Haris Rauf Injury: ਪਾਕਿਸਤਾਨ ਨੂੰ ਲੱਗਿਆ ਵੱਡਾ ਝਟਕਾ, ਹਾਰਿਸ ਰਾਊਫ ਨੂੰ ਲੱਗੀ ਸੱਟ, ਭਾਰਤ ਖਿਲਾਫ ਨਹੀਂ ਕਰ ਸਕਣਗੇ ਗੇਂਦਬਾਜ਼ੀ
Haris Rauf Injury: ਪਾਕਿਸਤਾਨ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਸਟਾਰ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਜ਼ਖਮੀ ਹੋ ਗਏ ਹਨ। ਉਹ ਭਾਰਤ ਖਿਲਾਫ ਗੇਂਦਬਾਜ਼ੀ ਨਹੀਂ ਕਰ ਸਕਣਗੇ।
Haris Rauf Injury: ਏਸ਼ੀਆ ਕੱਪ 2023 ਦੇ ਸੁਪਰ-4 ਦੌਰ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਚੱਲ ਰਿਹਾ ਹੈ। ਹਾਲਾਂਕਿ ਮੀਂਹ ਕਾਰਨ ਐਤਵਾਰ ਨੂੰ ਭਾਰਤ-ਪਾਕਿਸਤਾਨ ਮੈਚ ਪੂਰਾ ਨਹੀਂ ਹੋ ਸਕਿਆ। ਫਿਰ ਇਹ ਮੈਚ ਰਿਜ਼ਰਵ ਡੇ 'ਚ ਚਲਾ ਗਿਆ। ਭਾਰਤ ਅਤੇ ਪਾਕਿਸਤਾਨ ਦੇ ਮੈਚ ਲਈ 11 ਸਤੰਬਰ ਰਿਜ਼ਰਵ ਡੇ ਵਜੋਂ ਰੱਖਿਆ ਗਿਆ ਸੀ। ਅੱਜ ਦੋਵਾਂ ਟੀਮਾਂ ਵਿਚਾਲੇ 50 ਓਵਰਾਂ ਦਾ ਪੂਰਾ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਪਾਕਿਸਤਾਨੀ ਟੀਮ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ।
ਦਰਅਸਲ, ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਹਾਰਿਸ ਰਾਊਫ ਐਤਵਾਰ ਨੂੰ ਭਾਰਤ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ। ਸਾਵਧਾਨੀ ਦੇ ਤੌਰ 'ਤੇ ਹਾਰਿਸ ਰਾਊਫ ਭਾਰਤ ਖਿਲਾਫ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ ਅੱਗੇ ਗੇਂਦਬਾਜ਼ੀ ਨਹੀਂ ਕਰ ਸਕਣਗੇ। ਬੀੇਤੇ ਦਿਨੀਂ ਉਨ੍ਹਾਂ ਨੂੰ ਐਮਆਰਆਈ ਲਈ ਲਿਜਾਇਆ ਗਿਆ ਸੀ। ਹਾਲਾਂਕਿ, ਐਮਆਰਆਈ ਵਿੱਚ ਕੋਈ ਟੀਅਰ ਨਹੀਂ ਮਿਲਿਆ। ਫਿਰ ਵੀ ਉਹ ਭਾਰਤ ਖਿਲਾਫ ਮੈਚ 'ਚ ਗੇਂਦਬਾਜ਼ੀ ਨਹੀਂ ਕਰਨਗੇ। ਉਹ ਟੀਮ ਦੇ ਮੈਡੀਕਲ ਪੈਨਲ ਦੀ ਨਿਗਰਾਨੀ ਹੇਠ ਹਨ।
ਇਹ ਵੀ ਪੜ੍ਹੋ: IND vs PAK: ਵਿਸ਼ਵ ਰਿਕਾਰਡ ਬੇਹੱਦ ਨੇੜੇ ਵਿਰਾਟ ਕੋਹਲੀ, ਪਾਕਿਸਤਾਨ ਖਿਲਾਫ ਅੱਜ ਰਚਣਗੇ ਇਤਿਹਾਸ?
ਪੰਜਾਬ ਓਵਰਾਂ ਲਈ ਕੀਤੀ ਗੇਂਦਬਾਜ਼ੀ
ਹਾਰਿਸ ਰਾਊਫ ਨੇ ਭਾਰਤ ਖਿਲਾਫ ਮੈਚ 'ਚ ਪੰਜ ਓਵਰਾਂ ਲਈ ਗੇਂਦਬਾਜ਼ੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ 27 ਦੌੜਾਂ ਦਿੱਤੀਆਂ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਹੁਣ ਉਹ ਇਸ ਮੈਚ 'ਚ ਅੱਗੇ ਗੇਂਦਬਾਜ਼ੀ ਨਹੀਂ ਕਰ ਸਕਣਗੇ। ਇਸ ਨੂੰ ਪਾਕਿਸਤਾਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਬੀਤੇ ਦਿਨੀਂ ਸਿਰਫ 24.1 ਓਵਰਾਂ ਦੀ ਹੋਈ ਸੀ ਖੇਡ
ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਮੈਚ ਲਈ ਰਿਜ਼ਰਵ ਡੇ ਰੱਖਿਆ ਗਿਆ ਸੀ। ਕੱਲ੍ਹ ਯਾਨੀ 10 ਸਤੰਬਰ ਵਾਲੇ ਦਿਨ ਐਤਵਾਰ ਨੂੰ ਸਿਰਫ਼ 24.1 ਓਵਰਾਂ ਦਾ ਮੈਚ ਹੀ ਖੇਡਿਆ ਜਾ ਸਕਿਆ ਸੀ। ਮੀਂਹ ਦੇ ਆਉਣ ਤੱਕ ਟੀਮ ਇੰਡੀਆ ਨੇ 24.1 ਓਵਰਾਂ 'ਚ ਦੋ ਵਿਕਟਾਂ 'ਤੇ 147 ਦੌੜਾਂ ਬਣਾ ਲਈਆਂ ਸਨ। ਵਿਰਾਟ ਕੋਹਲੀ 08 ਅਤੇ ਕੇਐੱਲ ਰਾਹੁਲ 17 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 56 ਦੌੜਾਂ ਬਣਾ ਕੇ ਆਊਟ ਹੋਏ ਅਤੇ ਸ਼ੁਭਮਨ ਗਿੱਲ 58 ਦੌੜਾਂ ਬਣਾ ਕੇ ਆਊਟ ਹੋ ਗਏ ਸਨ।
ਸੂਪਰ-4 ਵਿੱਚ ਪਾਕਿਸਤਾਨ ਖੇਡੇਗਾ ਤਿੰਨ ਮੈਚ
ਤੁਹਾਨੂੰ ਦੱਸ ਦਈਏ ਕਿ 2023 ਏਸ਼ੀਆ ਕੱਪ ਦੇ ਸੁਪਰ-4 ਦੌਰ ਵਿੱਚ ਪਾਕਿਸਤਾਨ ਦਾ ਇਹ ਦੂਜਾ ਮੈਚ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸੁਪਰ-4 ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ। ਭਾਰਤ ਤੋਂ ਬਾਅਦ ਹੁਣ ਬਾਬਰ ਆਜ਼ਮ ਦੀ ਟੀਮ 14 ਸਤੰਬਰ ਨੂੰ ਸ਼੍ਰੀਲੰਕਾ ਨਾਲ ਭਿੜੇਗੀ।
ਇਹ ਵੀ ਪੜ੍ਹੋ: IND vs PAK: ਭਾਰਤ ਲਈ ਘਾਤਕ ਹੋ ਸਕਦਾ 'ਰਿਜ਼ਰਵ ਡੇਅ'? ਟੀਮ ਇੰਡੀਆ ਪਹਿਲਾਂ ਵੀ ਝੱਲ ਚੁੱਕੀ ਨੁਕਸਾਨ