ICC ਟੈਸਟ ਟੀਮ ਰੈਂਕਿੰਗ ’ਚ ਭਾਰਤ ਸਿਖ਼ਰ ’ਤੇ ਕਾਇਮ, ਆਸਟ੍ਰੇਲੀਆ ਨੂੰ ਪਛਾੜ ਤੀਜੇ ਨੰਬਰ ’ਤੇ ਪੁੱਜਾ ਇੰਗਲੈਂਡ
ਆਈਸੀਸੀ ਟੈਸਟ ਬੈਟਿੰਗ ਰੈਂਕਿੰਗ ਵਿੱਚ ਤਿੰਨ ਭਾਰਤੀ ਬੱਲੇਬਾਜ਼ਾਂ ਨੇ ਜਗ੍ਹਾ ਬਣਾਈ ਸੀ। ਭਾਰਤ ਦੇ ਵਿਕੇਟਕੀਪਰ- ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੀ ਸਰਬੋਤਮ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ ਆਈਸੀਸੀ ਟੈਸਟ ਬੈਟਿੰਗ ਰੈਂਕਿੰਗ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਸੀ।
ਚੰਡੀਗੜ੍ਹ: ਟੀਮ ਇੰਡੀਆ (Team India) ਵੀਰਵਾਰ ਨੂੰ ਜਾਰੀ ਆਈਸੀਸੀ ਟੀਮ ਰੈਂਕਿੰਗ (ICC Test Team Rankings) ਦੀ ਸਾਲਾਨਾ ਅਪਡੇਟ ਤੋਂ ਬਾਅਦ ਨੰਬਰ-1 ਉੱਤੇ ਕਾਇਮ ਹੈ। ਭਾਰਤ 24 ਮੈਚਾਂ ਵਿੱਚ 121 ਰੇਟਿੰਗ ਪੁਆਇੰਟ ਨਾਲ ਟੇਬਲ ਵਿੱਚ ਟੌਪ ਉੱਤੇ ਹੈ। ਵਿਰਾਟ ਕੋਹਲੀ (Virat Kohli) ਦੀ ਅਗਵਾਈ ਹੇਠਲੀ ਟੀਮ ਇੰਡੀਆ ਤੋਂ ਬਾਅਦ ਨਿਊ ਜ਼ੀਲੈਂਡ ਦੀ ਟੀਮ 120 ਰੇਟਿੰਗ ਨਾਲ ਦੂਜੇ ਨੰਬਰ ਉੱਤੇ ਹੈ। ਕੀਵੀ ਟੀਮ ਨੇ 18 ਟੈਸਟਾਂ ਨਾਲ 2,166 ਅੰਕ ਹਾਸਲ ਕੀਤੇ ਹਨ। ਇੰਗਲੈਂਡ 109 ਰੇਟਿੰਗ ਨਾਲ ਆਸਟ੍ਰੇਲੀਆ ਨੂੰ ਪਛਾੜ ਕੇ ਤੀਜੇ ਨੰਬਰ ’ਤੇ ਪੁੱਜ ਗਿਆ ਹੈ। ਚੌਥੇ ਸਥਾਨ ਉੱਤੇ ਆਸਟ੍ਰੇਲੀਆ (108 ਰੇਟਿੰਗ) ਹੈ।
ਪਾਕਿਸਤਾਨ (94 ਰੇਟਿੰਗ) ਪੰਜਵੇਂ, ਜਦ ਕਿ ਵੈਸਟਇੰਡੀਜ਼ (84 ਰੇਟਿੰਗ) ਦੋ ਸਥਾਨਾਂ ਦੀ ਛਾਲ ਮਾਰ ਕੇ ਛੇਵੇਂ ਨੰਬਰ ’ਤੇ ਪੁੱਜ ਗਿਆ ਹੈ। ਉਧਰ ਦੱਖਣੀ ਅਫ਼ਰੀਕਾ (80 ਰੇਟਿੰਗ) ਇੱਕ ਨੰਬਰ ਖਿਸਕ ਕੇ ਸੱਤਵੇਂ ਅਤੇ ਸ੍ਰੀ ਲੰਕਾ (78 ਰੇਟਿੰਗ) ਵੀ ਇੱਕ ਅੰਕ ਖਿਸਕ ਕੇ ਅੱਠਵੇਂ ਨੰਬਰ ਉੱਤੇ ਹੈ। ਇਸ ਤੋਂ ਬਾਅਦ ਬਾਂਗਲਾਦੇਸ਼ (46 ਰੇਟਿੰਗ) ਨੌਂਵੇਂ ਨੰਬਰ ਤੇ ਜ਼ਿੰਬਾਬਵੇ (35 ਰੇਟਿੰਗ) 10ਵੇਂ ਸਥਾਨ ’ਤੇ ਹੈ।
ਆਈਸੀਸੀ ਟੈਸਟ ਬੈਟਿੰਗ ਰੈਂਕਿੰਗ ਵਿੱਚ ਤਿੰਨ ਭਾਰਤੀ ਬੱਲੇਬਾਜ਼ਾਂ ਨੇ ਜਗ੍ਹਾ ਬਣਾਈ ਸੀ। ਭਾਰਤ ਦੇ ਵਿਕੇਟਕੀਪਰ- ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੀ ਸਰਬੋਤਮ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ ਆਈਸੀਸੀ ਟੈਸਟ ਬੈਟਿੰਗ ਰੈਂਕਿੰਗ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਸੀ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣਾ 5ਵਾਂ ਨੰਬਰ ਬਰਕਰਾਰ ਰੱਖਿਆ ਸੀ; ਜਦ ਕਿ ਰੋਹਿਤ ਸ਼ਰਮਾ ਨੇ ਵੀ ਛੇਵੇਂ ਸਥਾਨ ਉੱਤੇ ਰਿਸ਼ਭ ਪੰਤ ਤੇ ਨਿਊ ਜ਼ੀਲੈਂਡ ਦੇ ਹੈਨਰੀ ਨਿਕੋਲਸ ਨਾਲ ਸਾਂਝੇ ਤੌਰ ਉੱਤੇ ਆਪਣੀ ਜਗ੍ਹਾ ਬਣਾਈ। ਤਿੰਨਾਂ ਦੇ 747 ਰੇਟਿੰਗ ਪੁਆਇੰਟਸ ਰਹੇ।
ਰੈਂਕਿੰਗ ਦੇ ਟੌਪ ਉੱਤੇ 919 ਰੇਟਿੰਗ ਪੁਆਇੰਟਸ ਨਿਊ ਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਰਹੇ ਸਨ। ਦੂਜੇ ਨੰਬਰ ਉੱਤੇ ਸਟੀਵ ਸਮਿੱਥ ਤੇ ਤੀਜੇ ਨੰਬਰ ਉੱਤੇ ਮਾਰਨਜ਼ ਲੈਬੁਸ਼ਨ ਰਹੇ। ਇੰਗਲੈਂਡ ਦੇ ਕਪਤਾਨ ਨੇ ਵੀ ਟੌਪ 10 ਬੱਲੇਬਾਜ਼ਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ ਤੇ ਉਹ 5ਵੇਂ ਸਥਾਨ ’ਤੇ ਰਹੇ ਹਨ। ਭਾਰਤੀ ਖਿਡਾਰੀ ਚੇਤੇਸ਼ਵਰ ਪੁਜਾਰਾ 14ਵੇਂ ਤੇ ਅਜਿੰਕਯ ਰਹਾਣੇ 15ਵੇਂ ਸਥਾਨ ’ਤੇ ਰਹੇ ਸਨ।
ਇਹ ਵੀ ਪੜ੍ਹੋ: Bus Ambulance: ਫਤਿਹਾਬਾਦ ਦੇ 50 ਪਿੰਡ ਕੋਰੋਨਾ ਦੇ ਹੌਟ ਸਪੌਟ, ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਬਣਾਇਆ ਐਂਬਲੈਂਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin