IND vs PAK Highlights: ਭਾਰਤੀ ਖਿਡਾਰੀਆਂ ਨੇ ਬੁਰੀ ਤਰ੍ਹਾਂ ਹਰਾਇਆ, ਨਹੀਂ ਮਿਲਾਇਆ ਹੱਥ, ਪਾਕਿਸਤਾਨੀ ਟੀਮ ਝੁਕੀ ਹੋਈ ਨਿਗਾਹ ਨਾਲ ਨਿਕਲੀ ਮੈਦਾਨ ਤੋਂ
ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਵਿਵਾਦਾਂ ਵਾਲੇ ਇਸ ਮੈਚ ਵਿੱਚ ਪਾਕਿਸਤਾਨੀ ਟੀਮ ਕਦੇ ਵੀ ਜਿੱਤ ਦੇ ਨੇੜੇ ਨਹੀਂ ਲੱਗੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 127 ਰਨ ਬਣਾਏ ਸਨ,...

ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਵਿਵਾਦਾਂ ਵਾਲੇ ਇਸ ਮੈਚ ਵਿੱਚ ਪਾਕਿਸਤਾਨੀ ਟੀਮ ਕਦੇ ਵੀ ਜਿੱਤ ਦੇ ਨੇੜੇ ਨਹੀਂ ਲੱਗੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 127 ਰਨ ਬਣਾਏ ਸਨ, ਜਿਸ ਦਾ ਜਵਾਬ ਦਿੰਦੇ ਹੋਏ ਭਾਰਤੀ ਟੀਮ ਨੇ 25 ਗੇਂਦਾਂ ਬਾਕੀ ਹੋਣ 'ਤੇ ਹੀ ਲਕਸ਼ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਏਸ਼ੀਆ ਕੱਪ ਦੇ ਸੁਪਰ-4 'ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ ਅਤੇ ਬੱਲੇਬਾਜ਼ੀ ਵਿੱਚ ਅਭਿਸ਼ੇਕ ਸ਼ਰਮਾ ਨੇ ਭਾਰਤ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ।
128 ਰਨਾਂ ਦੇ ਲਕਸ਼ ਦਾ ਪਿੱਛਾ ਕਰਦੀ ਟੀਮ ਇੰਡੀਆ ਨੂੰ ਅਭਿਸ਼ੇਕ ਸ਼ਰਮਾ ਨੇ ਤੂਫਾਨੀ ਸ਼ੁਰੂਆਤ ਦਿੱਤੀ। ਅਭਿਸ਼ੇਕ ਦੇ ਤਾਬੜਤੋੜ ਸ਼ਾਟਾਂ ਦੀ ਬਦੌਲਤ ਭਾਰਤ ਨੇ ਚੌਥੇ ਓਵਰ ਵਿੱਚ ਹੀ 40 ਰਨਾਂ ਦਾ ਅੰਕੜਾ ਪਾਰ ਕਰ ਲਿਆ ਸੀ। ਇਸੇ ਓਵਰ ਵਿੱਚ ਅਭਿਸੇਕ 13 ਗੇਂਦਾਂ 'ਤੇ 33 ਰਨ ਬਣਾ ਕੇ ਆਊਟ ਹੋਏ। ਸ਼ੁਭਮਨ ਗਿੱਲ ਕੁਝ ਖਾਸ ਨਹੀਂ ਕਰ ਸਕੇ ਅਤੇ 10 ਰਨਾਂ ਦੇ ਸਕੋਰ 'ਤੇ ਸੈਮ ਅਯੂਬ ਦੀ ਗੇਂਦ 'ਤੇ ਸਟੰਪ ਆਊਟ ਹੋ ਗਏ।
ਭਾਰਤ ਦੇ 41 ਰਨ 'ਤੇ 2 ਵਿਕਟਾਂ ਡਿੱਗ ਗਈਆਂ ਸਨ। ਇੱਥੋਂ ਤਿਲਕ ਵਰਮਾ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਜ਼ਿੰਮੇਵਾਰੀ ਸੰਭਾਲਦੇ ਹੋਏ 56 ਰਨਾਂ ਦੀ ਮਹੱਤਵਪੂਰਣ ਸਾਂਝ ਬਣਾਈ। ਤਿਲਕ ਵਰਮਾ ਨੇ 31 ਰਨ ਬਣਾਏ, ਪਰ ਉਹ ਵੀ ਸੈਮ ਅਯੂਬ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਕਪਤਾਨ ਸੂਰਿਆਕੁਮਾਰ 47 ਰਨ ਬਣਾ ਕੇ ਨਾਅਟ ਆਊਟ ਰਹੇ, ਜਦਕਿ ਉਨ੍ਹਾਂ ਨਾਲ ਸ਼ਿਵਮ ਦੁਬੇ ਵੀ 10 ਰਨ ਬਣਾ ਕੇ ਨਾਅਟ ਆਊਟ ਵਾਪਸ ਆਏ।
ਸੂਰਿਆਕੁਮਾਰ ਨੇ ਛੱਕੇ ਨਾਲ ਕੀਤਾ ਫਿਨਿਸ਼
ਭਾਰਤ-ਪਾਕਿਸਤਾਨ ਮੈਚ ਜਿਸ ਅੰਦਾਜ਼ ਵਿੱਚ ਖਤਮ ਹੋਇਆ, ਉਸਨੂੰ ਦੇਖ ਭਾਰਤੀ ਕ੍ਰਿਕਟ ਫੈਨਜ਼ ਨੂੰ ਐਮ.ਐਸ. ਧੋਨੀ ਦੀ ਯਾਦ ਆ ਗਈ ਹੋਵੇਗੀ। ਕਪਤਾਨ ਸੂਰਿਆਕੁਮਾਰ ਯਾਦਵ ਨੇ ਸੂਫੀਆ ਮੁਕੀਮ ਦੀ ਗੇਂਦ 'ਤੇ ਜ਼ਬਰਦਸਤ ਛੱਕਾ ਲਗਾ ਕੇ ਭਾਰਤੀ ਟੀਮ ਦੀ 7 ਵਿਕਟਾਂ ਨਾਲ ਜਿੱਤ ਪੱਕੀ ਕਰ ਦਿੱਤੀ। ਕਪਤਾਨ ਨੇ ਆਪਣੀ 47 ਰਨਾਂ ਦੀ ਸੰਭਲੀ ਹੋਈ ਪਾਰੀ ਵਿੱਚ 5 ਚੌਕੇ ਅਤੇ 1 ਛੱਕਾ ਵੀ ਲਗਾਇਆ।
ਇਸ ਜਿੱਤ ਨਾਲ ਭਾਰਤੀ ਟੀਮ ਗਰੁੱਪ A ਦੀ ਪੋਇੰਟਸ ਟੇਬਲ ਵਿੱਚ ਸਿਖਰ 'ਤੇ ਬਣੀ ਹੋਈ ਹੈ, ਜਿਸ ਨਾਲ ਉਸ ਦੀ ਸੁਪਰ-4 ਵਿੱਚ ਜਗ੍ਹਾ ਲਗਭਗ ਪੱਕੀ ਹੋ ਗਈ ਹੈ। ਭਾਰਤ ਦੇ 2 ਮੈਚਾਂ ਵਿੱਚ 4 ਅੰਕ ਹੋ ਗਏ ਹਨ, ਜਦਕਿ ਪਾਕਿਸਤਾਨ ਦੇ ਅਜੇ 2 ਅੰਕ ਹਨ ਅਤੇ ਗਰੁੱਪ ਸਟੇਜ ਵਿੱਚ ਉਸਦਾ ਸਿਰਫ਼ ਇੱਕ ਮੈਚ ਬਾਕੀ ਹੈ।
No handshake by Indian team.
— Aman (@dharma_watch) September 14, 2025
Pakistan waited for handshake but India went to the dressing room and closed the doors.
What a humiliation by Indian team 🤣
Belt treatment for Porkis#INDvPAK #IndianCricket #INDvsPAK #indvspak2025 #AsiaCupT20 #AsiaCup #ShubmanGill #ViratKohli𓃵 pic.twitter.com/zXMXZEmiuP




















