IND vs ENG: ਭਾਰਤ ਨੇ ਅੰਗਰੇਜ਼ਾਂ ਨਾਲ ਹਿਸਾਬ ਕੀਤਾ ਬਰਾਬਰ, ਸੈਮੀਫਾਈਨਲ 'ਚ 68 ਦੌੜਾਂ ਨਾਲ ਹਰਾਇਆ; 10 ਸਾਲਾਂ ਬਾਅਦ ਫਾਈਨਲ 'ਚ ਕੀਤੀ ਐਂਟਰੀ
IND vs ENG: ਭਾਰਤ ਨੇ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਖਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ
IND vs ENG: ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਇੰਡੀਆ ਨੇ ਫਾਈਨਲ 'ਚ ਐਂਟਰੀ ਕਰ ਲਈ ਹੈ ਅਤੇ ਹੁਣ ਖਿਤਾਬੀ ਮੁਕਾਬਲੇ 'ਚ ਉਸ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤ ਨੇ 2022 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਮਿਲੀ ਹਾਰ ਦਾ ਹਿਸਾਬ-ਕਿਤਾਬ ਵੀ ਪੱਕਾ ਕਰ ਲਿਆ ਹੈ।
ਦੋ ਸਾਲ ਪਹਿਲਾਂ ਸੈਮੀਫਾਈਨਲ 'ਚ ਇੰਗਲੈਂਡ ਨੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ ਸੀ। 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਇੰਗਲੈਂਡ ਦੇ ਬੱਲੇਬਾਜ਼ ਕੋਈ ਵੱਡੀ ਸਾਂਝੇਦਾਰੀ ਨਹੀਂ ਕਰ ਸਕੇ। ਇੰਗਲੈਂਡ ਦੀ ਅੱਧੀ ਟੀਮ 50 ਦੌੜਾਂ ਦੇ ਅੰਦਰ ਹੀ ਆਊਟ ਹੋ ਗਈ ਸੀ, ਜਿਸ ਤੋਂ ਬਾਅਦ ਟੀਮ ਇੰਡੀਆ ਦੀ ਜਿੱਤ ਸਿਰਫ਼ ਰਸਮੀ ਹੀ ਰਹਿ ਗਈ ਸੀ। ਇੰਗਲੈਂਡ ਦੀ ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਅਤੇ 103 ਦੇ ਸਕੋਰ 'ਤੇ ਆਲ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੇ ਸਭ ਤੋਂ ਵੱਧ ਵਿਕਟਾਂ ਲਈਆਂ, ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਭਾਰਤ ਨੇ ਦਿੱਤੈ 172 ਦੌੜਾਂ ਦਾ ਟੀਚਾ
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਿ ਉਸ ਨੂੰ ਮਹਿੰਗਾ ਪੈ ਗਿਆ। ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਟੀਮ ਨੇ ਸਕੋਰ ਬੋਰਡ 'ਤੇ 171 ਦੌੜਾਂ ਬਣਾਈਆਂ। ਹਾਲਾਂਕਿ ਮੀਂਹ ਨੇ ਟੀਮ ਇੰਡੀਆ ਦੀ ਪਾਰੀ 'ਚ ਕਈ ਵਾਰ ਰੁਕਾਵਟ ਪਾਈ ਪਰ ਰੋਹਿਤ ਸ਼ਰਮਾ ਦੀਆਂ 57 ਦੌੜਾਂ ਅਤੇ ਸੂਰਿਆਕੁਮਾਰ ਯਾਦਵ ਦੀਆਂ 47 ਦੌੜਾਂ ਦੀ ਬਦੌਲਤ ਭਾਰਤ 171 ਦੌੜਾਂ ਦੇ ਸਕੋਰ ਤੱਕ ਪਹੁੰਚਣ 'ਚ ਸਫਲ ਰਿਹਾ। ਆਖਰੀ ਓਵਰਾਂ 'ਚ ਹਾਰਦਿਕ ਪੰਡਯਾ ਨੇ 23 ਦੌੜਾਂ ਅਤੇ ਰਵਿੰਦਰ ਜਡੇਜਾ ਨੇ 17 ਦੌੜਾਂ ਦੀ ਕੈਮਿਓ ਪਾਰੀ ਖੇਡੀ।
ਇਹ ਵੀ ਪੜ੍ਹੋ: T20 World Cup: ਟੀ-20 ਵਿਸ਼ਵ ਕੱਪ ਵਿਚਾਲੇ ਰਵਿੰਦਰ ਜਡੇਜਾ ਨੂੰ ਵੱਡਾ ਝਟਕਾ, 26 ਸਾਲਾਂ ਕ੍ਰਿਕਟਰ ਨੇ ਕੀਤਾ Replace
172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਵਿਕਟਾਂ ਡਿੱਗਣ ਦਾ ਸਿਲਸਿਲਾ ਕਪਤਾਨ ਜੋਸ ਬਟਲਰ ਤੋਂ ਸ਼ੁਰੂ ਹੋਇਆ ਜੋ ਅਖੀਰ ਤੱਕ ਨਹੀਂ ਰੁਕਿਆ। ਅੱਧੀ ਇੰਗਲਿਸ਼ ਟੀਮ ਟੀਮ 50 ਦੌੜਾਂ ਦੇ ਅੰਦਰ ਹੀ ਪੈਵੇਲੀਅਨ ਪਰਤ ਚੁੱਕੀ ਸੀ। ਕਪਤਾਨ ਜੋਸ ਬਟਲਰ ਨੇ 23 ਅਤੇ ਹੈਰੀ ਬਰੁਕ ਨੇ 25 ਦੌੜਾਂ ਦਾ ਯੋਗਦਾਨ ਪਾਇਆ। 15 ਓਵਰਾਂ ਤੱਕ ਇੰਗਲੈਂਡ ਨੇ 86 ਦੌੜਾਂ 'ਤੇ 8 ਵਿਕਟਾਂ ਗੁਆ ਲਈਆਂ ਸਨ। ਕਿਉਂਕਿ ਹੁਣ ਸਿਰਫ 2 ਵਿਕਟਾਂ ਬਾਕੀ ਸਨ, ਇਸ ਲਈ 5 ਓਵਰਾਂ ਵਿੱਚ 86 ਦੌੜਾਂ ਬਣਾਉਣਾ ਲਗਭਗ ਅਸੰਭਵ ਕੰਮ ਜਾਪਦਾ ਸੀ।
ਇੰਗਲੈਂਡ ਦੀ ਸ਼ੁਰੂਆਤ ਚੰਗੀ ਰਹੀ ਕਿਉਂਕਿ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 3 ਓਵਰਾਂ ਵਿੱਚ 26 ਦੌੜਾਂ ਬਣਾਈਆਂ। ਪਰ ਅਗਲੇ 23 ਦੌੜਾਂ ਦੇ ਅੰਦਰ ਹੀ ਇੰਗਲਿਸ਼ ਟੀਮ ਦੇ 5 ਬੱਲੇਬਾਜ਼ ਪੈਵੇਲੀਅਨ ਪਰਤ ਗਏ। ਇਕ ਵੇਲੇ ਟੀਮ ਦਾ ਸਕੋਰ 5 ਵਿਕਟਾਂ ਦੇ ਨੁਕਸਾਨ 'ਤੇ 49 ਦੌੜਾਂ ਸੀ। ਦਰਅਸਲ ਇੰਗਲੈਂਡ ਦੇ ਕਿਸੇ ਵੀ ਦੋ ਖਿਡਾਰੀਆਂ ਵਿਚਾਲੇ ਪਹਿਲੀਆਂ 26 ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਸੀ। ਇੰਗਲੈਂਡ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਕਿਸੇ ਵੱਡੀ ਸਾਂਝੇਦਾਰੀ ਦੀ ਘਾਟ ਸੀ। ਟੀਮ ਦੇ 7 ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ।
ਇਹ ਵੀ ਪੜ੍ਹੋ: IND vs ENG: ਗੁਆਨਾ 'ਚ ਮੈਚ ਰੱਦ ਹੋਣ 'ਤੇ ਵੀ ਟੀਮ ਇੰਡੀਆ ਜਾਏਗੀ ਜਿੱਤ, ਜਾਣੋ ਕਿਵੇਂ ਖੁੱਲ੍ਹਣਗੇ ਫਾਈਨਲ ਦੇ ਰਾਹ ?