Indian Cricket Team Jersey: BCCI ਨੇ ਵਰਲਡ ਕੱਪ ਲਈ ਰਿਲੀਜ਼ ਕੀਤੀ ਟੀਮ ਇੰਡੀਆ ਦੀ ਜਰਸੀ, ਦੋਖੋ ਵੀਡੀਓ
Indian Team ODI Jersey: ਵਿਸ਼ਵ ਕੱਪ 2023 ਲਈ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਰਿਲੀਜ਼ ਕਰ ਦਿੱਤੀ ਗਈ ਹੈ। BCCI ਨੇ ਇੱਕ ਵੀਡੀਓ ਰਾਹੀਂ ਵਿਸ਼ਵ ਕੱਪ ਦੀ ਜਰਸੀ ਰਿਲੀਜ਼ ਕੀਤੀ ਹੈ।
Indian Cricket Team Jersey For World Cup 2023: ਬੀਸੀਸੀਆਈ ਨੇ ਭਾਰਤ ਵਿੱਚ ਹੋਣ ਵਾਲੇ ਵਨਡੇ ਵਰਲਡ ਕੱਪ ਦੇ ਲਈ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਰਿਲੀਜ਼ ਕਰ ਦਿੱਤੀ ਹੈ। 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਲਈ ਟੀਮ ਇੰਡੀਆ ਦੀ ਜਰਸੀ 'ਤੇ ਤਿਰੰਗੇ ਦੀ ਛਾਪ ਰੱਖੀ ਗਈ ਹੈ। ਜਰਸੀ ਰਿਲੀਜ਼ ਕਰਨ ਲਈ ਬੀਸੀਸੀਆਈ ਅਤੇ ਐਡੀਡਾਸ ਵਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ। ਇਸ ਵੀਡੀਓ ਰਾਹੀਂ ਜਰਸੀ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ।
ਜਰਸੀ ਵਿੱਚ ਮੋਢਿਆਂ ਦੇ ਨੇੜੇ ਤਿੰਨ ਚਿੱਟੀਆਂ ਪੱਟੀਆਂ ਦੀ ਥਾਂ ਤਿਰੰਗੇ ਦੇ ਤਿੰਨ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਉੱਥੇ ਹੀ ਸੈਂਟਰ ਵਿੱਚ ਵੱਡਾ ਸਪਾਂਸਰ ਡ੍ਰੀਮ ਇਲੈਵਨ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਜਰਸੀ ਨੂੰ ਸਿੰਪਲ ਰੱਖਿਆ ਗਿਆ ਹੈ। ਬੀਸੀਸੀਆਈ ਵਲੋਂ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਜਰਸੀ ਦੀ ਕੈਪਸ਼ਨ ਵਿੱਚ ਲਿਖਿਆ ਗਿਆ, “1983- ਦਿ ਸਪਾਰਕ। 2011- ਦਿ ਗਲੋਰੀ। 2023- ਦਿ ਡ੍ਰੀਮ। ਇਹ ਸੁਪਨਾ ਅਸੰਭਵ ਨਹੀਂ ਹੈ, ਤਿੰਨਾਂ ਦਾ ਸੁਪਨਾ ਹੈ ਆਪਣਾ। ਇੱਥੇ ਦੇਖੋ ਵੀਡੀਓ...
Indian team jersey for World Cup 2023. pic.twitter.com/q1EYsZebEK
— Johns. (@CricCrazyJohns) September 20, 2023
ਇਹ ਵੀ ਪੜ੍ਹੋ: World Cup 2023: ਵਰਲਡ ਕੱਪ ਤੋਂ ਪਹਿਲਾਂ ਕ੍ਰਿਕੇਟਰ ਮੁਹੰਮਦ ਸ਼ਮੀ ਨੂੰ ਵੱਡੀ ਰਾਹਤ, ਪਤਨੀ ਨਾਲ ਵਿਵਾਦ ਮਾਮਲੇ 'ਚ ਮਿਲੀ ਜ਼ਮਾਨਤ
ਲੋਕਾਂ ਨੇ ਦਿੱਤੀਆਂ ਅਜਿਹੀਆਂ ਪ੍ਰਤੀਕਿਰਿਆ
ਜਰਸੀ ਦੀ ਵੀਡੀਓ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਜ਼ਿਆਦਾਤਰ ਲੋਕ ਵਿਸ਼ਵ ਕੱਪ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, "ਇਸ ਵਾਰ ਸੁਪਨਾ ਸੰਭਵ ਹੋਵੇਗਾ, Come on ਟੀਮ ਇੰਡੀਆ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਸੁਪਨਾ ਹੋਵੇਗਾ ਹਕੀਕਤ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਜੋ ਸੌਣ ਨਾ ਦੇਵੇ ਉਹ ਸੁਪਨਾ ਤਿੰਨ ਦਾ ਡ੍ਰੀਮ ਹੈ।" ਇਸੇ ਤਰ੍ਹਾਂ ਸਾਰੇ ਯੂਜ਼ਰਸ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ।
Isbar bilkul possible hoga ye sapna, come on #TeamIndia .
— mufaddal Vodra (@mufaddal_vodra) September 20, 2023
Isbar bilkul possible hoga ye sapna, come on #TeamIndia .
— mufaddal Vodra (@mufaddal_vodra) September 20, 2023
ਭਾਰਤੀ ਟੀਮ ਵਨਡੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇਗੀ। ਇਸ ਤੋਂ ਬਾਅਦ ਟੀਮ ਦਾ ਦੂਜਾ ਮੈਚ 11 ਅਕਤੂਬਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਅਫਗਾਨਿਸਤਾਨ ਨਾਲ ਹੋਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਆਪਣਾ ਤੀਜਾ ਮੈਚ ਪਾਕਿਸਤਾਨ ਦੇ ਖਿਲਾਫ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇਗੀ।
ਇਸ ਤੋਂ ਬਾਅਦ ਟੀਮ ਇੰਡੀਆ ਬੰਗਲਾਦੇਸ਼, ਨਿਊਜ਼ੀਲੈਂਡ, ਇੰਗਲੈਂਡ, ਸ਼੍ਰੀਲੰਕਾ, ਦੱਖਣੀ ਅਫਰੀਕਾ ਅਤੇ ਨੀਦਰਲੈਂਡ ਦੇ ਖਿਲਾਫ ਗਰੁੱਪ ਪੜਾਅ ਦੇ ਮੈਚ ਖੇਡੇਗੀ। ਨੀਦਰਲੈਂਡ ਦੇ ਖਿਲਾਫ ਮੈਚ 12 ਨਵੰਬਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਵੇਗਾ।
ਇਹ ਵੀ ਪੜ੍ਹੋ: Mohammed Siraj: ਮੁਹੰਮਦ ਸਿਰਾਜ ਵਨਡੇ 'ਚ ਬਣੇ ਨੰਬਰ ਇੱਕ ਗੇਂਦਬਾਜ਼, ਫਾਈਨਲ 'ਚ ਪ੍ਰਦਰਸ਼ਨ ਦੀ ਬਦੌਲਤ ਹਾਸਿਲ ਕੀਤਾ ਇਹ ਸਥਾਨ