IND vs WI 2nd Test: ਭਾਰਤ-ਵੈਸਟਇੰਡੀਜ਼ ਦੀ 100ਵੇਂ ਟੈਸਟ ਲਈ ਮੈਦਾਨ 'ਚ ਹੋਵੇਗੀ ਟੱਕਰ, ਕਿੰਗ ਕੋਹਲੀ ਖੇਡਣਗੇ 500ਵਾਂ ਅੰਤਰਰਾਸ਼ਟਰੀ ਮੈਚ
India Vs West Indies 100th Test: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ 20 ਜੁਲਾਈ, ਵੀਰਵਾਰ (ਅੱਜ) ਤੋਂ ਖੇਡਿਆ ਜਾਵੇਗਾ। ਇਸ ਟੈਸਟ ਦੇ ਜ਼ਰੀਏ ਭਾਰਤ ਅਤੇ ਵੈਸਟਇੰਡੀਜ਼
India Vs West Indies 100th Test: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ 20 ਜੁਲਾਈ, ਵੀਰਵਾਰ (ਅੱਜ) ਤੋਂ ਖੇਡਿਆ ਜਾਵੇਗਾ। ਇਸ ਟੈਸਟ ਦੇ ਜ਼ਰੀਏ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ 100ਵੇਂ ਟੈਸਟ ਲਈ ਇੱਕ-ਦੂਜੇ ਖਿਲਾਫ ਮੈਦਾਨ 'ਚ ਉਤਰਨਗੀਆਂ। ਦੂਜੇ ਪਾਸੇ ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਵੈਸਟਇੰਡੀਜ਼ ਖਿਲਾਫ ਇਸ ਟੈਸਟ ਰਾਹੀਂ ਆਪਣਾ 500ਵਾਂ ਅੰਤਰਰਾਸ਼ਟਰੀ ਮੈਚ ਖੇਡਣਗੇ।
ਦੋਵਾਂ ਵਿਚਾਲੇ ਇਹ ਮੈਚ ਪੋਰਟ ਆਫ ਸਪੇਨ, ਤ੍ਰਿਨੀਦਾਦ ਦੇ ਕਵੀਨਜ਼ ਪਾਰਕ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਡੋਮਿਨਿਕਾ 'ਚ ਖੇਡੇ ਗਏ ਟੈਸਟ 'ਚ ਭਾਰਤੀ ਟੀਮ ਨੇ ਪਾਰੀ ਅਤੇ 141 ਦੌੜਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਵਿਚਾਲੇ ਖੇਡੇ ਜਾਣ ਵਾਲੇ 100ਵੇਂ ਟੈਸਟ 'ਚ ਕਿਹੜੀ ਟੀਮ ਜਿੱਤ ਹਾਸਲ ਕਰਦੀ ਹੈ।
ਹੁਣ ਤੱਕ ਕਿਸ ਟੀਮ ਨੇ ਵੱਧ ਜਿੱਤਾਂ ਕੀਤੀਆਂ ਹਾਸਿਲ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤੱਕ ਖੇਡੇ ਗਏ 99 ਟੈਸਟ ਮੈਚਾਂ 'ਚ ਵੈਸਟਇੰਡੀਜ਼ ਦੀ ਟੀਮ ਅੱਗੇ ਰਹੀ ਹੈ। ਵੈਸਟਇੰਡੀਜ਼ ਨੇ ਭਾਰਤ ਤੋਂ ਵੱਧ ਜਿੱਤਾਂ ਹਾਸਿਲ ਕੀਤੀਆਂ ਹਨ। ਵੈਸਟਇੰਡੀਜ਼ ਨੇ 99 ਟੈਸਟ ਮੈਚਾਂ 'ਚ 30 ਮੈਚ ਜਿੱਤੇ ਹਨ, ਜਦਕਿ ਭਾਰਤੀ ਟੀਮ ਸਿਰਫ 23 ਮੈਚ ਹੀ ਜਿੱਤ ਸਕੀ ਹੈ। ਇਸ ਦੇ ਨਾਲ ਹੀ ਦੋਵਾਂ ਵਿਚਾਲੇ 46 ਟੈਸਟ ਡਰਾਅ 'ਤੇ ਖਤਮ ਹੋਏ ਹਨ।
ਵਿਰਾਟ ਕੋਹਲੀ 500ਵੇਂ ਅੰਤਰਰਾਸ਼ਟਰੀ ਮੈਚ ਲਈ ਮੈਦਾਨ ਵਿੱਚ ਉਤਰੇਗਾ
ਭਾਰਤੀ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਕਰੀਅਰ 'ਚ 499 ਅੰਤਰਰਾਸ਼ਟਰੀ ਮੈਚ ਖੇਡੇ ਹਨ। ਅੱਜ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਦੇ ਜ਼ਰੀਏ ਕੋਹਲੀ ਅੰਤਰਰਾਸ਼ਟਰੀ ਕਰੀਅਰ 'ਚ 500 ਮੈਚ ਖੇਡਣ ਵਾਲੇ 10ਵੇਂ ਖਿਡਾਰੀ ਬਣ ਜਾਣਗੇ। ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਦਾ ਰਿਕਾਰਡ ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦੇ ਨਾਂ ਦਰਜ ਹੈ। ਉਸਨੇ ਆਪਣੇ ਕਰੀਅਰ ਵਿੱਚ ਕੁੱਲ 664 ਅੰਤਰਰਾਸ਼ਟਰੀ ਮੈਚ ਖੇਡੇ।
ਕੋਹਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਖੇਡੇ ਗਏ 499 ਮੈਚਾਂ ਦੀਆਂ 558 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ 53.48 ਦੀ ਔਸਤ ਨਾਲ 25461 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 75 ਸੈਂਕੜੇ ਅਤੇ 131 ਅਰਧ ਸੈਂਕੜੇ ਨਿਕਲੇ ਹਨ, ਜਿਸ ਵਿਚ ਉਸ ਦਾ ਉੱਚ ਸਕੋਰ 254* ਦੌੜਾਂ ਰਿਹਾ ਹੈ।
ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚਾਂ ਵਾਲੇ ਖਿਡਾਰੀ
ਸਚਿਨ ਤੇਂਦੁਲਕਰ - 664 ਮੈਚ
ਮਹੇਲਾ ਜੈਵਰਧਨੇ - 652 ਮੈਚ
ਕੁਮਾਰ ਸੰਗਾਕਾਰਾ - 594 ਮੈਚ
ਸਨਥ ਜੈਸੂਰੀਆ - 586 ਮੈਚ
ਰਿਕੀ ਪੋਂਟਿੰਗ - 560 ਮੈਚ
ਮਹਿੰਦਰ ਸਿੰਘ ਧੋਨੀ - 538 ਮੈਚ
ਸ਼ਾਹਿਦ ਅਫਰੀਦੀ - 524 ਮੈਚ
ਜੈਕ ਕੈਲਿਸ - 519 ਮੈਚ
ਰਾਹੁਲ ਦ੍ਰਾਵਿੜ - 509 ਮੈਚ
ਇੰਜ਼ਮਾਮ-ਉਲ-ਹੱਕ - 500 ਮੈਚ
ਵਿਰਾਟ ਕੋਹਲੀ - 499 ਮੈਚ