Sachin Tendulkar: ਸਚਿਨ ਤੇਂਦੁਲਕਰ ਨੇ ਵਿਰਾਟ ਲਈ ਲਿਖਿਆ ਖਾਸ ਸੰਦੇਸ਼, ਬੋਲੇ- ਅਗਲੇ ਮੈਚਾਂ 'ਚ ਤੋੜੋਗੇ ਮੇਰਾ ਰਿਕਾਰਡ
Sachin Tendulkar On Virat Kohli: ਦੱਖਣੀ ਅਫਰੀਕਾ ਖਿਲਾਫ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 49ਵਾਂ ਸੈਂਕੜਾ ਲਗਾਇਆ। ਇਸ ਤਰ੍ਹਾਂ ਵਿਰਾਟ ਕੋਹਲੀ ਨੇ ਵਨਡੇ ਫਾਰਮੈਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਸਚਿਨ ਤੇਂਦੁਲਕਰ
Sachin Tendulkar On Virat Kohli: ਦੱਖਣੀ ਅਫਰੀਕਾ ਖਿਲਾਫ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 49ਵਾਂ ਸੈਂਕੜਾ ਲਗਾਇਆ। ਇਸ ਤਰ੍ਹਾਂ ਵਿਰਾਟ ਕੋਹਲੀ ਨੇ ਵਨਡੇ ਫਾਰਮੈਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦੇ ਨਾਂਅ ਵਨਡੇ ਮੈਚਾਂ ਵਿੱਚ 49 ਸੈਂਕੜੇ ਦਰਜ ਹਨ। ਹਾਲਾਂਕਿ ਸਚਿਨ ਤੇਂਦੁਲਕਰ ਨੇ ਵਿਰਾਟ ਕੋਹਲੀ ਦੇ 49ਵੇਂ ਸੈਂਕੜੇ 'ਤੇ ਟਵੀਟ ਕਰਕੇ ਪ੍ਰਤੀਕਿਰਿਆ ਦਿੱਤੀ ਹੈ।
ਸਚਿਨ ਤੇਂਦੁਲਕਰ ਨੇ ਵਿਰਾਟ ਕੋਹਲੀ ਲਈ ਕੀ ਲਿਖਿਆ?
ਸਚਿਨ ਤੇਂਦੁਲਕਰ ਨੇ ਲਿਖਿਆ ਕਿ ਮੈਨੂੰ 49 ਤੋਂ 50 ਤੱਕ ਪਹੁੰਚਣ ਵਿੱਚ 365 ਦਿਨ ਲੱਗੇ, ਹਾਲ ਹੀ ਵਿੱਚ ਇਸ ਸਾਲ ਮੈਂ 50 ਤੱਕ ਪਹੁੰਚ ਗਿਆ। ਪਰ ਮੈਨੂੰ ਯਕੀਨ ਹੈ ਕਿ ਤੁਸੀਂ ਬਹੁਤ ਜਲਦੀ 49 ਤੋਂ 50 ਤੱਕ ਪਹੁੰਚ ਜਾਓਗੇ। ਤੁਸੀਂ ਅਗਲੇ ਕੁਝ ਮੈਚਾਂ ਵਿੱਚ ਮੇਰਾ ਰਿਕਾਰਡ ਤੋੜੋਗੇ। ਵਧਾਈਆਂ... ਹਾਲਾਂਕਿ, ਸਚਿਨ ਤੇਂਦੁਲਕਰ ਦਾ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕੁਮੈਂਟ ਕਰਕੇ ਮਾਸਟਰ ਬਲਾਸਟਰ ਦੇ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Well played Virat.
— Sachin Tendulkar (@sachin_rt) November 5, 2023
It took me 365 days to go from 49 to 50 earlier this year. I hope you go from 49 to 50 and break my record in the next few days.
Congratulations!!#INDvSA pic.twitter.com/PVe4iXfGFk
ਵਿਰਾਟ ਕੋਹਲੀ ਦਾ ਵਨਡੇ ਕਰੀਅਰ ਅਜਿਹਾ ਰਿਹਾ
ਅੰਕੜੇ ਦੱਸਦੇ ਹਨ ਕਿ ਵਿਰਾਟ ਕੋਹਲੀ ਨੇ 289 ਵਨਡੇ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ 'ਚ 13626 ਦੌੜਾਂ ਬਣਾਈਆਂ ਹਨ। ਇਸ ਫਾਰਮੈਟ 'ਚ ਵਿਰਾਟ ਕੋਹਲੀ ਦੀ ਔਸਤ 58.48 ਹੈ ਜਦਕਿ ਉਨ੍ਹਾਂ ਦਾ ਸਟ੍ਰਾਈਕ ਰੇਟ 93.55 ਹੈ। ਨਾਲ ਹੀ, ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਵਿੱਚ 49 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਪੰਜਾਹ ਦੌੜਾਂ ਦਾ ਅੰਕੜਾ 70 ਵਾਰ ਪਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹੈ। ਵਿਰਾਟ ਕੋਹਲੀ ਨੇ 8 ਮੈਚਾਂ 'ਚ 108.60 ਦੀ ਔਸਤ ਨਾਲ 543 ਦੌੜਾਂ ਬਣਾਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।