ਪੜਚੋਲ ਕਰੋ

U19 World Cup: ਅੱਜ ਸੈਮੀਫ਼ਾਈਨਲ 'ਚ ਆਸਟ੍ਰੇਲੀਆ ਨਾਲ ਭਿੜੇਗੀ ਟੀਮ ਇੰਡੀਆ, ਜਾਣੋ ਕਦੋਂ ਤੇ ਕਿੱਥੇ ਦੇਖਣਾ ਮੈਚ?

India vs Australia Semifinal: ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਅੱਜ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

India vs Australia Semifinal Under 19 World Cup 2022: ਮੈਦਾਨ 'ਤੇ ਆਪਣੇ ਵਿਰੋਧੀਆਂ ਨੂੰ ਹਰਾਉਣ ਵਾਲੀ ਤੇ ਮੈਦਾਨ ਤੋਂ ਬਾਹਰ ਕੋਰੋਨਾ ਵਾਇਰਸ ਨੂੰ ਹਰਾਉਣ ਵਾਲੀ ਟੀਮ ਇੰਡੀਆ ਅੱਜ ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਨਾਲ ਭਿੜੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਸ਼ੁਰੂ ਹੋਵੇਗਾ।

ਕੋਰੋਨਾ ਮਹਾਂਮਾਰੀ ਕਾਰਨ ਭਾਰਤ ਦੀਆਂ ਤਿਆਰੀਆਂ 'ਚ ਕਾਫੀ ਰੁਕਾਵਟ ਆਈ ਹੈ। ਪਿਛਲੇ ਦੋ ਸਾਲਾਂ 'ਚ ਕੋਈ ਰਾਸ਼ਟਰੀ ਕੈਂਪ ਜਾਂ ਟੂਰਨਾਮੈਂਟ ਨਹੀਂ ਹੋਇਆ ਤੇ ਹਾਲ ਹੀ 'ਚ ਟੀਮ ਏਸ਼ੀਆ ਕੱਪ ਖੇਡ ਕੇ ਹੀ ਵਿਸ਼ਵ ਕੱਪ 'ਚ ਗਈ ਹੈ। ਹੁਣ ਸਾਹਮਣੇ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਹੈ।

ਹਾਲਾਂਕਿ ਭਾਰਤ ਦਾ ਮਨੋਬਲ ਇਸ ਗੱਲ ਨਾਲ ਵਧੇਗਾ ਕਿ ਕੋਰੋਨਾ ਨਾਲ ਜੂਝਣ ਦੇ ਬਾਵਜੂਦ ਉਹ ਸਾਰੇ ਮੈਚ ਜਿੱਤ ਕੇ ਆਖਰੀ-4 'ਚ ਪਹੁੰਚੀ ਹੈ। ਭਾਰਤ ਲਗਾਤਾਰ ਚੌਥੀ ਵਾਰ ਸੈਮੀਫ਼ਾਈਨਲ ਖੇਡੇਗਾ। ਭਾਰਤ ਕੋਲ ਕਪਤਾਨ ਯਸ਼ ਧੁਲ ਤੇ ਉਪ ਕਪਤਾਨ ਸ਼ੇਖ ਰਾਸ਼ਿਦ ਤੋਂ ਇਲਾਵਾ ਹਰਨੂਰ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਰਾਜ ਬਾਵਾ ਵਰਗੇ ਬੱਲੇਬਾਜ਼ ਹਨ।

ਧੁਲ ਨੇ ਪਹਿਲੇ ਮੈਚ 'ਚ 82 ਦੌੜਾਂ ਬਣਾਈਆਂ ਸਨ। ਗੇਂਦਬਾਜ਼ੀ 'ਚ ਰਵੀ ਕੁਮਾਰ ਨੇ ਬੰਗਲਾਦੇਸ਼ ਖ਼ਿਲਾਫ਼ 5 ਓਵਰਾਂ 'ਚ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਤੇਜ਼ ਗੇਂਦਬਾਜ਼ ਰਾਜਵਰਧਨ ਹੰਗਰਗੇਕਰ, ਸਪਿੰਨਰ ਵਿੱਕੀ ਓਸਤਵਾਲ ਤੇ ਕੌਸ਼ਲ ਤਾਂਬੇ ਦੇ ਨਾਲ ਮੱਧਮ ਤੇਜ਼ ਗੇਂਦਬਾਜ਼ ਬਾਵਾ 'ਤੇ ਸਾਰੀਆਂ ਦੀਆਂ ਨਜ਼ਰਾਂ ਹੋਣਗੀਆਂ।

2 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਕੁਆਰਟਰ ਫਾਈਨਲ 'ਚ ਪਾਕਿਸਤਾਨ ਨੂੰ ਹਰਾਇਆ ਸੀ। ਉਨ੍ਹਾਂ ਕੋਲ ਸ਼ਾਨਦਾਰ ਸਲਾਮੀ ਬੱਲੇਬਾਜ਼ ਟਿਗ ਵੀਲੀ ਹੈ, ਜਿਸ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ 71 ਗੇਂਦਾਂ 'ਚ 97 ਦੌੜਾਂ ਬਣਾਈਆਂ ਸਨ। ਭਾਰਤ ਨੂੰ ਆਸਟ੍ਰੇਲੀਆ ਦੇ ਇਸ ਧਾਕੜ ਬੱਲੇਬਾਜ਼ 'ਤੇ ਲਗਾਮ ਲਗਾਉਣੀ ਹੋਵੇਗੀ। ਭਾਰਤ ਨੇ ਅਭਿਆਸ ਮੈਚ 'ਚ ਆਸਟ੍ਰੇਲੀਆ ਨੂੰ ਹਰਾਇਆ ਸੀ।

ਮੈਚ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ?

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਵਿਸ਼ਵ ਕੱਪ 2022 ਦਾ ਸੈਮੀਫ਼ਾਈਨਲ ਮੈਚ ਐਂਟੀਗੁਆ ਦੇ ਕਾਲਜ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਵੇਗਾ।

ਕਿੱਥੇ ਵੇਖੀਏ ਮੈਚ?

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੰਡਰ-19 ਵਿਸ਼ਵ ਕੱਪ 2022 ਦਾ ਸੈਮੀਫ਼ਾਈਨਲ ਮੈਚ ਸਟਾਰ ਸਪੋਰਟਸ ਨੈੱਟਵਰਕ ਦੇ ਚੈਨਲਾਂ 'ਤੇ ਟੀਵੀ ਉੱਤੇ ਵੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Nirmala Sitharaman: ਬਜਟ 2022 ‘ਤੇ ਰਾਹੁਲ ਗਾਂਧੀ ਨੇ ਸਾਧਿਆ ਨਿਸ਼ਾਨਾ ਤਾਂ ਨਿਰਮਲਾ ਸੀਤਾਰਮਨ ਨੇ ਕੀਤਾ ਪਲਟਵਾਰ, ਬੋਲੀ...

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: SKM ਦੇ ਲੀਡਰਾਂ 'ਤੇ ਪੰਜਾਬ ਸਰਕਾਰ ਵੱਲੋਂ ਹੋਈ ਛਾਪੇਮਾਰੀ ਤੇ ਗ੍ਰਿਫਤਾਰੀਆਂ ਦੀ ਨਿਖੇਧੀ- ਸਵਰਨ ਸਿੰਘ ਪੰਧੇਰ

Punjab News: ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਹੋਰ ਵੱਡਾ ਕਦਮ, ਨਸ਼ਾ ਤਸਕਰੀ ਨੂੰ ਰੋਕਣ ਲਈ ਲਿਆਵੇਗੀ ਐਂਟੀ ਡਰੋਨ ਸਿਸਟਮ

Punjab Holiday: ਪੰਜਾਬ 'ਚ ਅੱਜ ਛੁੱਟੀ ਦਾ ਐਲਾਨ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ; ਜਾਣੋ ਕਿਉਂ ?

ਡੋਨਾਲਡ ਟਰੰਪ ਨਾਲ ਬਹਿਸ ਜੈਲੇਂਸਕੀ ਨੂੰ ਪਈ ਭਾਰੀ, ਅਮਰੀਕਾ ਨੇ ਜੰਗ ਲਈ ਦਿੱਤੀ ਜਾਣ ਵਾਲੀ ਸਾਰੀ ਸੈਨਿਕ ਸਹਾਇਤਾ ਰੋਕੀ

ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: SKM ਦੇ ਲੀਡਰਾਂ 'ਤੇ ਪੰਜਾਬ ਸਰਕਾਰ ਵੱਲੋਂ ਹੋਈ ਛਾਪੇਮਾਰੀ ਤੇ ਗ੍ਰਿਫਤਾਰੀਆਂ ਦੀ ਨਿਖੇਧੀ- ਸਵਰਨ ਸਿੰਘ ਪੰਧੇਰ
Punjab News: SKM ਦੇ ਲੀਡਰਾਂ 'ਤੇ ਪੰਜਾਬ ਸਰਕਾਰ ਵੱਲੋਂ ਹੋਈ ਛਾਪੇਮਾਰੀ ਤੇ ਗ੍ਰਿਫਤਾਰੀਆਂ ਦੀ ਨਿਖੇਧੀ- ਸਵਰਨ ਸਿੰਘ ਪੰਧੇਰ
Punjab News: ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਹੋਰ ਵੱਡਾ ਕਦਮ, ਨਸ਼ਾ ਤਸਕਰੀ ਨੂੰ ਰੋਕਣ ਲਈ ਲਿਆਵੇਗੀ ਐਂਟੀ ਡਰੋਨ ਸਿਸਟਮ
Punjab News: ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਹੋਰ ਵੱਡਾ ਕਦਮ, ਨਸ਼ਾ ਤਸਕਰੀ ਨੂੰ ਰੋਕਣ ਲਈ ਲਿਆਵੇਗੀ ਐਂਟੀ ਡਰੋਨ ਸਿਸਟਮ
Punjab Holiday: ਪੰਜਾਬ 'ਚ ਅੱਜ ਛੁੱਟੀ ਦਾ ਐਲਾਨ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ; ਜਾਣੋ ਕਿਉਂ ?
Punjab Holiday: ਪੰਜਾਬ 'ਚ ਅੱਜ ਛੁੱਟੀ ਦਾ ਐਲਾਨ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ; ਜਾਣੋ ਕਿਉਂ ?
ਡੋਨਾਲਡ ਟਰੰਪ ਨਾਲ ਬਹਿਸ ਜੈਲੇਂਸਕੀ ਨੂੰ ਪਈ ਭਾਰੀ, ਅਮਰੀਕਾ ਨੇ ਜੰਗ ਲਈ ਦਿੱਤੀ ਜਾਣ ਵਾਲੀ ਸਾਰੀ ਸੈਨਿਕ ਸਹਾਇਤਾ ਰੋਕੀ
ਡੋਨਾਲਡ ਟਰੰਪ ਨਾਲ ਬਹਿਸ ਜੈਲੇਂਸਕੀ ਨੂੰ ਪਈ ਭਾਰੀ, ਅਮਰੀਕਾ ਨੇ ਜੰਗ ਲਈ ਦਿੱਤੀ ਜਾਣ ਵਾਲੀ ਸਾਰੀ ਸੈਨਿਕ ਸਹਾਇਤਾ ਰੋਕੀ
Punjab News: ਕਿਸਾਨਾਂ ਦੀ ਹੋਈ ਆਨਲਾਈਨ ਮੀਟਿੰਗ, 5 ਮਾਰਚ ਨੂੰ ਦੇਸ਼ ਭਰ 'ਚ 1 ਦਿਨ ਦੀ ਸੰਕੇਤਿਕ ਭੁੱਖ ਹੜਤਾਲ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Weather Update: ਅੱਜ ਫਿਰ ਬਦਲੇਗਾ ਮੌਸਮ ਦਾ ਮਿਜਾਜ, ਪੰਜਾਬ ਸਣੇ ਇਹਨਾਂ ਸੂਬਿਆਂ 'ਚ ਛਾਏ ਰਹਿਣਗੇ ਬੱਦਲ ਤੇ ਛਮ-ਛਮ ਪਏਗਾ ਮੀਂਹ

Liver Care Tips: ਸਿਹਤਮੰਦ ਲੀਵਰ ਲਈ ਅਪਣਾਓ ਇਹ ਆਦਤਾਂ, ਜਾਣੋ ਕਿਸ ਚੀਜ਼ ਦਾ ਸੇਵਨ ਪਹੁੰਚਾਉਂਦਾ ਮੌਤ ਦੇ ਕਰੀਬ ?

Punjab News: ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੰਜਾਬ 'ਚ 43 ਅਫਸਰਾਂ ਦੇ ਤਬਾਦਲੇ

Embed widget