IND vs SA 3rd T20I: ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ ਟੀਮ ਇੰਡੀਆ, ਜਾਣੋ ਸੰਭਾਵਿਤ ਪਲੇਇੰਗ-11 ਤੋਂ ਲੈ ਕੇ ਪਿੱਚ ਅਤੇ ਮੌਸਮ ਦਾ ਮਿਜਾਜ਼
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦਾ ਇਹ ਆਖਰੀ ਕੌਮਾਂਤਰੀ ਟੀ-20 ਮੈਚ ਹੈ। ਟੀਮ ਇੰਡੀਆ ਅੱਜ ਦੇ ਮੈਚ 'ਚ ਵਿਸ਼ਵ ਕੱਪ ਦੀਆਂ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਚਾਹੇਗੀ। ਟੀਮ ਇੰਡੀਆ ਇਸ ਮੈਚ 'ਚ ਆਪਣੀ ਬੈਂਚ ਸਟ੍ਰੈਂਥ ਅਜ਼ਮਾਏਗੀ।
IND vs SA Match Preview: ਭਾਰਤ ਅਤੇ ਦੱਖਣੀ ਅਫ਼ਰੀਕਾ (IND vs SA) ਵਿਚਕਾਰ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਆਖਰੀ ਮੈਚ ਅੱਜ ਸ਼ਾਮ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਸੀਰੀਜ਼ ਦੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਇਸ ਸੀਰੀਜ਼ 'ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਹੈ। ਅਜਿਹੇ 'ਚ ਉਹ ਕਲੀਨ ਸਵੀਪ ਦੇ ਇਰਾਦੇ ਨਾਲ ਅੱਜ ਮੈਦਾਨ 'ਚ ਉਤਰੇਗੀ।
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਦਾ ਇਹ ਆਖਰੀ ਕੌਮਾਂਤਰੀ ਟੀ-20 ਮੈਚ ਹੈ। ਅਜਿਹੇ 'ਚ ਟੀਮ ਇੰਡੀਆ ਅੱਜ ਦੇ ਮੈਚ 'ਚ ਵਿਸ਼ਵ ਕੱਪ ਦੀਆਂ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਚਾਹੇਗੀ। ਟੀਮ ਇੰਡੀਆ ਇਸ ਮੈਚ 'ਚ ਆਪਣੀ ਬੈਂਚ ਸਟ੍ਰੈਂਥ ਅਜ਼ਮਾਏਗੀ। ਇਸ ਮੈਚ 'ਚ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਵਰਗੇ ਸਟਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਅਜਿਹੇ 'ਚ ਸ਼੍ਰੇਅਸ ਅਈਅਰ ਭਾਰਤੀ ਟੀਮ ਦਾ ਹਿੱਸਾ ਹੋਣਗੇ।
ਹੈੱਡ ਟੂ ਹੈੱਡ ਰਿਕਾਰਡ :
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੁਣ ਤੱਕ 22 ਟੀ-20 ਮੈਚ ਹੋ ਚੁੱਕੇ ਹਨ। ਇਸ 'ਚ ਭਾਰਤੀ ਟੀਮ ਨੇ 13 ਮੈਚ ਜਿੱਤੇ ਹਨ ਅਤੇ ਦੱਖਣੀ ਅਫ਼ਰੀਕਾ ਨੇ 8 ਮੈਚ ਜਿੱਤੇ ਹਨ। ਇੱਕ ਮੈਚ ਬੇਨਤੀਜਾ ਰਿਹਾ ਹੈ।
ਪਿੱਚ ਅਤੇ ਮੌਸਮ ਦਾ ਮਿਜਾਜ਼ :
ਇੰਦੌਰ ਦਾ ਹੋਲਕਰ ਸਟੇਡੀਅਮ ਭਾਰਤ ਦੇ ਸਭ ਤੋਂ ਛੋਟੇ ਮੈਦਾਨਾਂ ਵਿੱਚੋਂ ਇੱਕ ਹੈ। ਇੱਥੇ ਦੀ ਬਾਊਂਡਰੀਜ ਛੋਟੀਆਂ ਹਨ। ਇੱਥੋਂ ਦੀ ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਰਹੀ ਹੈ। ਅਜਿਹੇ 'ਚ ਅੱਜ ਦੇ ਮੈਦਾਨ 'ਚ ਦੌੜਾਂ ਦੀ ਬਾਰਿਸ਼ ਹੋ ਸਕਦੀ ਹੈ। ਦੂਜੀ ਪਾਰੀ 'ਚ ਇੱਥੇ ਹਲਕੀ ਤ੍ਰੇਲ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਫਾਇਦੇ 'ਚ ਰਹਿ ਸਕਦੀ ਹੈ। ਮੈਚ ਦੌਰਾਨ ਇੰਦੌਰ 'ਚ ਬੱਦਲ ਛਾਏ ਰਹਿਣਗੇ, ਹਾਲਾਂਕਿ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ।
ਸੰਭਾਵੀ ਪਲੇਇੰਗ-11
ਟੀਮ ਇੰਡੀਆ : ਰੋਹਿਤ ਸ਼ਰਮਾ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਹਰਸ਼ਲ ਪਟੇਲ, ਆਰ ਅਸ਼ਵਿਨ, ਦੀਪਕ ਚਾਹਰ, ਅਰਸ਼ਦੀਪ ਸਿੰਘ, ਸ਼ਾਹਬਾਜ਼ ਅਹਿਮਦ।
ਦੱਖਣੀ ਅਫਰੀਕਾ : ਟੇਂਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਰਿਲੇ ਰੋਸੂ, ਏਡਨ ਮਾਰਕਰਮ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਾਗਿਸੋ ਰਬਾੜਾ, ਐਨਰਿਕ ਨੋਰਕਿਆ, ਤਬਰੇਜ਼ ਸ਼ਮਸੀ।