(Source: ECI/ABP News/ABP Majha)
IND vs SL: ਟੀਮ ਇੰਡੀਆ ਦੀ ਪਲੇਇੰਗ ਇਲੈਵਨ ਤੋਂ ਬਾਹਰ ਹੋ ਸਕਦੈ ਇਹ ਖਿਡਾਰੀ, ਖਰਾਬ ਪ੍ਰਦਰਸ਼ਨ ਹੋਵੇਗਾ ਕਾਰਨ
India vs Srilanka: ਸ਼੍ਰੀਲੰਕਾ ਖਿਲਾਫ਼ ਪੁਣੇ 'ਚ ਖੇਡੇ ਗਏ ਮੈਚ 'ਚ ਅਰਸ਼ਦੀਪ ਸਿੰਘ ਕਾਫੀ ਮਹਿੰਗਾ ਸਾਬਤ ਹੋਇਆ। ਇਸ ਲਈ ਉਸ ਨੂੰ ਫੈਸਲਾਕੁੰਨ ਮੈਚ ਦੇ ਪਲੇਇੰਗ ਇਲੈਵਨ 'ਚੋਂ ਬਾਹਰ ਕੀਤਾ ਜਾ ਸਕਦੈ।
India vs Sri Lanka 3rd T20 Playing 11 Arshdeep Singh: ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਘਰੇਲੂ ਮੈਚਾਂ 'ਚ ਕਈ ਵਾਰ ਆਪਣੀ ਪ੍ਰਤਿਭਾ ਦਿਖਾ ਚੁੱਕੇ ਹਨ। ਉਨ੍ਹਾਂ ਕੋਲ ਅਜੇ ਅੰਤਰਰਾਸ਼ਟਰੀ ਮੈਚ ਖੇਡਣ ਦਾ ਜ਼ਿਆਦਾ ਤਜਰਬਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਕੁਝ ਹੀ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਕੇ ਨਾਂ ਕਮਾਇਆ ਹੈ। ਪਰ ਪੁਣੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਮੈਚ ਅਰਸ਼ਦੀਪ ਲਈ ਚੰਗਾ ਨਹੀਂ ਰਿਹਾ। ਉਹ ਆਪਣੀ ਨੋ ਗੇਂਦ ਕਾਰਨ ਆਲੋਚਨਾ ਦਾ ਸ਼ਿਕਾਰ ਹੋ ਗਏ। ਹੁਣ ਉਨ੍ਹਾਂ ਨੂੰ ਖਰਾਬ ਪ੍ਰਦਰਸ਼ਨ ਕਾਰਨ ਰਾਜਕੋਟ ਟੀ-20 ਤੋਂ ਬਾਹਰ ਕੀਤਾ ਜਾ ਸਕਦਾ ਹੈ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਰਾਜਕੋਟ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਇਕ-ਇਕ ਮੈਚ ਜਿੱਤ ਚੁੱਕੀਆਂ ਹਨ। ਪੁਣੇ 'ਚ ਸ਼੍ਰੀਲੰਕਾ 16 ਦੌੜਾਂ ਨਾਲ ਜਿੱਤਿਆ। ਇਸ ਮੈਚ 'ਚ ਅਰਸ਼ਦੀਪ ਨੇ ਸਿਰਫ 2 ਓਵਰਾਂ 'ਚ 37 ਦੌੜਾਂ ਦਿੱਤੀਆਂ। ਉਨ੍ਹਾਂ ਨੇ ਨੋ ਬਾਲਾਂ ਦੀ ਹੈਟ੍ਰਿਕ ਵੀ ਲਗਾਈ। ਇਸ ਕਾਰਨ ਸੰਭਵ ਹੈ ਕਿ ਭਾਰਤ ਉਸ ਨੂੰ ਫੈਸਲਾਕੁੰਨ ਮੈਚ ਦੇ ਪਲੇਇੰਗ ਇਲੈਵਨ ਤੋਂ ਬਾਹਰ ਕਰ ਸਕਦਾ ਹੈ। ਪੁਣੇ ਮੈਚ ਤੋਂ ਬਾਅਦ ਅਰਸ਼ਦੀਪ ਦੀ ਆਲੋਚਨਾ ਹੋਈ ਸੀ।
ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਪੁਣੇ ਟੀ-20 ਮੈਚ ਤੋਂ ਬਾਅਦ ਨੌਜਵਾਨ ਖਿਡਾਰੀਆਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਸੀ ਕਿ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਰੱਖਦੇ ਹੋਏ ਉਨ੍ਹਾਂ ਨੂੰ ਸਮਾਂ ਦੇਣਾ ਹੋਵੇਗਾ। ਜੇਕਰ ਦ੍ਰਾਵਿੜ ਦੇ ਬਿਆਨ 'ਤੇ ਨਜ਼ਰ ਮਾਰੀਏ ਤਾਂ ਇਹ ਵੀ ਸੰਭਵ ਹੈ ਕਿ ਅਰਸ਼ਦੀਪ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲੇ। ਪਰ ਇਸ ਦੀ ਉਮੀਦ ਘੱਟ ਹੈ, ਕਿਉਂਕਿ ਇਹ ਮੈਚ ਸੀਰੀਜ਼ ਲਈ ਫੈਸਲਾਕੁੰਨ ਸਾਬਤ ਹੋਵੇਗਾ। ਅਜਿਹੇ 'ਚ ਭਾਰਤੀ ਟੀਮ ਸ਼ਾਇਦ ਹੀ ਕੋਈ ਜੋਖਮ ਉਠਾਉਣਾ ਚਾਹੁੰਦੀ ਹੈ।
ਅਰਸ਼ਦੀਪ ਸਿੰਘ ਦੇ ਹੁਣ ਤੱਕ ਦੇ ਅੰਤਰਰਾਸ਼ਟਰੀ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ 22 ਟੀ-20 ਮੈਚਾਂ 'ਚ 33 ਵਿਕਟਾਂ ਹਾਸਲ ਕੀਤੀਆਂ ਹਨ। ਇਸ ਫਾਰਮੈਟ ਦੇ ਇੱਕ ਮੈਚ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ 37 ਦੌੜਾਂ ਦੇ ਕੇ 4 ਵਿਕਟਾਂ ਰਿਹਾ ਹੈ। ਉਨ੍ਹਾਂ ਨੇ 3 ਵਨਡੇ ਵੀ ਖੇਡੇ ਹਨ। ਪਰ ਉਹ ਵਨਡੇ 'ਚ ਵਿਕਟਾਂ ਨਹੀਂ ਲੈ ਸਕੇ ਹਨ।