(Source: ECI/ABP News/ABP Majha)
IND vs NZ: ਨਿਊਜ਼ੀਲੈਂਡ ਸੀਰੀਜ਼ ਦੀਆਂ 5 ਪਾਰੀਆਂ 'ਚ 100 ਦੌੜਾਂ ਨਹੀਂ ਬਣਾ ਸਕੇ ਕਪਤਾਨ ਰੋਹਿਤ ਸ਼ਰਮਾ, ਹੈਰਾਨ ਕਰਨ ਵਾਲੇ ਨੇ ਅੰਕੜੇ
Rohit Sharma: ਤੀਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਭਾਰਤੀ ਕਪਤਾਨ ਨੂੰ ਮੈਟ ਹੈਨਰੀ ਨੇ ਆਊਟ ਕੀਤਾ। ਇਸ ਸੀਰੀਜ਼ ਦੀਆਂ 5 ਪਾਰੀਆਂ 'ਚ ਹੁਣ ਤੱਕ ਰੋਹਿਤ ਸ਼ਰਮਾ ਸਿਰਫ 80 ਦੌੜਾਂ ਹੀ ਬਣਾ ਸਕੇ ਹਨ।
Rohit Sharma In IND vs NZ Test Series: ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ 'ਚ ਖ਼ਰਾਬ ਫਾਰਮ ਲਗਾਤਾਰ ਜਾਰੀ ਹੈ। ਹੁਣ ਤੀਜੇ ਟੈਸਟ ਦੀ ਪਹਿਲੀ ਪਾਰੀ 'ਚ ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਭਾਰਤੀ ਕਪਤਾਨ ਨੂੰ ਮੈਟ ਹੈਨਰੀ ਨੇ ਆਊਟ ਕੀਤਾ। ਅੰਕੜੇ ਦੱਸਦੇ ਨੇ ਕਿ ਰੋਹਿਤ ਸ਼ਰਮਾ ਨਿਊਜ਼ੀਲੈਂਡ ਖਿਲਾਫ਼ ਸੀਰੀਜ਼ 'ਚ ਲਗਾਤਾਰ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਸੀਰੀਜ਼ ਦੇ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ ਰੋਹਿਤ ਸ਼ਰਮਾ ਸਿਰਫ 2 ਦੌੜਾਂ ਹੀ ਬਣਾ ਸਕੇ। ਜਦੋਂ ਕਿ ਦੂਜੀ ਪਾਰੀ ਵਿੱਚ 52 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਬੰਗਲੌਰ ਟੈਸਟ 'ਚ ਰੋਹਿਤ ਸ਼ਰਮਾ ਦੇ ਬੱਲੇ ਤੋਂ 54 ਦੌੜਾਂ ਬਣੀਆਂ।
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਦੂਜਾ ਟੈਸਟ ਪੁਣੇ 'ਚ ਖੇਡਿਆ ਗਿਆ। ਪੁਣੇ ਟੈਸਟ ਦੀ ਪਹਿਲੀ ਪਾਰੀ 'ਚ ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤੋਂ ਬਾਅਦ ਭਾਰਤੀ ਕਪਤਾਨ ਨੇ ਦੂਜੀ ਪਾਰੀ ਵਿੱਚ 8 ਦੌੜਾਂ ਬਣਾਈਆਂ। ਇਸ ਤਰ੍ਹਾਂ ਪੁਣੇ ਟੈਸਟ 'ਚ ਦੋਵੇਂ ਪਾਰੀਆਂ 'ਚ ਰੋਹਿਤ ਸ਼ਰਮਾ ਦੇ ਬੱਲੇ ਤੋਂ ਸਿਰਫ 8 ਦੌੜਾਂ ਹੀ ਬਣੀਆਂ। ਇਸ ਦੇ ਨਾਲ ਹੀ ਹੁਣ ਭਾਰਤ-ਨਿਊਜ਼ੀਲੈਂਡ ਸੀਰੀਜ਼ ਦਾ ਤੀਜਾ ਟੈਸਟ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।
ਤੀਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਤੱਕ ਰੋਹਿਤ ਸ਼ਰਮਾ ਇਸ ਸੀਰੀਜ਼ ਦੀਆਂ 5 ਪਾਰੀਆਂ 'ਚ 80 ਦੌੜਾਂ ਬਣਾਉਣ 'ਚ ਕਾਮਯਾਬ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਰੋਹਿਤ ਸ਼ਰਮਾ ਦੀ ਖ਼ਰਾਬ ਫਾਰਮ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਕੀਵੀ ਟੀਮ ਨੇ ਭਾਰਤ ਨੂੰ ਪਹਿਲੇ ਦੋ ਟੈਸਟਾਂ ਵਿੱਚ ਹਰਾਇਆ ਸੀ। ਇਸ ਤਰ੍ਹਾਂ ਭਾਰਤੀ ਟੀਮ ਲਗਭਗ 12 ਸਾਲਾਂ ਬਾਅਦ ਆਪਣੀ ਧਰਤੀ 'ਤੇ ਟੈਸਟ ਸੀਰੀਜ਼ ਹਾਰੀ ਹੈ।
ਉਥੇ ਹੀ ਜੇ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਉਹ 64 ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਨ੍ਹਾਂ ਮੈਚਾਂ 'ਚ ਰੋਹਿਤ ਸ਼ਰਮਾ ਨੇ 42.60 ਦੀ ਔਸਤ ਨਾਲ 4260 ਦੌੜਾਂ ਬਣਾਈਆਂ ਹਨ ਜਿਸ ਵਿੱਚ 12 ਸੈਂਕੜਿਆਂ ਤੋਂ ਇਲਾਵਾ 18 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਗਿਆ ਹੈ। ਨਾਲ ਹੀ ਰੋਹਿਤ ਸ਼ਰਮਾ ਨੇ ਟੈਸਟ ਫਾਰਮੈਟ ਵਿੱਚ ਦੋਹਰਾ ਸੈਂਕੜਾ ਲਗਾਇਆ ਹੈ। ਇਸ ਫਾਰਮੈਟ ਵਿੱਚ ਰੋਹਿਤ ਸ਼ਰਮਾ ਦਾ ਸਭ ਤੋਂ ਵੱਧ ਸਕੋਰ 212 ਦੌੜਾਂ ਹੈ।