ਪੜਚੋਲ ਕਰੋ

IND vs SL, Match Highlight: ਏਸ਼ੀਆ ਕੱਪ ਤੋਂ ਲਗਪਗ ਬਾਹਰ ਹੋਈ ਟੀਮ ਇੰਡੀਆ, ਸ਼੍ਰੀਲੰਕਾ ਨੇ 6 ਵਿਕੇਟ ਤੋਂ ਹਰਾਇਆ

Asia Cup 2022, IND vs SL: ਏਸ਼ੀਆ ਕੱਪ 2022 ਦੇ ਸੁਪਰ ਫੋਰ ਦੇ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਨਾਲ ਟੀਮ ਇੰਡੀਆ ਏਸ਼ੀਆ ਕੱਪ ਤੋਂ ਲਗਭਗ ਬਾਹਰ ਹੋ ਗਈ ਹੈ।

India vs Srilanka Asia Cup 2022: ਏਸ਼ੀਆ ਕੱਪ 2022 ਦੇ ਸੁਪਰ ਫੋਰ ਦੇ ਮੈਚ ਵਿੱਚ ਸ਼੍ਰੀਲੰਕਾ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਨਾਲ ਟੀਮ ਇੰਡੀਆ ਏਸ਼ੀਆ ਕੱਪ ਤੋਂ ਲਗਪਗ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਹੁਣ ਉਹ ਇਸ ਹਾਰ ਤੋਂ ਬਾਅਦ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਹੈ। ਦੁਬਈ 'ਚ ਮੰਗਲਵਾਰ ਨੂੰ ਖੇਡੇ ਗਏ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 174 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਸ਼੍ਰੀਲੰਕਾ ਨੇ 4 ਵਿਕਟਾਂ ਦੇ ਨੁਕਸਾਨ ਨਾਲ ਮੈਚ ਜਿੱਤ ਲਿਆ।

ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਹਾਸਲ ਕਰ ਲਿਆ। ਸ਼੍ਰੀਲੰਕਾ ਲਈ ਪਥੁਮ ਨਿਸਾਂਕਾ ਅਤੇ ਕੁਸਲ ਮੈਂਡਿਸ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਵਿਚਾਲੇ ਮਜ਼ਬੂਤ​ਸਾਂਝੇਦਾਰੀ ਬਣੀ। ਨਿਸਾਂਕਾ ਨੇ 37 ਗੇਂਦਾਂ 'ਤੇ 52 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 2 ਛੱਕੇ ਲਾਏ। ਮੈਂਡਿਸ ਨੇ 37 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 4 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਚਰਿਥ ਅਸਲੰਕਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਅੰਤ ਵਿੱਚ ਭਾਨੁਕਾ ਰਾਜਪਕਸ਼ੇ ਅਤੇ ਦਾਸੁਨ ਸ਼ੰਕਾ ਨੇ ਤੂਫਾਨੀ ਪਾਰੀ ਖੇਡੀ। ਰਾਜਪਕਸ਼ੇ ਨੇ 17 ਗੇਂਦਾਂ 'ਤੇ 25 ਦੌੜਾਂ ਬਣਾਈਆਂ। ਦੂਜੇ ਪਾਸੇ ਸ਼ੰਕਾ ਨੇ 18 ਗੇਂਦਾਂ ਵਿੱਚ ਨਾਬਾਦ 33 ਦੌੜਾਂ ਬਣਾਈਆਂ।

ਭਾਰਤ ਲਈ ਯੁਜਵੇਂਦਰ ਚਾਹਲ ਨੇ 3 ਵਿਕਟਾਂ ਲਈਆਂ। ਉਸ ਨੇ 4 ਓਵਰਾਂ 'ਚ 34 ਦੌੜਾਂ ਦਿੱਤੀਆਂ। ਰਵੀਚੰਦਰਨ ਅਸ਼ਵਿਨ ਨੇ 4 ਓਵਰਾਂ 'ਚ 32 ਦੌੜਾਂ ਦੇ ਕੇ ਇਕ ਵਿਕਟ ਲਈ। ਹਾਰਦਿਕ ਪੰਡਯਾ ਨੇ 4 ਓਵਰਾਂ 'ਚ 35 ਦੌੜਾਂ ਦਿੱਤੀਆਂ। ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ 'ਚ 30 ਦੌੜਾਂ ਦਿੱਤੀਆਂ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 173 ਦੌੜਾਂ ਬਣਾਈਆਂ। ਇਸ ਦੌਰਾਨ ਰੋਹਿਤ ਸ਼ਰਮਾ ਨੇ 41 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਰੋਹਿਤ ਦੀ ਪਾਰੀ 'ਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਸੂਰਿਆ ਕੁਮਾਰ ਯਾਦਵ ਨੇ 29 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਨੇ 17-17 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ ਨਾਬਾਦ 15 ਦੌੜਾਂ ਬਣਾਈਆਂ। ਵਿਰਾਟ ਕੋਹਲੀ ਖਾਤਾ ਖੋਲ੍ਹਦੇ ਹੀ ਆਊਟ ਹੋ ਗਏ।

ਸ਼੍ਰੀਲੰਕਾ ਲਈ ਦਿਲਸ਼ਾਨ ਮਧੂਸ਼ੰਕਾ ਨੇ 4 ਓਵਰਾਂ 'ਚ 24 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਕਰੁਣਾਰਤਨੇ ਅਤੇ ਕਪਤਾਨ ਸ਼ੰਕਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਮਹਿਸ਼ ਤੀਕਸ਼ਾਨਾ ਨੇ 3 ਵਿਕਟਾਂ ਲਈਆਂ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ

ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ

'ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ', ਰਾਹੁਲ ਗਾਂਧੀ ਨੇ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ

Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ

ABP Premium

ਵੀਡੀਓਜ਼

ਕਣਕ ਨੂੰ ਨਹੀਂ ਪਏਗੀ ਸੁੰਡੀ, ਪਰਾਲੀ ਹੀ ਕਰੇਗੀ ਜ਼ਮੀਨ ਨੂੰ ਉਪਜਾਊ, ਕਿਸਾਨਾਂ ਲਈ ਕੰਪਨੀ ਨੇ ਕੱਢਿਆ 'ਜੁਗਾੜ'ਪਰਾਲੀ ਨੂੰ ਸਾੜੋ ਨਾ, ਹੁਣ ਆ ਗਿਆ ਨਵਾਂ ਹੱਲਨਰਾਇਣ ਸਿੰਘ ਚੌੜਾ ਦੇ ਹੱਕ 'ਚ ਆਇਆ ਬੰਦੀ ਸਿੰਘਾਂ ਦਾ ਪਰਿਵਾਰRavneet Singh Bittu Vs Akali Dal | ਨਾਰਾਇਣ ਸਿੰਘ ਚੌੜਾ ਲਈ ਬਿੱਟੂ ਨੇ ਰੱਖੀ ਮੰਗ, ਸਨਮਾਨਿਤ ਕਰੇ ਸ਼੍ਰੋਮਣੀ ਕਮੇਟੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
'ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ', ਰਾਹੁਲ ਗਾਂਧੀ ਨੇ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
'ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ', ਰਾਹੁਲ ਗਾਂਧੀ ਨੇ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
ਕੀ ਮੁਹੰਮਦ ਸਿਰਾਜ ਨੇ 181.6 kmph ਦੀ ਰਫਤਾਰ ਨਾਲ ਸੁੱਟੀ ਗੇਂਦ, ਤੋੜਿਆ ਸਭ ਤੋਂ ਤੇਜ਼ ਗੇਂਦ ਦਾ ਰਿਕਾਰਡ, ਜਾਣੋ ਕੀ ਹੈ ਸੱਚਾਈ?

Farmer Protest: ਡੱਲੇਵਾਲ ਦੀ ਤੇਜ਼ੀ ਨਾਲ ਵਿਗੜ ਰਹੀ ਸਿਹਤ, ਹੁਣ ਕਰ ਦਿੱਤਾ ਵੱਡਾ ਐਲਾਨ, ਸੰਸਦ ਮੈਂਬਰਾਂ ਦੇ ਘਰਾਂ ਬਾਹਰ ਹੋਵੇਗਾ ਮਰਨ ਵਰਤ

SKM ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅਹਿਮ ਐਲਾਨ, ਭਲਕੇ ਫਿਰ ਤੋਂ ਹੋਏਗਾ ਕਿਸਾਨਾਂ ਦਾ 'ਦਿੱਲੀ ਕੂਚ'

ਸਰਦੀਆਂ 'ਚ ਬਾਥੂ ਦਾ ਸਾਗ ਖਾਣਾ ਸਿਹਤ ਲਈ ਵਰਦਾਨ, ਸਰੀਰ ਹੁੰਦਾ ਚੁਸਤ ਤੇ ਦੂਰ ਹੁੰਦੀ ਕਈ ਬਿਮਾਰੀਆਂ

Embed widget