Rishabh Pant Batting: ਟੀ-20 ਤੋਂ ਬਾਅਦ ਵਨਡੇ 'ਚ ਵੀ ਫਲਾਪ ਹੋਏ ਰਿਸ਼ਭ ਪੰਤ, ਪਹਿਲੇ ਮੈਚ 'ਚ ਨਹੀਂ ਚੱਲਿਆ ਬੱਲਾ
Rishabh Pant: ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਖਰਾਬ ਫਾਰਮ ਜਾਰੀ ਹੈ। ਟੀ-20 ਤੋਂ ਬਾਅਦ ਪਹਿਲੇ ਵਨਡੇ 'ਚ ਵੀ ਉਸ ਦਾ ਬੱਲਾ ਬੁਰੀ ਤਰ੍ਹਾਂ ਨਾਲ ਫੇਲ ਹੋ ਗਿਆ।
Rishabh Pant flop show in Batting: ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਖਰਾਬ ਫਾਰਮ ਜਾਰੀ ਹੈ। ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੰਤ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਵੀ ਅਸਫਲ ਰਹੇ। ਆਕਲੈਂਡ 'ਚ ਖੇਡੇ ਜਾ ਰਹੇ ਪਹਿਲੇ ਵਨਡੇ 'ਚ ਰਿਸ਼ਭ ਪੰਤ ਸਿਰਫ 15 ਦੌੜਾਂ ਬਣਾ ਕੇ ਲਾਕੀ ਫਰਗੂਸਨ ਦੀ ਗੇਂਦ 'ਤੇ ਬੋਲਡ ਹੋ ਗਏ। ਟੀਮ ਇੰਡੀਆ ਲਗਾਤਾਰ ਆਊਟ ਆਫ ਫਾਰਮ ਰਿਸ਼ਭ ਪੰਤ ਨੂੰ ਮੌਕੇ ਦੇ ਰਹੀ ਹੈ। ਪਰ ਉਹ ਹੁਣ ਤੱਕ ਇਸ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ ਹੈ।
ਟੀ-20 ਤੋਂ ਬਾਅਦ ਵਨਡੇ 'ਚ ਵੀ ਅਸਫਲ ਰਹੇ ਪੰਤ
ਆਕਲੈਂਡ 'ਚ ਖੇਡੇ ਜਾ ਰਹੇ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਅੱਜ ਮੈਚ ਦੇ ਅਹਿਮ ਮੋੜ 'ਤੇ ਰਿਸ਼ਭ ਪੰਤ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਸਾਰਿਆਂ ਨੂੰ ਉਮੀਦ ਸੀ ਕਿ ਪੰਤ ਆਪਣੀ ਖਰਾਬ ਫਾਰਮ ਨੂੰ ਪਿੱਛੇ ਛੱਡ ਕੇ ਇਸ ਮੈਚ 'ਚ ਵੱਡੀ ਪਾਰੀ ਖੇਡਣਗੇ, ਪਰ ਅਜਿਹਾ ਨਹੀਂ ਹੋਇਆ। ਦਰਅਸਲ 15 ਦੌੜਾਂ ਦੇ ਸਕੋਰ 'ਤੇ ਪੰਤ ਨੇ ਲਾਕੀ ਫਰਗੂਸਨ ਦੀ ਗੇਂਦ ਨੂੰ ਪੁੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਸ 'ਤੇ ਗੇਂਦ ਉਸ ਦੇ ਬੱਲੇ ਨਾਲ ਲੱਗੀ ਅਤੇ ਵਿਕਟ 'ਤੇ ਜਾ ਲੱਗੀ।
ਟੀ-20 'ਚ ਵੀ ਪੂਰੀ ਤਰ੍ਹਾਂ ਅਸਫਲ ਰਹੇ ਹਨ ਪੰਤ
ਰਿਸ਼ਭ ਪੰਤ ਨੂੰ ਨਿਊਜ਼ੀਲੈਂਡ ਖਿਲਾਫ਼ ਟੀ-20 ਸੀਰੀਜ਼ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮੌਕਾ ਦਿੱਤਾ ਗਿਆ ਸੀ। ਹਾਲਾਂਕਿ ਉਹ ਇਸ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ। ਦੂਜੇ ਟੀ-20 ਮੈਚ 'ਚ ਓਪਨਿੰਗ ਕਰਨ ਆਏ ਪੰਤ ਨੇ ਸਿਰਫ 6 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਤੀਜੇ ਟੀ-20 ਮੈਚ 'ਚ ਉਹ ਸਿਰਫ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਪੰਤ ਦੀ ਇਹ ਖਰਾਬ ਫਾਰਮ ਟੀ-20 'ਚ ਉਨ੍ਹਾਂ ਦੀ ਚੋਣ 'ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੀ ਹੈ।
ਪੰਤ ਦੀਆਂ ਪਿਛਲੀਆਂ ਪੰਜ ਪਾਰੀਆਂ 'ਤੇ ਨਜ਼ਰ ਮਾਰੀਏ ਤਾਂ ਉਹਨਾਂ ਨੇ ਪਿਛਲੀਆਂ ਪੰਜ ਪਾਰੀਆਂ 'ਚ 6,3,6,11,15 ਦੌੜਾਂ ਬਣਾਈਆਂ ਹਨ। ਸਾਲ 2022 'ਚ ਉਹਨਾਂ ਦੇ ਟੀ-20 ਪ੍ਰਦਰਸ਼ਨ 'ਤੇ ਨਜ਼ਰ ਮਾਰੀਏ ਤਾਂ ਉਹਨਾਂ ਨੇ ਇਸ ਸਾਲ 21 ਪਾਰੀਆਂ 'ਚ ਸਿਰਫ 21.21 ਦੀ ਔਸਤ ਨਾਲ 364 ਦੌੜਾਂ ਬਣਾਈਆਂ ਹਨ। ਪੰਤ ਦੀ ਖਰਾਬ ਫਾਰਮ ਟੀਮ ਇੰਡੀਆ ਲਈ ਵੱਡੀ ਚਿੰਤਾ ਬਣੀ ਹੋਈ ਹੈ।