IND vs SL 1st ODI: ਭਾਰਤ-ਸ਼੍ਰੀਲੰਕਾ ਦੇ ਪਹਿਲੇ ਮੈਚ 'ਤੇ ਹੀ ਮੌਸਮ ਦਾ ਸਾਇਆ, ਬਾਰਸ਼ ਵਿਗਾੜੇਗੀ ਖੇਡ?
ਭਾਰਤੀ ਟੀਮ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਦੁਵੱਲੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਅੱਜ ਯਾਨੀ 2 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਭਾਰਤੀ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ।
IND vs SL 1st ODI Colombo Weather Report: ਭਾਰਤ ਨੇ ਸ਼੍ਰੀਲੰਕਾ ਨੂੰ T20 ਸੀਰੀਜ਼ ਵਿੱਚ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਤੋਂ ਬਾਅਦ ਹੁਣ ਭਾਰਤੀ ਟੀਮ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਦੁਵੱਲੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਅੱਜ ਯਾਨੀ 2 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਭਾਰਤੀ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਤੇ ਉਪ ਕਪਤਾਨੀ ਸ਼ੁਭਮਨ ਗਿੱਲ ਕਰਨਗੇ।
ਦੱਸ ਦਈਏ ਕਿ ਮੁੱਖ ਕੋਚ ਦੇ ਤੌਰ 'ਤੇ ਗੌਤਮ ਗੰਭੀਰ ਦੀ ਇਹ ਪਹਿਲੀ ਵਨਡੇ ਸੀਰੀਜ਼ ਹੋਵੇਗੀ। ਇਸ ਲਈ ਉਹ ਚਾਹੁਣਗੇ ਕਿ ਭਾਰਤ ਇਸ ਸੀਰੀਜ਼ 'ਚ ਸ਼੍ਰੀਲੰਕਾ ਨੂੰ ਕਲੀਨ ਸਵੀਪ ਕਰੇ। ਹਾਲਾਂਕਿ ਪਹਿਲੇ ਮੈਚ 'ਚ ਕੋਲੰਬੋ ਦਾ ਮੌਸਮ ਦਾ ਪੈਟਰਨ ਚੰਗਾ ਨਹੀਂ ਲੱਗ ਰਿਹਾ। ਇਸ ਕਰਕੇ ਕੁਝ ਵੀ ਕਿਆਸ ਲਾਉਣੇ ਔਖੋ ਹਨ।
ਭਾਰਤ ਬਨਾਮ ਸ਼੍ਰੀਲੰਕਾ ਕੋਲੰਬੋ ਮੌਸਮ ਦੀ ਰਿਪੋਰਟ
ਕੋਲੰਬੋ 'ਚ ਸ਼ੁੱਕਰਵਾਰ ਤੜਕੇ 2:00 ਵਜੇ ਤੋਂ 3:00 ਵਜੇ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। Accuweather ਅਨੁਸਾਰ, ਦੁਪਹਿਰ 3:00 ਵਜੇ ਤੱਕ ਮੀਂਹ ਨਹੀਂ ਪਵੇਗਾ, ਪਰ ਸ਼ਾਮ 4:00 ਵਜੇ ਤੋਂ ਰਾਤ 8:00 ਵਜੇ ਤੱਕ ਮੀਂਹ ਪੈਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਦੌਰਾਨ ਮੀਂਹ ਦਾ ਪੱਧਰ 50 ਫੀਸਦੀ ਤੋਂ ਵੱਧ ਰਹੇਗਾ। ਮੈਚ ਦੁਪਹਿਰ 2:30 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਨਮੀ ਦਾ ਪੱਧਰ 80 ਤੋਂ 85 ਫੀਸਦੀ ਰਹੇਗਾ ਤੇ ਤਾਪਮਾਨ 29 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। ਜ਼ਮੀਨ 'ਤੇ ਹਵਾ ਦੀ ਗਤੀ ਲਗਪਗ 18 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਪਹਿਲੇ ਵਨਡੇ ਮੈਚ ਦੀ ਲਾਈਵ ਸਟ੍ਰੀਮਿੰਗ ਕਿੱਥੇ ਦੇਖੀਏ?
ਭਾਰਤ ਬਨਾਮ ਸ਼੍ਰੀਲੰਕਾ ਪਹਿਲੇ ਵਨਡੇ ਦੀ ਲਾਈਵ ਸਟ੍ਰੀਮਿੰਗ Sony Liv ਐਪ ਤੇ ਵੈੱਬਸਾਈਟ 'ਤੇ ਉਪਲਬਧ ਹੋਵੇਗੀ। ਜਦਕਿ ਮੈਚ ਦਾ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਤੋਂ ਸੋਨੀ ਸਪੋਰਟਸ ਨੈੱਟਵਰਕ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਭਾਰਤ ਬਨਾਮ ਸ਼੍ਰੀਲੰਕਾ ਦੀ ਪੂਰੀ ਟੀਮ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ।
ਸ਼੍ਰੀਲੰਕਾ : ਚਰਿਥ ਅਸਲਾਂਕਾ (ਕਪਤਾਨ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ, ਸਦਿਰਾ ਸਮਰਾਵਿਕਰਮਾ, ਕਮਿੰਦੂ ਮੈਂਡਿਸ, ਜੇਨਿਥ ਲਿਆਨਾਗੇ, ਨਿਸ਼ਾਨ ਮਦੁਸ਼ਕਾ, ਵਨਿੰਦੁ ਹਸਰੰਗਾ, ਦੁਨਿਥ ਵੇਲਾਗੇ, ਚਮਿਕਾ ਕਰੁਣਾਰਤਨੇ, ਮਹੀਸ਼ ਤੀਕਸ਼ਨਾ, ਅਕੀਲਾ ਧਨੰਜੇ, ਦਿਲਸ਼ਾਨ ਮਦੁਸ਼ੰਕਾ, ਮਥੀਸ਼ਾ ਪਥਿਰਾਨਾ, ਅਸਿਥਾ ਫਰਨਾਂਡੋ।