IND vs WI Test Live Streaming: ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਭਾਰਤ-ਵੈਸਟਇੰਡੀਜ਼ ਵਿਚਕਾਰ ਖੇਡਿਆ ਜਾਣ ਵਾਲਾ ਸੀਰੀਜ਼ ਦਾ ਪਹਿਲਾ ਟੈਸਟ
India vs West Indies: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 12 ਜੁਲਾਈ ਨੂੰ ਡੋਮਿਨਿਕਾ ਦੇ ਵਿੰਡਸਰ ਪਾਰਕ 'ਚ ਖੇਡਿਆ ਜਾਵੇਗਾ।
India vs West Indies, 1st Test Live Streaming Details: ਭਾਰਤੀ ਟੀਮ 12 ਜੁਲਾਈ ਭਾਵ ਕਿ ਅੱਜ ਤੋਂ 2 ਮੈਚਾਂ ਦੀ ਟੈਸਟ ਸੀਰੀਜ਼ ਨਾਲ ਵੈਸਟਇੰਡੀਜ਼ ਦੌਰੇ ਦੀ ਸ਼ੁਰੂਆਤ ਕਰੇਗੀ। ਸੀਰੀਜ਼ ਦਾ ਪਹਿਲਾ ਟੈਸਟ ਡੋਮਿਨਿਕਾ ਦੇ ਵਿੰਡਸਰ ਪਾਰਕ 'ਚ ਖੇਡਿਆ ਜਾਵੇਗਾ। ਇਸ ਨਾਲ ਦੋਵੇਂ ਟੀਮਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ ਕਰਨਗੀਆਂ। ਭਾਰਤੀ ਟੀਮ ਕਰੀਬ 1 ਮਹੀਨੇ ਬਾਅਦ ਮੈਦਾਨ 'ਚ ਉਤਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਟੀਮ ਨੂੰ ਡਬਲਯੂਟੀਸੀ ਫਾਈਨਲ ਮੈਚ ਵਿੱਚ ਆਸਟਰੇਲੀਆ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਦੌਰੇ 'ਤੇ ਹੋਣ ਵਾਲੀ ਟੈਸਟ ਸੀਰੀਜ਼ ਲਈ ਭਾਰਤ ਨੇ ਆਪਣੀ ਟੈਸਟ ਟੀਮ 'ਚ ਕੁਝ ਵੱਡੇ ਬਦਲਾਅ ਕੀਤੇ ਹਨ। ਲਗਾਤਾਰ 2 WTC ਫਾਈਨਲ 'ਚ ਹਾਰ ਤੋਂ ਬਾਅਦ ਹੁਣ ਚੋਣਕਾਰਾਂ ਨੇ ਟੈਸਟ ਟੀਮ 'ਚ ਕੁਝ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਇਸ ਸੀਰੀਜ਼ ਲਈ ਯਸ਼ਸਵੀ ਜੈਸਵਾਲ ਅਤੇ ਰਿਤੂਰਾਜ ਗਾਇਕਵਾੜ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਜੇਕਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਐਡੀਸ਼ਨ 'ਚ ਵੈਸਟਇੰਡੀਜ਼ ਦੀ ਟੀਮ ਦਾ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਉਹ ਬਹੁਤ ਖਰਾਬ ਦੇਖਣ ਨੂੰ ਮਿਲਿਆ ਸੀ। ਵਿੰਡੀਜ਼ ਦੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਆਪਣੀ ਆਖਰੀ ਟੈਸਟ ਸੀਰੀਜ਼ ਖੇਡੀ ਸੀ, ਜਿਸ 'ਚ ਉਨ੍ਹਾਂ ਨੂੰ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵਿੰਡੀਜ਼ ਦੇ ਟੈਸਟ ਕਪਤਾਨ ਕ੍ਰੇਗ ਬ੍ਰੇਥਵੇਟ ਤੋਂ ਇਸ ਟੈਸਟ ਸੀਰੀਜ਼ 'ਚ ਬਿਹਤਰ ਸ਼ੁਰੂਆਤ ਕਰਨ ਦੀ ਉਮੀਦ ਕਰ ਰਹੇ ਹੋਣਗੇ।
ਇਹ ਵੀ ਪੜ੍ਹੋ: Arjun Tendulkar: ਅਰਜੁਨ ਤੇਂਦੁਲਕਰ ਨੂੰ ਮਿਲਿਆ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ, ਇਸ ਵੱਡੇ ਟੂਰਨਾਮੈਂਟ ਲਈ ਹੋਇਆ ਸਿਲੈਕਸ਼ਨ
ਹੈਡ ਟੂ ਹੈਡ ਰਿਕਾਰਡ ਵਿੱਚ ਵੈਸਟਇੰਡੀਜ਼ ਦਾ ਪਲੜਾ ਭਾਰੀ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਫਾਰਮੈਟ 'ਚ ਹੁਣ ਤੱਕ 98 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਭਾਰਤ ਨੇ 22 ਮੈਚ ਜਿੱਤੇ ਹਨ, ਜਦਕਿ ਵੈਸਟਇੰਡੀਜ਼ ਦੀ ਟੀਮ ਨੇ 30 ਮੈਚ ਜਿੱਤੇ ਹਨ। ਇਸ ਤੋਂ ਇਲਾਵਾ 46 ਮੈਚ ਡਰਾਅ ਰਹੇ ਹਨ। 2002 ਤੋਂ ਭਾਰਤ ਨੂੰ ਵੈਸਟਇੰਡੀਜ਼ ਦੇ ਖਿਲਾਫ ਇੱਕ ਵੀ ਟੈਸਟ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਅਤੇ ਹੁਣ ਤੱਕ ਲਗਾਤਾਰ 8 ਸੀਰੀਜ਼ ਆਪਣੇ ਨਾਮ ਕੀਤੀਆਂ ਹਨ।
ਕਦੋਂ ਅਤੇ ਕਿੱਥੇ ਦੇਖ ਸਕਦੇ ਹੋ ਭਾਰਤ ਬਨਾਮ ਵੈਸਟਇੰਡੀਜ਼ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ
ਸੀਰੀਜ਼ ਦਾ ਪਹਿਲਾ ਟੈਸਟ ਮੈਚ 12 ਜੁਲਾਈ ਨੂੰ ਡੋਮਿਨਿਕਾ ਦੇ ਵਿੰਡਸਰ ਪਾਰਕ 'ਚ ਖੇਡਿਆ ਜਾਵੇਗਾ। ਇਸ ਮੈਚ ਦੀ ਸ਼ੁਰੂਆਤ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਹੋਵੇਗੀ। ਮੈਚ ਦਾ ਸਿੱਧਾ ਪ੍ਰਸਾਰਣ ਡੀਡੀ ਸਪੋਰਟਸ ਚੈਨਲ 'ਤੇ ਟੀਵੀ 'ਤੇ ਕੀਤਾ ਜਾਵੇਗਾ। ਜਦਕਿ ਇਸ ਮੈਚ ਦੀ ਆਨਲਾਈਨ ਲਾਈਵ ਸਟ੍ਰੀਮਿੰਗ ਫੈਨਕੋਡ ਐਪ ਅਤੇ ਜੀਓ ਸਿਨੇਮਾ 'ਤੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Yuvraj Singh: ਯੁਵਰਾਜ ਸਿੰਘ ਨੇ ਕੱਢੀ ਟੀਮ ਇੰਡੀਆ ਦੀ ਵੱਡੀ ਕਮੀ, ਵਰਲਡ ਕੱਪ 2023 ਤੋਂ ਪਹਿਲਾਂ ਮੱਚਿਆ ਹੰਗਾਮਾ