(Source: ECI/ABP News)
IND vs SA T20 Series: ਮੀਂਹ ਕਾਰਨ ਰੱਦ ਹੋਇਆ ਬੈਂਗਲੁਰੂ T20 ਮੈਚ, ਸੀਰੀਜ਼ 2-2 ਨਾਲ ਬਰਾਬਰ
India vs South Africa: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ 2-2 ਨਾਲ ਬਰਾਬਰ ਰਹੀ। ਸੀਰੀਜ਼ ਦਾ ਆਖਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ।
![IND vs SA T20 Series: ਮੀਂਹ ਕਾਰਨ ਰੱਦ ਹੋਇਆ ਬੈਂਗਲੁਰੂ T20 ਮੈਚ, ਸੀਰੀਜ਼ 2-2 ਨਾਲ ਬਰਾਬਰ IND vs SA 5th T20 Highlights: Match abandoned due to rain, India & South Africa share series IND vs SA T20 Series: ਮੀਂਹ ਕਾਰਨ ਰੱਦ ਹੋਇਆ ਬੈਂਗਲੁਰੂ T20 ਮੈਚ, ਸੀਰੀਜ਼ 2-2 ਨਾਲ ਬਰਾਬਰ](https://feeds.abplive.com/onecms/images/uploaded-images/2022/06/20/1dc7de1b77759fa7b6fabbafaa2639af_original.jpg?impolicy=abp_cdn&imwidth=1200&height=675)
India vs South Africa 5th T20 called off due to rain series shared by 2-2 Bengaluru
India vs South Africa, 5th T20I Bengaluru: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ T20I ਸੀਰੀਜ਼ 2-2 ਨਾਲ ਡਰਾਅ ਰਹੀ। ਸੀਰੀਜ਼ ਦਾ ਆਖਰੀ ਮੈਚ ਬੈਂਗਲੁਰੂ 'ਚ ਖੇਡਿਆ ਜਾਣਾ ਸੀ। ਪਰ ਮੀਂਹ ਕਾਰਨ ਮੈਚ ਰੱਦ ਹੋ ਗਿਆ। ਇਸ ਮੈਚ 'ਚ ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਦਕਿ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਉਤਰੀ। ਟੀਮ ਇੰਡੀਆ ਨੇ 3.3 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 28 ਦੌੜਾਂ ਬਣਾ ਲਈਆਂ ਸਨ। ਪਰ ਇਸ ਤੋਂ ਬਾਅਦ ਮੀਂਹ ਕਾਰਨ ਖੇਡ ਸ਼ੁਰੂ ਨਹੀਂ ਹੋ ਸਕੀ।
ਟੌਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਮੈਚ ਰੱਦ ਹੋਣ ਤੋਂ ਪਹਿਲਾਂ 28 ਦੌੜਾਂ ਬਣਾ ਲਈਆਂ ਸੀ। ਇਸ ਦੌਰਾਨ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 7 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਉਸ ਨੇ 2 ਛੱਕੇ ਵੀ ਲਗਾਏ। ਜਦਕਿ ਰਿਤੂਰਾਜ ਗਾਇਕਵਾੜ 10 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੇਅਸ ਅਈਅਰ ਬਗੈਰ ਖਾਤਾ ਖੋਲ੍ਹੇ ਨਾਬਾਦ ਰਹੇ। ਜਦਕਿ ਰਿਸ਼ਭ ਪੰਤ ਇੱਕ ਰਨ ਬਣਾ ਕੇ ਨਾਬਾਦ ਰਹੇ। ਹਾਲਾਂਕਿ ਇਸ ਤੋਂ ਬਾਅਦ ਲਗਾਤਾਰ ਮੀਂਹ ਪਿਆ। ਇਸ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ। ਸੀਰੀਜ਼ 2-2 ਨਾਲ ਡਰਾਅ ਰਹੀ।
🚨 Update 🚨
— BCCI (@BCCI) June 19, 2022
Play has heen officially called off.
The fifth & final @Paytm #INDvSA T20I has been abandoned due to rain. #TeamIndia pic.twitter.com/tQWmfaK3SV
ਟੀਮ ਇੰਡੀਆ ਨੂੰ ਸੀਰੀਜ਼ ਦੇ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ 'ਚ ਖੇਡੇ ਗਏ ਇਸ ਮੈਚ ਨੂੰ ਦੱਖਣੀ ਅਫਰੀਕਾ ਨੇ 7 ਵਿਕਟਾਂ ਨਾਲ ਜਿੱਤਿਆ ਸੀ। ਜਦੋਂ ਕਿ ਕਟਕ ਵਿੱਚ ਖੇਡਿਆ ਗਿਆ ਦੂਜਾ ਮੈਚ ਅਫਰੀਕੀ ਟੀਮ ਨੇ 4 ਵਿਕਟਾਂ ਨਾਲ ਜਿੱਤ ਲਿਆ। ਇਸ ਤੋਂ ਬਾਅਦ ਭਾਰਤ ਨੇ ਪਾਸਾ ਪਲਟ ਦਿੱਤਾ। ਟੀਮ ਇੰਡੀਆ ਨੇ ਤੀਜਾ ਮੈਚ 48 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਗਿਆ ਸੀ। ਸੀਰੀਜ਼ ਦਾ ਚੌਥਾ ਮੈਚ ਰਾਜਕੋਟ 'ਚ ਖੇਡਿਆ ਗਿਆ, ਜੋ ਭਾਰਤ ਨੇ 82 ਦੌੜਾਂ ਨਾਲ ਜਿੱਤ ਲਿਆ। ਇਸ ਤੋਂ ਬਾਅਦ ਆਖਰੀ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਇਹ ਵੀ ਪੜ੍ਹੋ: Agnipath Scheme Row: ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਅਗਨੀਪਥ ਯੋਜਨਾ 'ਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 35 ਵ੍ਹੱਟਸਐਪ ਗਰੁੱਪਾਂ 'ਤੇ ਪਾਬੰਦੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)