World Cup 2023: ਭਾਰਤ-ਪਾਕਿ ਮੈਚ ਦੀ ਬਦਲੀ ਤਰੀਕ, 15 ਅਕਤੂਬਰ ਨੂੰ ਨਹੀਂ ਖੇਡਿਆ ਜਾਵੇਗਾ ਮਹਾਮੁਕਾਬਲਾ
ODI World Cup 2023: 2023 ਵਨਡੇ ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁਣ 15 ਅਕਤੂਬਰ ਨੂੰ ਨਹੀਂ ਖੇਡਿਆ ਜਾਵੇਗਾ। ਮਹਾਮੁਕਾਬਲੇ ਦੀ ਤਰੀਕ ਬਦਲ ਦਿੱਤੀ ਗਈ ਹੈ।
India vs Pakistan 2023 ODI World Cup Match Date: 2023 ਵਨਡੇ ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁਣ 15 ਅਕਤੂਬਰ ਨੂੰ ਨਹੀਂ ਖੇਡਿਆ ਜਾਵੇਗਾ। ਇਸ ਮਹਾਮੁਕਾਬਲੇ ਦੀ ਤਰੀਕ ਵਿੱਚ ਬਦਲਾਅ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਅੱਜ ਭਾਰਤ-ਪਾਕਿ ਮੈਚ ਦੀ ਤਰੀਕ ਦਾ ਰਸਮੀ ਐਲਾਨ ਕੀਤਾ ਜਾਵੇਗਾ।
ਹਾਲਾਂਕਿ ਇਸ ਤੋਂ ਪਹਿਲਾਂ ਰਿਪੋਰਟ 'ਚ ਭਾਰਤ-ਪਾਕਿ ਮੈਚ ਦੀ ਤਰੀਕ ਸਾਹਮਣੇ ਆ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 2023 ਵਨਡੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁਣ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਅਜੇ ਤੱਕ BCCI ਜਾਂ ICC ਨੇ ਭਾਰਤ-ਪਾਕਿ ਮੈਚ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਹੈ।
ਇਸ ਕਰਕੇ ਬਦਲੀ ਜਾਵੇਗੀ ਭਾਰਤ-ਪਾਕਿ ਮੈਚ ਦੀ ਤਰੀਕ
ਰਿਪੋਰਟ ਮੁਤਾਬਕ ਨਰਾਤੇ 15 ਅਕਤੂਬਰ ਨੂੰ ਪੈ ਰਹੇ ਹਨ। ਇਸ ਕਾਰਨ ਵਨਡੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਤਰੀਕ 'ਚ ਬਦਲਾਅ ਕੀਤਾ ਜਾਵੇਗਾ। ਹੁਣ ਇਹ ਮੈਚ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ।
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਅਤੇ ਬੀ.ਸੀ.ਸੀ.ਆਈ. ਨੇ ਪਿਛਲੇ ਮਹੀਨੇ ਵਿਸ਼ਵ ਕੱਪ ਦੇ ਕਾਰਜਕ੍ਰਮ ਦਾ ਐਲਾਨ ਕੀਤਾ ਸੀ ਅਤੇ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਮੈਚ ਦੀ ਮੇਜ਼ਬਾਨੀ ਕੀਤੀ ਸੀ। ਇਸ ਤੋਂ ਬਾਅਦ ਅਹਿਮਦਾਬਾਦ ਲਈ ਹਵਾਈ ਕਿਰਾਇਆ ਅਤੇ ਹੋਟਲ ਦਾ ਕਿਰਾਇਆ ਵੀ ਵਧਣਾ ਸ਼ੁਰੂ ਹੋ ਗਿਆ ਸੀ। ਹੁਣ ਜੇਕਰ ਮੈਚ ਇੱਕ ਦਿਨ ਪਹਿਲਾਂ ਹੁੰਦਾ ਹੈ ਤਾਂ ਦਰਸ਼ਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।
ਇਹ ਵੀ ਪੜ੍ਹੋ: IND vs WI: ਸ਼ੁਭਮਨ ਗਿੱਲ ਲਗਾਤਾਰ ਫਲੌਪ! ਆਖਰ ਰਾਹੁਲ ਦ੍ਰਾਵਿੜ ਨੇ ਕਹਿ ਦਿੱਤੀ ਵੱਡੀ ਗੱਲ...
ਭਾਰਤ ਨੇ ਵਿਸ਼ਵ ਕੱਪ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡਣਾ ਹੈ। ਪਾਕਿਸਤਾਨ ਦੇ ਦੋ ਮੈਚ 6 ਅਤੇ 12 ਅਕਤੂਬਰ ਨੂੰ ਹੈਦਰਾਬਾਦ ਵਿੱਚ ਹੋਣਗੇ। ਇੱਕ ਦਿਨ ਪਹਿਲਾਂ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਕਾਰਨ ਬਾਬਰ ਆਜ਼ਮ ਦੀ ਟੀਮ ਨੂੰ ਅਭਿਆਸ ਲਈ ਇੱਕ ਦਿਨ ਘੱਟ ਮਿਲੇਗਾ।
ਤੁਹਾਨੂੰ ਦੱਸ ਦਈਏ ਕਿ 2023 ਵਨਡੇ ਵਿਸ਼ਵ ਕੱਪ ਭਾਰਤ ਦੇ 10 ਸ਼ਹਿਰਾਂ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ, ਜਿਸ ਵਿੱਚ ਦਿੱਲੀ, ਧਰਮਸ਼ਾਲਾ, ਅਹਿਮਦਾਬਾਦ, ਹੈਦਰਾਬਾਦ, ਮੁੰਬਈ, ਪੁਣੇ, ਬੈਂਗਲੁਰੂ, ਲਖਨਊ, ਚੇਨਈ ਅਤੇ ਕੋਲਕਾਤਾ ਸ਼ਾਮਲ ਹਨ।
ਇਹ ਵੀ ਪੜ੍ਹੋ: IND vs WI: ਵੈਸਟਇੰਡੀਜ਼ ਦੇ ਦਿੱਗਜ਼ ਕ੍ਰਿਕਟਰ ਨੇ ਵਿਰਾਟ ਕੋਹਲੀ ਨੂੰ ਦਿੱਤੀ 'ਚੇਤਾਵਨੀ', ਬੋਲੇ ਕਦੇ-ਕਦੇ...