ ਬੰਗਲਾਦੇਸ਼ ਨਾਲ 2 ਟੈਸਟ ਅਤੇ ਅਗਲੇ ਸਾਲ ਆਸਟ੍ਰੇਲੀਆ ਨਾਲ 4 ਟੈਸਟ ਮੈਚ ਖੇਡੇ ਜਾਣਗੇ।
ਆਸਟ੍ਰੇਲੀਆ ਕ੍ਰਿਕਟ ਟੀਮ 9 ਮੈਚ ਖੇਡ ਕੇ 6 ਜਿੱਤਾਂ ਅਤੇ 3 ਹਾਰਾਂ ਨਾਲ 84 ਅੰਕਾਂ ਅਤੇ 77.78 ਅੰਕਾਂ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਹੈ। 7 ਮੈਚ ਖੇਡਣ ਤੋਂ ਬਾਅਦ ਦੱਖਣੀ ਅਫਰੀਕਾ 5 ਜਿੱਤਾਂ ਅਤੇ 2 ਹਾਰਾਂ ਤੋਂ ਬਾਅਦ 60 ਅੰਕਾਂ ਅਤੇ 71.43 ਜਿੱਤ ਪ੍ਰਤੀਸ਼ਤ ਦੇ ਨਾਲ ਦੂਜੇ ਸਥਾਨ 'ਤੇ ਹੈ। ਪਾਕਿਸਤਾਨ ਕ੍ਰਿਕਟ ਬੋਰਡ 7 ਮੈਚਾਂ 'ਚ 3 ਜਿੱਤਾਂ, 2 ਹਾਰਾਂ ਅਤੇ 2 ਡਰਾਅ ਨਾਲ 44 ਅੰਕਾਂ ਅਤੇ 52.38 ਜਿੱਤ ਪ੍ਰਤੀਸ਼ਤ ਦੇ ਨਾਲ ਚੌਥੇ ਸਥਾਨ 'ਤੇ ਹੈ। ਵੈਸਟਇੰਡੀਜ਼ ਦੀ ਕ੍ਰਿਕਟ ਟੀਮ 9 ਮੈਚਾਂ 'ਚੋਂ 4 ਜਿੱਤਾਂ, 3 ਹਾਰਾਂ ਅਤੇ 2 ਡਰਾਅ ਨਾਲ 54 ਅੰਕਾਂ ਅਤੇ 50 ਫੀਸਦੀ ਨਾਲ ਪੰਜਵੇਂ ਸਥਾਨ 'ਤੇ ਹੈ। ਸ੍ਰੀਲੰਕਾ 6ਵੇਂ, ਇੰਗਲੈਂਡ ਸੱਤਵੇਂ, ਨਿਊਜ਼ੀਲੈਂਡ ਅੱਠਵੇਂ ਅਤੇ ਬੰਗਲਾਦੇਸ਼ ਨੌਵੇਂ ਸਥਾਨ 'ਤੇ ਹੈ।
ਹੁਣ ਟੀਮ ਇੰਡੀਆ WTC ਦੇ ਫਾਈਨਲ 'ਚ ਕਿਵੇਂ ਪਹੁੰਚ ਸਕਦੀ ਹੈ?
ਭਾਰਤੀ ਟੈਸਟ ਟੀਮ ਨੂੰ ਇਸ ਸਾਲ ਬੰਗਲਾਦੇਸ਼ ਜਾ ਕੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਅਗਲੇ ਸਾਲ ਆਸਟ੍ਰੇਲੀਆ ਨਾਲ 4 ਟੈਸਟ ਮੈਚਾਂ ਦਾ ਦੌਰਾ ਹੈ। ਭਾਰਤੀ ਟੀਮ ਨੂੰ ਬੰਗਲਾਦੇਸ਼ ਨੂੰ ਹਰਾਉਣ 'ਚ ਜ਼ਿਆਦਾ ਦਿੱਕਤ ਨਹੀਂ ਹੋਣੀ ਚਾਹੀਦੀ ਪਰ ਆਸਟ੍ਰੇਲੀਆ ਟੈਸਟ ਰੈਂਕਿੰਗ 'ਚ ਸਿਖਰ 'ਤੇ ਹੈ। ਭਾਰਤੀ ਕ੍ਰਿਕਟ ਟੀਮ ਨੂੰ ਕਿਸੇ ਵੀ ਕੀਮਤ 'ਤੇ ਜਿੱਤਣਾ ਪਵੇਗਾ।
ਜੇਕਰ ਭਾਰਤੀ ਟੀਮ ਬੰਗਲਾਦੇਸ਼ ਖ਼ਿਲਾਫ਼ ਦੋਵੇਂ ਮੈਚ ਜਿੱਤ ਜਾਂਦੀ ਹੈ ਅਤੇ ਆਸਟ੍ਰੇਲੀਆ ਨੂੰ ਸੀਰੀਜ਼ 'ਚ 4-0 ਜਾਂ 3-1 ਨਾਲ ਹਰਾ ਦਿੰਦੀ ਹੈ ਤਾਂ ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਸਕਦੀ ਹੈ।