India vs South Africa: ਵਿਰਾਟ ਕੋਹਲੀ 379 ਮਿੰਟ ਤੱਕ ਕ੍ਰੀਜ਼ 'ਤੇ ਡਟੇ ਰਹੇ, ਇਸ ਵਾਰ ਆਪਣਾ ਹੀ ਰਿਕਾਰਡ ਤੋੜਨ ਦਾ ਮੌਕਾ
ਦਰਅਸਲ ਟੀਮ ਇੰਡੀਆ ਸਾਲ 2018 'ਚ ਦੱਖਣੀ ਅਫਰੀਕਾ ਦੌਰੇ 'ਤੇ ਗਈ ਸੀ। ਇੱਥੇ ਉਨ੍ਹਾਂ ਨੂੰ 3 ਟੈਸਟ, 6 ਵਨਡੇ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਸੀ।
India vs South Africa Test Match Virat Kohli: ਟੀਮ ਇੰਡੀਆ 26 ਦਸੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਖੇਡੇਗੀ। ਇਸ ਸੀਰੀਜ਼ 'ਚ ਭਾਰਤੀ ਖੇਮੇ ਦੀ ਜ਼ਿੰਮੇਵਾਰੀ ਕਪਤਾਨ ਵਿਰਾਟ ਕੋਹਲੀ 'ਤੇ ਜ਼ਿਆਦਾ ਹੋਵੇਗੀ। ਵਿਰਾਟ ਕੋਲ ਦੱਖਣੀ ਅਫਰੀਕਾ 'ਚ ਟੈਸਟ ਮੈਚ ਖੇਡਣ ਦਾ ਤਜਰਬਾ ਹੈ। ਉਹ ਉੱਥੋਂ ਦੇ ਹਾਲਾਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ਵਿਰਾਟ ਕੋਲ ਇਸ ਦੌਰੇ 'ਤੇ ਇਤਿਹਾਸ ਨੂੰ ਦੁਹਰਾਉਣ ਦਾ ਮੌਕਾ ਹੈ।
ਉਨ੍ਹਾਂ ਕੋਲ ਆਪਣਾ ਹੀ ਰਿਕਾਰਡ ਤੋੜਨ ਦਾ ਮੌਕਾ ਹੈ। ਉਨ੍ਹਾਂ ਜਨਵਰੀ 2018 ਵਿੱਚ ਸੈਂਚੁਰੀਅਨ ਵਿੱਚ ਦੱਖਣੀ ਅਫਰੀਕਾ ਖਿਲਾਫ 153 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਦੌਰਾਨ ਵਿਰਾਟ 379 ਮਿੰਟ ਤੱਕ ਕ੍ਰੀਜ਼ 'ਤੇ ਰਹੇ। ਹਾਲਾਂਕਿ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਉਹ ਕੈਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ ਸਨ।
ਦਰਅਸਲ ਟੀਮ ਇੰਡੀਆ ਸਾਲ 2018 'ਚ ਦੱਖਣੀ ਅਫਰੀਕਾ ਦੌਰੇ 'ਤੇ ਗਈ ਸੀ। ਇੱਥੇ ਉਨ੍ਹਾਂ ਨੂੰ 3 ਟੈਸਟ, 6 ਵਨਡੇ ਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਸੀ। ਇਸ ਦੌਰੇ 'ਤੇ ਟੈਸਟ ਸੀਰੀਜ਼ ਦਾ ਦੂਜਾ ਮੈਚ 13 ਜਨਵਰੀ ਨੂੰ ਸੈਂਚੁਰੀਅਨ 'ਚ ਸ਼ੁਰੂ ਹੋਇਆ ਸੀ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਇਸ ਦੌਰਾਨ ਉਸ ਨੇ ਪਹਿਲੀ ਪਾਰੀ ਵਿੱਚ ਆਲ ਆਊਟ ਹੋਣ ਤੱਕ 335 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਟੀਮ ਪਹਿਲੀ ਪਾਰੀ ਖੇਡਣ ਉਤਰੀ। ਭਾਰਤ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਸਿਰਫ਼ 10 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਲਈ ਉਤਰੇ।
ਵਿਰਾਟ ਕ੍ਰੀਜ਼ 'ਤੇ ਪਹੁੰਚੇ ਅਤੇ ਕਾਗਿਸੋ ਰਬਾਡਾ, ਲੁੰਗੀ ਨਗਿਡੀ ਅਤੇ ਮੋਰਨੇ ਮੋਰਕਲ ਦੀਆਂ ਤੇਜ਼ ਗੇਂਦਾਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਮਿੰਟਾਂ 'ਚ ਕੋਹਲੀ ਨੇ ਟਿੱਕ ਕੇ ਖੇਡਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਇਸ ਪਾਰੀ 'ਚ ਕਰੀਬ 379 ਮਿੰਟ ਖੇਡੇ। ਇਸ ਦੌਰਾਨ ਉਨ੍ਹਾਂ 217 ਗੇਂਦਾਂ ਦਾ ਸਾਹਮਣਾ ਕੀਤਾ ਤੇ 15 ਚੌਕਿਆਂ ਦੀ ਮਦਦ ਨਾਲ 153 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਏਬੀ ਡਿਵਿਲੀਅਰਸ ਮੋਰਕਲ ਦੀ ਗੇਂਦ 'ਤੇ ਕੈਚ ਹੋ ਕੇ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਹਾਲਾਂਕਿ ਵਿਰਾਟ ਦੂਜੀ ਪਾਰੀ 'ਚ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੇ ਨਾਲ ਹੀ ਬਾਕੀ ਖਿਡਾਰੀ ਵੀ ਦੂਜੀ ਪਾਰੀ 'ਚ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ ਭਾਰਤ ਇਹ ਮੈਚ 135 ਦੌੜਾਂ ਨਾਲ ਹਾਰ ਗਿਆ।
ਟੀਮ ਇੰਡੀਆ ਭਾਵੇਂ ਹੀ ਜਨਵਰੀ 2018 'ਚ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 2-1 ਨਾਲ ਹਾਰ ਗਈ ਹੋਵੇ ਪਰ ਇਸ ਵਾਰ ਅਸੀਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਸਕਦੇ ਹਾਂ। ਇਸ ਵਾਰ ਭਾਰਤ ਸੀਰੀਜ਼ ਦਾ ਪਹਿਲਾ ਟੈਸਟ ਮੈਚ 26 ਦਸੰਬਰ ਤੋਂ ਸੈਂਚੁਰੀਅਨ 'ਚ ਖੇਡੇਗਾ। ਇਸ ਦੇ ਨਾਲ ਹੀ ਦੂਜਾ ਅਤੇ ਤੀਜਾ ਟੈਸਟ ਮੈਚ ਕ੍ਰਮਵਾਰ 3 ਜਨਵਰੀ ਅਤੇ 11 ਜਨਵਰੀ ਨੂੰ ਜੋਹਾਨਸਬਰਗ ਤੇ ਕੇਪਟਾਊਨ ਵਿੱਚ ਖੇਡਿਆ ਜਾਵੇਗਾ। ਵਿਰਾਟ ਕੋਹਲੀ ਕੋਲ ਇਸ ਦੌਰੇ 'ਤੇ ਸੈਂਕੜਾ ਰਿਕਾਰਡ ਦੁਹਰਾਉਣ ਦਾ ਚੰਗਾ ਮੌਕਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ