IND vs PAK: ਸੌਰਵ ਗਾਂਗੁਲੀ ਦੀਆਂ ਪਸਲੀਆਂ ਤੋੜਨਾ ਚਾਹੁੰਦੇ ਸੀ ਸ਼ੋਏਬ ਅਖਤਰ, ਸਹਿਵਾਗ ਨਾਲ ਗੱਲਬਾਤ `ਚ ਕੀਤਾ ਖੁਲਾਸਾ
ਏਸ਼ੀਆ ਕੱਪ 2022 (Asia Cup 2022) ਵਿੱਚ ਭਾਰਤ ਅਤੇ ਪਾਕਿਸਤਾਨ 28 ਅਗਸਤ ਨੂੰ ਖੇਡੇ ਜਾਣਗੇ। ਇਸ ਦੇ ਨਾਲ ਹੀ ਇਸ ਮੈਚ ਤੋਂ ਪਹਿਲਾਂ ਸ਼ੋਏਬ ਅਖਤਰ ਨੇ ਇੰਡੋ-ਪਾਕਿ ਮੈਕ ਦਾ ਇਕ ਕਿੱਸਾ ਸ਼ੇਅਰ ਕੀਤਾ ਹੈ।
IND vs PAK Asia Cup 2022: ਏਸ਼ੀਆ ਕੱਪ 27 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਭਾਰਤੀ ਟੀਮ ਦਾ ਪਹਿਲਾ ਮੈਚ 28 ਅਗਸਤ ਨੂੰ ਪਾਕਿਸਤਾਨ ਨਾਲ ਹੋਵੇਗਾ। ਭਾਰਤੀ ਟੀਮ ਇਸ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਭਾਰਤੀ ਟੀਮ 20 ਅਗਸਤ ਨੂੰ ਏਸ਼ੀਆ ਕੱਪ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਕ੍ਰਿਕਟ ਦੇ ਇਸ ਵੱਡੇ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਭਾਰਤ-ਪਾਕਿ ਮੈਚ ਦਾ ਇੱਕ ਕਿੱਸਾ ਸੁਣਾਇਆ ਹੈ। ਦਰਅਸਲ, ਉਨ੍ਹਾਂ ਨੇ ਇਹ ਖਾਸ ਕਿੱਸਾ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ।
ਸ਼ੋਏਬ ਗਾਂਗੁਲੀ ਦੀਆਂ ਪਸਲੀਆਂ ਤੋੜਨਾ ਚਾਹੁੰਦੇ ਸੀ ਸ਼ੋਏਬ ਅਖਤਰ
ਸ਼ੋਏਬ ਅਖਤਰ ਨੇ 1999 'ਚ ਮੋਹਾਲੀ 'ਚ ਹੋਏ ਮੈਚ ਦਾ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਮੈਂ ਉਸ ਮੈਚ 'ਚ ਲਗਾਤਾਰ ਗੇਂਦ ਨੂੰ ਬੱਲੇਬਾਜ਼ਾਂ ਦੇ ਸਿਰ ਅਤੇ ਪਸਲੀਆਂ 'ਤੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਸਾਬਕਾ ਭਾਰਤੀ ਕਪਤਾਨ ਅਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੇ ਖਿਲਾਫ ਵੀ ਇਹੀ ਯੋਜਨਾ ਬਣਾਈ ਸੀ। ਇਹ ਯੋਜਨਾ ਸਿਰਫ ਮੈਂ ਹੀ ਨਹੀਂ ਸਗੋਂ ਪੂਰੀ ਟੀਮ ਨੇ ਬਣਾਈ ਸੀ। ਟੀਮ ਮੀਟਿੰਗ ਵਿੱਚ ਇਸ ਬਾਰੇ ਵੀ ਚਰਚਾ ਕੀਤੀ ਗਈ। ਮੈਨੂੰ ਕਿਹਾ ਗਿਆ ਕਿ ਜੇਕਰ ਤੁਹਾਡੇ ਕੋਲ ਤੇਜ਼ ਰਫ਼ਤਾਰ ਹੈ ਤਾਂ ਤੁਸੀਂ ਵਿਰੋਧੀ ਖਿਡਾਰੀਆਂ ਨੂੰ ਨੁਕਸਾਨ ਪਹੁੰਚਾਉਂਦੇ ਹੋ। ਵਿਕਟਾਂ ਲੈਣ ਦਾ ਕੰਮ ਹੋਰ ਖਿਡਾਰੀ ਕਰਨਗੇ।
ਮੈਚ ਤੋਂ ਬਾਅਦ ਗਾਂਗੁਲੀ ਨੂੰ ਸਾਰੀ ਯੋਜਨਾ ਦੱਸੀ
ਸਹਿਵਾਗ ਨਾਲ ਗੱਲਬਾਤ 'ਚ ਸ਼ੋਏਬ ਨੇ ਕਿਹਾ ਕਿ ਮੈਂ ਮੈਚ ਤੋਂ ਬਾਅਦ ਗਾਂਗੁਲੀ ਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਆਊਟ ਕਰਨ ਦੀ ਨਹੀਂ ਸਗੋਂ ਜ਼ਖਮੀ ਕਰਨ ਦੀ ਯੋਜਨਾ ਬਣਾਈ ਸੀ। ਸ਼ੋਏਬ ਅਖਤਰ ਨੇ ਇੱਕ ਸਟਾਰ ਸਪੋਰਟਸ ਸ਼ੋਅ ਵਿੱਚ ਸਹਿਵਾਗ ਨਾਲ ਗੱਲਬਾਤ ਕਰਦੇ ਹੋਏ ਇਹ ਕਿੱਸਾ ਦੱਸਿਆ। ਦੱਸ ਦੇਈਏ ਕਿ ਮੋਹਾਲੀ 'ਚ ਹੋਏ ਇਸ ਮੈਚ 'ਚ ਪਾਕਿਸਤਾਨ ਦੀ ਟੀਮ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 196 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਟੀਮ ਨੇ 197 ਦੌੜਾਂ ਦਾ ਟੀਚਾ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਏਸ਼ੀਆ ਕੱਪ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ
ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਅਵੇਸ਼ ਖਾਨ।
ਸਟੈਂਡਬਾਏ: ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਦੀਪਕ ਚਾਹਰ
ਪਾਕਿਸਤਾਨੀ ਟੀਮ
ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਆਸਿਫ ਅਲੀ, ਫਖਰ ਜ਼ਮਾ, ਹੈਦਰ ਅਲੀ, ਹੈਰਿਸ ਰਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਹਨਵਾਜ਼ ਦਹਾਨੀ, ਉਸਮਾਨ ਕਾਦਿਰ। .