ਟੈਸਟ ਮੈਚ ਦੌਰਾਨ ਭਾਰਤੀ ਜਰਸੀ ਪਹਿਨ ਕੇ ਪਿੱਚ 'ਤੇ ਪਹੁੰਚਿਆ ਇਹ ਵਿਅਕਤੀ, ਵੀਡੀਓ ਵਾਇਰਲ
ਜਾਰਵੋ ਜੋ ਭਾਰਤ ਦੀ ਜਰਸੀ ਪਹਿਨ ਕੇ ਆਇਆ ਸੀ। ਜਦੋਂ ਭਾਰਤੀ ਟੀਮ ਦੂਜੇ ਟੈਸਟ ਮੈਚ ਲਈ ਫੀਲਡਿੰਗ ਕਰ ਰਹੀ ਸੀ ਤਾਂ ਉਸ ਵੇਲੇ ਉਸ ਨੇ ਮੈਦਾਨ ਚ ਆਕੇ ਕਿਹਾ ਕਿ ਉਹ ਭਾਰਤੀ ਖਿਡਾਰੀ ਹੈ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੇ ਅਜੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਆਊਟ ਕੀਤਾ ਸੀ ਤੇ ਹਰ ਕਿਸੇ ਨੂੰ ਉਮੀਦ ਸੀ ਕਿ ਕਪਤਾਨ ਵਿਰਾਟ ਕੋਹਲੀ ਚੌਥੇ ਨੰਬਰ 'ਤੇ ਆਵੇਗਾ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇੰਗਲੈਂਡ ਦੇ ਰਹਿਣ ਵਾਲੇ ਸ਼ਖਸ ਨੇ ਭਾਰਤੀ ਟੀਮ ਦੀ ਡੁਪਲੀਕੇਟ ਜਰਸੀ ਨੰਬਰ 69 ਪਹਿਨ ਕੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਇਸ ਤੇ ਜਾਰਵੋ ਲਿਖਿਆ ਸੀ। ਉਹ ਸ਼ਖਸ ਮੈਦਾਨ ਤਕ ਆ ਗਿਆ ਤੇ ਬਾਅਦ ਚ ਸੁਰੱਖਿਆ ਟੀਮ ਨੇ ਉਸਨੂੰ ਬਾਹਰ ਕੀਤਾ।
ਜਾਰਵੋ ਜੋ ਭਾਰਤ ਦੀ ਜਰਸੀ ਪਹਿਨ ਕੇ ਆਇਆ ਸੀ। ਜਦੋਂ ਭਾਰਤੀ ਟੀਮ ਦੂਜੇ ਟੈਸਟ ਮੈਚ ਲਈ ਫੀਲਡਿੰਗ ਕਰ ਰਹੀ ਸੀ ਤਾਂ ਉਸ ਵੇਲੇ ਉਸ ਨੇ ਮੈਦਾਨ 'ਚ ਆਕੇ ਭਾਰਤੀ ਖਿਡਾਰੀਆਂ ਨਾਲ ਸਲਾਹ ਮਸ਼ਵਰਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਜਰਸੀ ਪਹਿਨੀ ਸੀ। ਪਰ ਜਲਦ ਹੀ ਉਸ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ।
Disgusting treatment of India’s star player. @BMWjarvo Jarvo is a fan favourite. pic.twitter.com/xOhKTBYSnI
— Max Booth (@MaxBooth123) August 27, 2021
ਇਹ ਘਟਨਾ ਸ਼ੁੱਕਰਵਾਰ ਦੀ ਹੈ। ਜੋ ਵਿਅਕਤੀ ਅੰਦਰ ਆਇਆ ਸੀ ਉਹ ਪਿੱਚ ਛੱਡਣ ਲਈ ਤਿਆਰ ਨਹੀਂ ਸੀ। ਸੁਰੱਖਿਆ ਟੀਮ ਨੂੰ ਚਾਰ-ਪੰਜ ਜਣਿਆ ਦੀ ਮਦਦ ਨਾਲ ਉਸ ਨੂੰ ਮੈਦਾਨ ਤੋਂ ਬਾਹਰ ਕੀਤਾ ਗਿਆ। ਉਸ ਨੂੰ ਮੈਦਾਨ ਤੋਂ ਬਾਹਰ ਕਰਨਾ ਕਾਫੀ ਮੁਸ਼ਕਿਲ ਰਿਹਾ। ਲੋਕ ਇਸਦੀ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ।
Jarvo is at the crease #engvsindia pic.twitter.com/XlATed4vGg
— JJK (@72jjk) August 27, 2021
ਇਹ ਵੀ ਪੜ੍ਹੋ: 29 ਅਗਸਤ ਨੂੰ ਪੰਜਾਬ ਭਾਜਪਾ ਦਾ ਦਫ਼ਤਰ ਘੇਰੇਗੀ ‘ਆਪ’ ਮਹਿਲਾ ਵਿੰਗ, ਇਹ ਹੈ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin