ਪੜਚੋਲ ਕਰੋ

IND vs SA: ਟੀਮ ਇੰਡੀਆ ਨੇ ਟਾਲੀ ਹਾਰ ਦੀ ਹੈਟ੍ਰਿਕ, ਤੀਜੇ ਟੀ-20 'ਚ ਦੱਖਣੀ ਅਫਰੀਕਾ ਨੂੰ ਬੁਰੀ ਤਰ੍ਹਾਂ ਹਰਾਇਆ

IND vs SA 3rd T20: ਪਹਿਲਾਂ ਖੇਡਦੇ ਹੋਏ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ। ਜਵਾਬ 'ਚ ਮਹਿਮਾਨ ਦੱਖਣੀ ਅਫਰੀਕਾ ਦੀ ਟੀਮ 19.1 ਓਵਰਾਂ 'ਚ 131 ਦੌੜਾਂ 'ਤੇ ਆਲ ਆਊਟ ਹੋ ਗਈ।

India vs South Africa 3rd T20, Visakhapatnam: ਵਿਸ਼ਾਖਾਪਟਨਮ 'ਚ ਖੇਡੇ ਗਏ ਤੀਜੇ ਟੀ-20 ਵਿੱਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 48 ਦੌੜਾਂ ਨਾਲ ਹਰਾਇਆ। ਇਸ ਨਾਲ ਪੰਜ ਮੈਚਾਂ ਦੀ ਸੀਰੀਜ਼ 2-1 ਨਾਲ ਬਰਾਬਰ ਹੋ ਗਈ ਹੈ। ਸੀਰੀਜ਼ 'ਚ ਬਣੇ ਰਹਿਣ ਲਈ ਭਾਰਤੀ ਟੀਮ ਨੂੰ ਹਰ ਕੀਮਤ 'ਤੇ ਜਿੱਤ ਦੀ ਲੋੜ ਸੀ।

ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 179 ਦੌੜਾਂ ਬਣਾਈਆਂ। ਜਵਾਬ 'ਚ ਮਹਿਮਾਨ ਦੱਖਣੀ ਅਫਰੀਕਾ ਦੀ ਟੀਮ 19.2 ਓਵਰਾਂ 'ਚ 131 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਲਈ ਬੱਲੇਬਾਜ਼ਾਂ 'ਚ ਰਿਤੂਰਾਜ ਗਾਇਕਵਾੜ ਅਤੇ ਈਸ਼ਾਨ ਕਿਸ਼ਨ ਨੇ ਅਰਧ ਸੈਂਕੜੇ ਲਗਾਏ। ਗੇਂਦਬਾਜ਼ੀ 'ਚ ਹਰਸ਼ਲ ਪਟੇਲ ਨੇ ਚਾਰ ਵਿਕਟਾਂ ਲਈਆਂ, ਜਦਕਿ ਯੁਜਵੇਂਦਰ ਚਾਹਲ ਨੇ ਤਿੰਨ ਸਫਲਤਾਵਾਂ ਹਾਸਲ ਕੀਤੀਆਂ।

ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ ਪਾਵਰਪਲੇ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 38 ਦੌੜਾਂ ਬਣਾਈਆਂ। ਇਸ ਦੌਰਾਨ ਕਪਤਾਨ ਟੇਂਬਾ ਬਾਵੁਮਾ (8) ਅਤੇ ਰੀਜ਼ਾ ਹੈਂਡਰਿਕਸ (23) ਜਲਦੀ ਹੀ ਪੈਵੇਲੀਅਨ ਪਰਤ ਗਏ। ਅਗਲੇ ਓਵਰ ਵਿੱਚ ਚਾਹਲ ਨੇ ਰੌਸੀ ਵੈਨ ਡੇਰ ਡੁਸਨ (1) ਨੂੰ ਵੀ ਆਊਟ ਕਰਕੇ ਦੱਖਣੀ ਅਫਰੀਕਾ ਨੂੰ 40 ਦੌੜਾਂ ’ਤੇ ਤੀਜਾ ਝਟਕਾ ਦਿੱਤਾ।

9ਵੇਂ ਓਵਰ ਵਿੱਚ ਚਹਿਲ ਨੇ ਡਵੇਨ ਪ੍ਰੀਟੋਰੀਅਸ (20) ਨੂੰ ਪੈਵੇਲੀਅਨ ਭੇਜ ਕੇ ਆਪਣੀ ਦੂਜੀ ਵਿਕਟ ਲਈ। ਇਸ ਦੌਰਾਨ ਦੱਖਣੀ ਅਫਰੀਕਾ ਨੇ 57 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਅਜੇ ਵੀ ਉਨ੍ਹਾਂ ਨੂੰ ਜਿੱਤ ਲਈ 123 ਦੌੜਾਂ ਦੀ ਲੋੜ ਸੀ। ਇਸ ਤੋਂ ਬਾਅਦ ਡੇਵਿਡ ਮਿਲਰ (3) ਨੂੰ ਵੀ ਹਰਸ਼ਲ ਨੇ ਆਪਣਾ ਸ਼ਿਕਾਰ ਬਣਾਇਆ, ਜਿਸ ਕਾਰਨ 11 ਓਵਰਾਂ 'ਚ 71 ਦੌੜਾਂ 'ਤੇ ਅਫਰੀਕਾ ਦੀ ਅੱਧੀ ਟੀਮ ਪੈਵੇਲੀਅਨ ਪਰਤ ਗਈ।

ਇਸ ਦੇ ਨਾਲ ਹੀ ਕਲਾਸਨ ਅਤੇ ਵੇਨ ਪਾਰਨੇਲ ਨੇ ਟੀਚੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੇ ਮਿਲ ਕੇ 14.4 ਓਵਰਾਂ ਵਿੱਚ ਟੀਮ ਦੇ ਸਕੋਰ ਨੂੰ 100 ਦੌੜਾਂ ਤੱਕ ਪਹੁੰਚਾਇਆ। ਪਰ ਅਗਲੀ ਗੇਂਦ 'ਤੇ ਕਲਾਸਨ (29) ਨੂੰ ਚਾਹਲ ਨੇ ਕੈਚ ਆਊਟ ਕਰ ਦਿੱਤਾ। ਇਸ ਤੋਂ ਬਾਅਦ ਪਾਰਨੇਲ ਅਤੇ ਕਾਗਿਸੋ ਰਬਾਡਾ ਨੇ ਕੁਝ ਚੰਗੇ ਸ਼ਾਟ ਲਗਾਏ। ਪਰ 17ਵੇਂ ਓਵਰ ਵਿੱਚ ਹਰਸ਼ਲ ਨੇ ਰਬਾਡਾ (9) ਨੂੰ ਚਾਹਲ ਦੇ ਹੱਥੋਂ ਕੈਚ ਕਰਵਾ ਕੇ ਦੱਖਣੀ ਅਫਰੀਕਾ ਦਾ ਸਕੋਰ ਸੱਤ ਵਿਕਟਾਂ ’ਤੇ 113 ਤੱਕ ਪਹੁੰਚਾ ਦਿੱਤਾ।

IND vs SA: ਟੀਮ ਇੰਡੀਆ ਨੇ ਟਾਲੀ ਹਾਰ ਦੀ ਹੈਟ੍ਰਿਕ, ਤੀਜੇ ਟੀ-20 'ਚ ਦੱਖਣੀ ਅਫਰੀਕਾ ਨੂੰ ਬੁਰੀ ਤਰ੍ਹਾਂ ਹਰਾਇਆ

ਇਸ ਤੋਂ ਬਾਅਦ ਕੇਸ਼ਵ ਮਹਾਰਾਜ (11), ਐਨਰਿਕ ਨੌਰਟਜੇ (0) ਅਤੇ ਤਬਰੇਜ਼ ਸ਼ਮਸੀ (0) ਵੀ ਜਲਦੀ ਹੀ ਪੈਵੇਲੀਅਨ ਪਰਤੇ,  ਦੱਖਣੀ ਅਫਰੀਕਾ 19.1 ਓਵਰਾਂ ਵਿੱਚ 131 ਦੌੜਾਂ 'ਤੇ ਸਿਮਟ ਗਈ। ਪਾਰਨੇਲ (22) ਅਜੇਤੂ ਰਹੇ। ਭਾਰਤ ਨੇ ਇਹ ਮੈਚ 48 ਦੌੜਾਂ ਨਾਲ ਜਿੱਤ ਲਿਆ।

ਇਸ ਤੋਂ ਪਹਿਲਾਂ, ਟੌਸ ਹਾਰ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਭਾਰਤ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਅਤੇ ਈਸ਼ਾਨ ਕਿਸ਼ਨ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ ਪਾਵਰਪਲੇ ਵਿੱਚ ਬਿਨਾਂ ਕੋਈ ਵਿਕਟ ਗੁਆਏ 57 ਦੌੜਾਂ ਜੋੜੀਆਂ। ਇਸ ਦੌਰਾਨ ਗਾਇਕਵਾੜ ਨੇ ਪੰਜਵੇਂ ਓਵਰ ਵਿੱਚ ਤੇਜ਼ ਗੇਂਦਬਾਜ਼ ਐਨਰਿਕ ਨੌਰਟਜੇ ਦੀਆਂ ਪੰਜ ਗੇਂਦਾਂ ਵਿੱਚ ਲਗਾਤਾਰ ਪੰਜ ਚੌਕੇ ਜੜੇ। ਇਸ ਦੌਰਾਨ ਗਾਇਕਵਾੜ ਨੇ 30 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਰ 11ਵੇਂ ਓਵਰ 'ਚ ਭਾਰਤ ਨੂੰ ਪਹਿਲਾ ਝਟਕਾ 97 ਦੌੜਾਂ 'ਤੇ ਲੱਗਾ ਜਦੋਂ ਗਾਇਕਵਾੜ 57 ਦੌੜਾਂ ਬਣਾ ਕੇ ਮਹਾਰਾਜ ਦੀ ਗੇਂਦ 'ਤੇ ਆਊਟ ਹੋ ਗਏ।

ਪਾਰੀ ਨੂੰ ਅੱਗੇ ਵਧਾਉਂਦੇ ਹੋਏ ਈਸ਼ਾਨ ਨੇ ਵੀ 31 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਰ ਅਈਅਰ (14) ਸ਼ਮਸੀ ਦੀ ਗੇਂਦ 'ਤੇ ਕੈਚ ਹੋ ਗਏ, ਜਿਸ ਨਾਲ ਭਾਰਤ ਨੂੰ 13 ਓਵਰਾਂ 'ਚ 128 ਦੌੜਾਂ 'ਤੇ ਦੂਜਾ ਝਟਕਾ ਲੱਗਾ। ਇਸ ਤੋਂ ਦੱਖਣੀ ਅਫਰੀਕਾ ਨੇ ਮੈਚ 'ਚ ਵਾਪਸੀ ਕੀਤੀ ਅਤੇ ਅਗਲੇ ਹੀ ਓਵਰ 'ਚ ਇਸ਼ਾਨ (54) ਵੀ ਪ੍ਰੀਟੋਰੀਅਸ ਦੀ ਗੇਂਦ 'ਤੇ ਪਾਵਲਿਨ 'ਤੇ ਵਾਪਸ ਪਰਤ ਗਏ। ਕਪਤਾਨ ਪੰਤ (6) ਵੀ 16ਵੇਂ ਓਵਰ 'ਚ ਪ੍ਰੀਟੋਰੀਅਸ ਦਾ ਸ਼ਿਕਾਰ ਬਣੇ, ਜਿਸ ਕਾਰਨ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 143 ਦੌੜਾਂ ਬਣਾਈਆਂ।

ਇਸ ਤੋਂ ਬਾਅਦ 19ਵਾਂ ਓਵਰ ਸੁੱਟਣ ਆਏ ਰਬਾਡਾ ਨੇ ਦਿਨੇਸ਼ ਕਾਰਤਿਕ (6) ਨੂੰ 11 ਦੌੜਾਂ ਦੇ ਕੇ ਪਵੇਲੀਅਨ ਭੇਜ ਦਿੱਤਾ। ਇਸ ਦੇ ਨਾਲ ਹੀ ਵੇਨ ਪਾਰਨੇਲ ਨੇ 20ਵੇਂ ਓਵਰ 'ਚ 12 ਦੌੜਾਂ ਦਿੱਤੀਆਂ, ਜਿਸ ਦੀ ਬਦੌਲਤ ਭਾਰਤ ਨੇ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ। ਹਾਰਦਿਕ ਪੰਡਿਯਾ (31) ਅਤੇ ਅਕਸ਼ਰ ਪਟੇਲ (5) ਨਾਬਾਦ ਰਹੇ। ਦੱਖਣੀ ਅਫਰੀਕਾ ਲਈ ਡਵੇਨ ਪ੍ਰੀਟੋਰੀਅਸ ਨੇ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ ਅਤੇ ਤਬਰੇਜ਼ ਸ਼ਮਸੀ ਨੇ ਇੱਕ-ਇੱਕ ਵਿਕਟ ਲਈ।

ਇਹ ਵੀ ਪੜ੍ਹੋ: National Herald Case: ਰਾਹੁਲ ਗਾਂਧੀ ਤੋਂ ਲਗਾਤਾਰ ਦੂਜੇ ਦਿਨ 11 ਘੰਟੇ ਪੁੱਛਗਿੱਛ, ED ਨੇ ਮੁੜ ਬੁਲਾਇਆ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Advertisement
ABP Premium

ਵੀਡੀਓਜ਼

Sarabjeet Khalsa| 'ਸਹੁੰ ਚੁਕਾਉਣ ਬਾਅਦ ਹੁਣ ਕੋਸ਼ਿਸ਼ ਰਿਹਾਈ ਦੀ ਹੋਵੇਗੀ'Amritpal Singh| 'ਕਰੋ ਰਿਹਾਅ, ਲੋਕਾਂ ਨੂੰ ਮਿਲਣ ਨਾ ਦੇਣਾ, ਹਲਕੇ 'ਚ ਨਾ ਜਾਣ ਦੇਣਾ, ਵੱਡੀ ਬੇਇਨਸਾਫ਼ੀ'Bhagwant Mann| CM ਨੇ ਜਦੋਂ ਪਹਿਲੀ ਵਾਰੀ ਜਲੰਧਰ ਆਉਣ ਦਾ ਪੁਰਾਣਾ ਕਿੱਸਾ ਸੁਣਾਇਆBhagwant Mann| ਬਾਦਲ ਅਤੇ ਕੈਪਟਨ ਬਾਰੇ ਮੁੱਖ ਮੰਤਰੀ ਨੇ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Fenugreek Benifits: ਰਾਤ ਨੂੰ ਦੁੱਧ 'ਚ ਮਿਲਾ ਕੇ ਪੀ ਲਵੋ ਇਹ ਚੀਜ਼, ਡਾਕਟਰ ਕੋਲ ਜਾਣ ਦੀ ਨਹੀਂ ਪਵੇਗੀ ਲੋੜ
Fenugreek Benifits: ਰਾਤ ਨੂੰ ਦੁੱਧ 'ਚ ਮਿਲਾ ਕੇ ਪੀ ਲਵੋ ਇਹ ਚੀਜ਼, ਡਾਕਟਰ ਕੋਲ ਜਾਣ ਦੀ ਨਹੀਂ ਪਵੇਗੀ ਲੋੜ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Big Bachat Days Sale on Flipkart-  ਅੱਧੀ ਕੀਮਤ ਉਤੇ ਮਿਲ ਰਹੇ ਹਨ ਟੀਵੀ, ਫਰਿੱਜ ਅਤੇ ਹੋਰ ਘਰੇਲੂ ਚੀਜ਼ਾਂ
Big Bachat Days Sale on Flipkart: ਅੱਧੀ ਕੀਮਤ ਉਤੇ ਮਿਲ ਰਹੇ ਹਨ ਟੀਵੀ, ਫਰਿੱਜ ਅਤੇ ਹੋਰ ਘਰੇਲੂ ਚੀਜ਼ਾਂ
Embed widget