IND vs WI: ਪਹਿਲੇ ਵਨਡੇ 'ਚ ਬਣੇਗਾ ਇਤਿਹਾਸਕ ਰਿਕਾਰਡ, 1000 ਵਨਡੇ ਖੇਡਣ ਵਾਲੀ ਪਹਿਲੀ ਟੀਮ ਬਣੇਗੀ ਭਾਰਤ
IND vs WI ODI Series: ODI ਕ੍ਰਿਕਟ ਵਿੱਚ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਟੀਮ ਇੰਡੀਆ ਦੇ ਨਾਮ ਦਰਜ ਹੈ। ਭਾਰਤੀ ਟੀਮ ਨੇ ਹੁਣ ਤੱਕ 999 ਵਨਡੇ ਮੈਚ ਖੇਡੇ ਹਨ।
ODI Team Records: ਭਾਰਤ-ਵੈਸਟ ਇੰਡੀਜ਼ (IND vs WI) ਵਿਚਕਾਰ ਤਿੰਨ ਮੈਚਾਂ ਦੀ ODI ਸੀਰੀਜ਼ 6 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਵਨਡੇ 'ਚ ਟੀਮ ਇੰਡੀਆ ਇੱਕ ਇਤਿਹਾਸਕ ਰਿਕਾਰਡ ਆਪਣੇ ਨਾਂ ਕਰਨ ਜਾ ਰਹੀ ਹੈ। ਦਰਅਸਲ, ਇਹ ਭਾਰਤੀ ਟੀਮ ਦਾ 1000ਵਾਂ ਵਨਡੇ ਮੈਚ ਹੋਵੇਗਾ। ਕ੍ਰਿਕਟ ਵਿੱਚ ਇਸ ਅੰਕੜੇ ਤੱਕ ਪਹੁੰਚਣ ਵਾਲੀ ਇਹ ਪਹਿਲੀ ਟੀਮ ਹੋਵੇਗੀ।
ਭਾਰਤੀ ਟੀਮ ਨੇ ਆਪਣਾ ਪਹਿਲਾ ਵਨਡੇ ਮੈਚ 13 ਜੁਲਾਈ 1974 ਨੂੰ ਲੀਡਜ਼ ਵਿੱਚ ਇੰਗਲੈਂਡ ਵਿਰੁੱਧ ਖੇਡਿਆ। ਹੁਣ ਤੱਕ ਭਾਰਤੀ ਟੀਮ 999 ਵਨਡੇ ਮੈਚ ਖੇਡ ਚੁੱਕੀ ਹੈ। ਕ੍ਰਿਕਟ 'ਚ ਸਭ ਤੋਂ ਵੱਧ ਵਨਡੇ ਮੈਚ ਖੇਡਣ ਦਾ ਰਿਕਾਰਡ ਸਿਰਫ ਟੀਮ ਇੰਡੀਆ ਦੇ ਨਾਂ ਦਰਜ ਹੈ। ਹੁਣ 1000 ਵਨਡੇ ਮੈਚ ਖੇਡਣ ਵਾਲੀ ਪਹਿਲੀ ਟੀਮ ਬਣਨ ਦਾ ਰਿਕਾਰਡ ਵੀ ਦਰਜ ਕਰਨ ਜਾ ਰਿਹਾ ਹੈ। ਅਹਿਮਦਾਬਾਦ ਦੇ ਮੋਟੇਰਾ ਦਾ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਇਸ ਇਤਿਹਾਸਕ ਪਲ ਦਾ ਗਵਾਹ ਹੋਵੇਗਾ।
ਇਹ ਹਨ ਸਭ ਤੋਂ ਵੱਧ ਵਨਡੇ ਮੈਚ ਖੇਡਣ ਵਾਲੀਆਂ ਟੌਪ 10 ਟੀਮਾਂ:
- ਭਾਰਤ: ਟੀਮ ਇੰਡੀਆ ਨੇ 999 ਵਨਡੇ ਮੈਚ ਖੇਡੇ ਹਨ। ਇਨ੍ਹਾਂ 'ਚ ਟੀਮ ਨੇ 518 ਮੈਚ ਜਿੱਤੇ ਹਨ ਅਤੇ 431 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
- ਆਸਟ੍ਰੇਲੀਆ: ਕੰਗਾਰੂਆਂ ਨੇ ਹੁਣ ਤੱਕ 958 ਵਨਡੇ ਮੈਚ ਖੇਡੇ ਹਨ। ਉਨ੍ਹਾਂ ਨੇ 581 ਮੈਚ ਜਿੱਤੇ ਹਨ ਤੇ 334 ਵਿੱਚ ਹਾਰੇ ਹਨ।
- ਪਾਕਿਸਤਾਨ: ਸਾਡਾ ਗੁਆਂਢੀ ਦੇਸ਼ ਇਸ ਸੂਚੀ ਵਿੱਚ ਤੀਜੇ ਨੰਬਰ 'ਤੇ ਹੈ। ਪਾਕਿਸਤਾਨ ਦੀ ਟੀਮ ਨੇ 936 ਮੈਚ ਖੇਡੇ ਹਨ। ਇਸ ਟੀਮ ਨੇ 490 ਮੈਚ ਜਿੱਤੇ ਹਨ ਅਤੇ 417 ਮੈਚ ਹਾਰੇ ਹਨ।
- ਸ਼੍ਰੀਲੰਕਾ: ਇੱਕ ਹੋਰ ਏਸ਼ੀਆਈ ਦੇਸ਼ ਟੌਪ-5 ਵਿੱਚ ਸ਼ਾਮਲ ਹੈ। ਸ਼੍ਰੀਲੰਕਾ ਨੇ 870 ਵਨਡੇ ਮੈਚ ਖੇਡੇ ਹਨ। ਸ਼੍ਰੀਲੰਕਾ ਟੀਮ ਨੇ 395 ਮੈਚ ਜਿੱਤੇ ਹਨ ਅਤੇ 432 ਮੈਚ ਹਾਰੇ ਹਨ।
- ਵੈਸਟਇੰਡੀਜ਼: ਵਿੰਡੀਜ਼ ਦੀ ਟੀਮ ਇਸ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ। ਵੈਸਟਇੰਡੀਜ਼ ਨੇ ਹੁਣ ਤੱਕ 834 ਵਨਡੇ ਖੇਡੇ ਹਨ। ਇਸ ਟੀਮ ਨੇ 406 ਮੈਚ ਜਿੱਤੇ ਹਨ ਅਤੇ 388 ਮੈਚ ਹਾਰੇ ਹਨ।
ਇਹ ਵੀ ਪੜ੍ਹੋ: Best Biographical Movies: ਸਰਦਾਰ ਊਧਮ ਤੋਂ ਲੈ ਕੇ ਸ਼ੇਰਸ਼ਾਹ ਤੱਕ ਇਹ ਬਾਲੀਵੁੱਡ ਦੀਆਂ ਟੌਪ ਬਾਇਓਪਿਕਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin