IND vs IRE: ਤੀਜੇ ਟੀ20 'ਚ ਅਜਿਹੀ ਹੋ ਸਕਦੀ ਭਾਰਤ ਤੇ ਆਇਰਲੈਂਡ ਦੀ ਪਲੇਇੰਗ ਇਲੈਵਨ, ਜਾਣੋ ਪੂਰੀ ਡਿਟੇਲਸ
IND vs IRE 3rd T20: ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ 23 ਅਗਸਤ ਬੁੱਧਵਾਰ ਨੂੰ ਖੇਡਿਆ ਜਾਵੇਗਾ। ਜਾਣੋ ਇਸ ਮੈਚ ਦੀ ਪਿਚ ਰਿਪੋਰਟ ਅਤੇ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ।
IND Vs IRE 3rd T20: ਟੀਮ ਇੰਡੀਆ ਬੁੱਧਵਾਰ ਨੂੰ ਆਇਰਲੈਂਡ ਖਿਲਾਫ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਡਬਲਿਨ ਦੇ ਦਿ ਵਿਲੇਜ 'ਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੀ ਟੀਮ ਇੰਡੀਆ ਤੀਜਾ ਟੀ-20 ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਦੀ ਨਜ਼ਰ ਆਪਣੀ ਭਰੋਸੇਯੋਗਤਾ ਬਚਾਉਣ 'ਤੇ ਹੋਵੇਗੀ। ਤੀਜੇ ਟੀ-20 ਮੈਚ 'ਚ ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ 'ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਜਿੱਥੇ ਭਾਰਤੀ ਟੀਮ ਬੈਂਚ 'ਤੇ ਬੈਠੇ ਖਿਡਾਰੀਆਂ ਨੂੰ ਅਜ਼ਮਾਉਣਾ ਚਾਹੇਗੀ। ਉੱਥੇ ਹੀ ਆਇਰਲੈਂਡ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਥਾਂ ਕੁਝ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚਾਹੇਗੀ। ਇਸ ਵਿੱਚ ਰੌਸ ਅਡਾਇਰ ਅਤੇ ਗੈਰੇਥ ਡੇਲੇਨੀ ਵਰਗੇ ਖਿਡਾਰੀ ਸ਼ਾਮਲ ਹਨ।
3 ਬਦਲਾਅ ਨਾਲ ਉਤਰ ਸਕਦੀ ਹੈ ਟੀਮ ਇੰਡੀਆ
ਤੀਜੇ ਟੀ-20 'ਚ 29 ਸਾਲਾ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ। ਉੱਥੇ ਹੀ ਟੀਮ 'ਚ ਸੰਜੂ ਸੈਮਸਨ ਦੀ ਜਗ੍ਹਾ ਲੈ ਸਕਦੇ ਹਨ। ਇਸ ਤੋਂ ਇਲਾਵਾ ਸ਼ਾਹਬਾਜ਼ ਅਹਿਮਦ ਨੂੰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਪਲੇਇੰਗ ਇਲੈਵਨ 'ਚ ਜਗ੍ਹਾ ਮਿਲ ਸਕਦੀ ਹੈ। ਤੇਜ਼ ਗੇਂਦਬਾਜ਼ੀ ਵਿਭਾਗ 'ਚ ਵੀ ਬਦਲਾਅ ਹੋ ਸਕਦਾ ਹੈ। ਪ੍ਰਸਿੱਧ ਕ੍ਰਿਸ਼ਣਾ ਜਾਂ ਅਰਸ਼ਦੀਪ ਵਿੱਚੋਂ ਕਿਸੇ ਇੱਕ ਨੂੰ ਆਰਾਮ ਦੇ ਕੇ ਮੁਕੇਸ਼ ਕੁਮਾਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Virat Kohli: ਜਦੋਂ ਏਸ਼ੀਆ ਕੱਪ 'ਚ ਵਿਰਾਟ ਕੋਹਲੀ ਦੇ ਬੱਲੇ ਤੋਂ ਨਿਕਲੀ ਸੀ ਅੱਗ, ਪਾਕਿਸਤਾਨ ਦੇ ਖਿਲਾਫ ਬਣਾਈਆਂ ਸੀ 183 ਦੌੜਾਂ
ਪਿੱਚ ਰਿਪੋਰਟ
ਹਾਲਾਂਕਿ ਡਲਬਿਨ ਦੇ ਦਿ ਵਿਲੇਜ 'ਚ ਵੱਡੇ ਸਕੋਰ ਦੇਖਣ ਨੂੰ ਮਿਲਦੇ ਹਨ ਪਰ ਪਹਿਲੇ ਟੀ-20 'ਚ ਇੱਥੇ ਦੀ ਪਿੱਚ ਕਾਫੀ ਧੀਮੀ ਸੀ। ਦੂਜੇ ਟੀ-20 'ਚ ਵੀ ਭਾਰਤੀ ਟੀਮ 18 ਓਵਰਾਂ 'ਚ ਤੇਜ਼ੀ ਨਾਲ ਸਕੋਰ ਨਹੀਂ ਬਣਾ ਰਹੀ ਸੀ ਪਰ ਆਖਰੀ ਦੋ ਓਵਰਾਂ 'ਚ 42 ਦੌੜਾਂ ਬਣਾਈਆਂ ਅਤੇ ਫਿਰ ਸਕੋਰ 180 ਤੋਂ ਪਾਰ ਪਹੁੰਚ ਗਿਆ। ਪਿੱਚ ਇੱਕ ਵਾਰ ਫਿਰ ਬੱਲੇਬਾਜ਼ਾਂ ਲਈ ਮਦਦਗਾਰ ਸਾਬਤ ਹੋਣ ਵਾਲੀ ਹੈ। ਇਸ ਦੇ ਨਾਲ ਹੀ ਤੀਜੇ ਟੀ-20 'ਚ ਹਾਈ ਸਕੋਰ ਵਾਲਾ ਮੈਚ ਦੇਖਣ ਨੂੰ ਮਿਲ ਸਕਦਾ ਹੈ।
ਮੈਚ ਪ੍ਰੀਡਿਕਸ਼ਨ
ਟੀਮ ਇੰਡੀਆ ਨੇ ਪਹਿਲੇ ਦੋ ਟੀ-20 ਆਸਾਨੀ ਨਾਲ ਜਿੱਤ ਲਏ ਸਨ ਪਰ ਤੀਜੇ ਟੀ-20 'ਚ ਆਇਰਲੈਂਡ ਦੀ ਟੀਮ ਭਾਰਤ ਦੀ ਨੌਜਵਾਨ ਟੀਮ ਦਾ ਮੁਕਾਬਲਾ ਕਰ ਸਕਦੀ ਹੈ। ਫਿਲਹਾਲ ਸਾਡੇ ਮੈਚ ਦੀ ਭਵਿੱਖਬਾਣੀ ਕਰਨ ਵਾਲਾ ਮੀਟਰ ਕਹਿ ਰਿਹਾ ਹੈ ਕਿ ਟੀਮ ਇੰਡੀਆ ਤੀਜੇ ਟੀ-20 'ਚ ਵੀ ਜਿੱਤ ਦਰਜ ਕਰੇਗੀ।
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ - ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਤਿਲਕ ਵਰਮਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੂਬੇ, ਰਿੰਕੂ ਸਿੰਘ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ (ਕਪਤਾਨ) ਅਤੇ ਮੁਕੇਸ਼ ਕੁਮਾਰ।
ਆਇਰਲੈਂਡ ਦੀ ਸੰਭਾਵਿਤ ਪਲੇਇੰਗ ਇਲੈਵਨ - ਰੌਸ ਅਡਾਇਰ, ਪਾਲ ਸਟਰਲਿੰਗ (ਸੀ), ਐਂਡਰਿਊ ਬਾਲਬਰਨੀ, ਲੋਰਕਨ ਟਕਰ (ਡਬਲਯੂ.ਕੇ.), ਕਰਟਿਸ ਕੈਂਪਰ, ਗੈਰੇਥ ਡੇਲਾਨੀ, ਮਾਰਕ ਅਡਾਇਰ, ਬੈਰੀ ਮੈਕਕਾਰਥੀ, ਕ੍ਰੇਗ ਯੰਗ, ਥੀਓ ਵੈਨ ਵੋਰਕੋਮ ਅਤੇ ਬੈਂਜਾਮਿਨ ਵ੍ਹਾਈਟ।
ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ ਲਈ ਚੁਣੀ ਗਈ ਟੀਮ ਇੰਡੀਆ ਨੂੰ ਲੈ ਹੰਗਾਮਾ ਜਾਰੀ, ਗੰਭੀਰ ਸਵਾਲ ਖੜ੍ਹੇ ਹੋਏ