(Source: ECI/ABP News)
Bus Ambulance: ਫਤਿਹਾਬਾਦ ਦੇ 50 ਪਿੰਡ ਕੋਰੋਨਾ ਦੇ ਹੌਟ ਸਪੌਟ, ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਬਣਾਇਆ ਐਂਬਲੈਂਸ
ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ 50 ਪਿੰਡ ਕੋਰੋਨਾ ਦੇ ਹੌਟ ਸਪੌਟ ਬਣੇ ਹਨ। ਇਨ੍ਹਾਂ ਪਿੰਡਾਂ 'ਚ ਆਈਸੋਲੇਸ਼ਨ ਹੋਮ ਸਥਾਪਤ ਕੀਤੇ ਜਾਣਗੇ। ਇਸ ਦੇ ਨਾਲ ਹੀ ਕੋਰੋਨਾ ਖਿਲਾਫ ਜੰਗ 'ਚ ਹਰਿਆਣਾ ਰੋਡਵੇਜ਼ ਦੀ ਲਾਰੀ ਅਹਿਮ ਰੋਲ ਨਿਭਾਏਗੀ।
![Bus Ambulance: ਫਤਿਹਾਬਾਦ ਦੇ 50 ਪਿੰਡ ਕੋਰੋਨਾ ਦੇ ਹੌਟ ਸਪੌਟ, ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਬਣਾਇਆ ਐਂਬਲੈਂਸ Bus Ambulance: Hotspots of 50 villages of Corona in Fatehabad Bus Ambulance: ਫਤਿਹਾਬਾਦ ਦੇ 50 ਪਿੰਡ ਕੋਰੋਨਾ ਦੇ ਹੌਟ ਸਪੌਟ, ਰੋਡਵੇਜ਼ ਦੀਆਂ ਬੱਸਾਂ ਨੂੰ ਹੀ ਬਣਾਇਆ ਐਂਬਲੈਂਸ](https://feeds.abplive.com/onecms/images/uploaded-images/2021/05/13/24e9cf2f06fa0960ed68f81b9a5110b7_original.jpg?impolicy=abp_cdn&imwidth=1200&height=675)
ਫਤਿਹਾਬਾਦ: ਕੋਰੋਨਾ ਵਿਰੁੱਧ ਲੜਾਈ ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨੂੰ ਐਂਬੂਲੈਂਸਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਤਹਿਤ ਕਈ ਮਿੰਨੀ ਬੱਸਾਂ ਨੂੰ ਕਈ ਜ਼ਿਲ੍ਹਿਆਂ 'ਚ ਐਂਬੁਲੈਂਸ 'ਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਇੱਕੋ ਸਮੇਂ 4 ਮਰੀਜ਼ਾਂ ਨੂੰ ਲੈ ਕੇ ਜਾ ਸਕੇਗੀ। ਇਸ ਦੇ ਨਾਲ ਹੀ ਇਨ੍ਹਾਂ ਐਂਬੂਲੈਂਸ ਵਿੱਚ ਸਾਰੀਆਂ ਮੈਡੀਕਲ ਸਹੂਲਤਾਂ ਜਿਵੇਂ ਆਕਸੀਜਨ, ਦਵਾਈ ਤੇ ਮੈਡੀਕਲ ਸਟਾਫ ਵੀ ਹੋਵੇਗਾ ਤਾਇਨਾਤ ਹੈ।
ਰੋਡਵੇਜ਼ ਨੇ ਇਨ੍ਹਾਂ ਨੂੰ ਸਿਹਤ ਵਿਭਾਗ ਫਤਿਆਬਾਦ ਦੇ ਡਿਪਟੀ ਕਮਿਸ਼ਨਰ ਨਰਹਰੀ ਸਿੰਘ ਬੰਗੜ ਤੇ ਫਤਿਆਬਾਦ ਦੇ ਵਿਧਾਇਕ ਚੌਧਰੀ ਦੁਦਰਮ ਨੇ ਰੋਡਵੇਜ਼ ਦੇ ਅਹਾਤੇ ਵਿੱਚ ਇਨ੍ਹਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦੱਸ ਦਈਏ ਕਿ ਇਹ ਐਂਬੂਲੈਂਸ ਜ਼ਿਲ੍ਹਾ ਫਤਿਹਾਬਾਦ ਦੇ ਹੌਟ ਸਪੌਟ ਬਣੇ ਪਿੰਡਾਂ 'ਚ ਵੀ ਜਾਣਗੀਆਂ। ਫਤਿਆਬਾਦ ਰੋਡਵੇਜ਼ ਦੀਆਂ ਪੰਜ ਬੱਸਾਂ ਨੂੰ ਐਂਬੂਲੈਂਸਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਅੱਜ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।
ਇਨ੍ਹਾਂ ਐਂਬੂਲੈਂਸਾਂ ਬਾਰੇ ਜਾਣਕਾਰੀ ਦਿੰਦਿਆਂ ਫਤਿਆਬਾਦ ਦੇ ਡੀਸੀ ਨਰਹਰੀ ਸਿੰਘ ਬੰਗੜ ਨੇ ਦੱਸਿਆ ਕਿ ਇਨ੍ਹਾਂ ਐਂਬੂਲੈਂਸਾਂ ਵਿੱਚ ਸਾਰੀਆਂ ਆਧੁਨਿਕ ਮੈਡੀਕਲ ਸਹੂਲਤਾਂ ਉਪਲਬਧ ਹੋਣਗੀਆਂ। ਇੱਕ ਐਂਬੂਲੈਂਸ ਵਿਚ 4 ਮਰੀਜ਼ਾਂ ਨੂੰ ਨਾਲ ਲੈ ਕੇ ਜਾਣ ਦੀ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਕੋਰੋਨਾ ਦੀ ਲਾਗ ਨੂੰ ਕੰਟਰੋਲ ਕਰਨ ਲਈ ਪਿੰਡ ਤੇ ਬਲਾਕ ਪੱਧਰ ’ਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਇਹ ਕਮੇਟੀਆਂ ਪਿੰਡ ਦੇ ਹਰ ਘਰ ਜਾ ਕੇ ਸਰਵੇਖਣ ਕਰਨਗੀਆਂ ਤੇ ਸਰਵੇਖਣ ਵਿਚਲੇ ਹਰ ਵਿਅਕਤੀ ਦੀ ਜਾਂਚ ਕੀਤੀ ਜਾਏਗੀ।
ਇਸ ਦੌਰਾਨ ਜੇਕਰ ਕੋਈ ਵਿਅਕਤੀ ਬਿਮਾਰ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾਵੇਗਾ। ਜ਼ਿਲ੍ਹੇ ਦੇ 50 ਪਿੰਡਾਂ ਨੂੰ ਹੌਟ ਸਪੌਟ ਵਜੋਂ ਦਰਸਾਇਆ ਗਿਆ ਹੈ। ਪੰਚਾਇਤੀ ਵਿਭਾਗ ਵੱਲੋਂ ਇਨ੍ਹਾਂ 50 ਪਿੰਡਾਂ ਵਿੱਚ ਆਈਸੋਲੇਸ਼ਨ ਸੈਂਟਰ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਮਰੀਜ਼ਾਂ ਨੂੰ ਪੇਂਡੂ ਇਲਾਕਿਆਂ ਵਿੱਚ ਆਈਸੋਲੇਟ ਕਰਨਾ ਮੁਸ਼ਕਲ ਹੈ, ਇਸ ਲਈ ਦਿਹਾਤੀ ਖੇਤਰਾਂ ਵਿੱਚ ਆਈਸੋਲੇਟ ਘਰ ਬਣਾਏ ਜਾ ਰਹੇ ਹਨ ਤਾਂ ਜੋ ਮਰੀਜ਼ ਲੋੜ ਪੈਣ ‘ਤੇ ਇਨ੍ਹਾਂ ਆਈਸੋਲੇਸ਼ਨ ਹੋਮਜ਼ ਵਿੱਚ ਰਹਿ ਸਕਣ।
ਇਹ ਵੀ ਪੜ੍ਹੋ: Delhi Coronavirus: ਦਿੱਲੀ ਤੋਂ ਰਾਹਤ ਦੀ ਖ਼ਬਰ! ਕੋਰੋਨਾ ਦੀ ‘ਪੌਜ਼ੇਟਿਵਿਟੀ’ ਦਰ ਘਟੀ, ਹਸਪਤਾਲਾਂ ’ਚ ਬੈੱਡ ਵੀ ਖ਼ਾਲੀ ਹੋਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)