Mithali Raj record: ਮਿਤਾਲੀ ਰਾਜ ਨੇ ਰਚਿਆ ਇਤਿਹਾਸ, 10000 ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ
Indian Women Cricket: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 10,000 ਦੌੜਾਂ ਪੂਰੀਆਂ ਕੀਤੀਆਂ ਹਨ। ਉਹ ਅਜਿਹਾ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।
ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੇ ਲਖਨਊ ਵਿਚ ਖੇਡੇ ਜਾ ਰਹੇ ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ ਮੈਚ ਵਿਚ ਇਤਿਹਾਸ ਰਚ ਦਿੱਤਾ ਹੈ। ਦਰਅਸਲ ਮਿਤਾਲੀ ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10,000 ਦੌੜਾਂ ਪੂਰੀ ਕਰਨ ਵਾਲੀ ਦੁਨੀਆ ਦੀ ਦੂਜੀ ਮਹਿਲਾ ਅਤੇ ਭਾਰਤ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਉਸਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਤੀਜੇ ਵਨਡੇ ਮੈਚ ਵਿੱਚ ਇਹ ਕਾਰਨਾਮਾ ਹਾਸਲ ਕੀਤਾ।
ਜਿਵੇਂ ਕਿ ਮਿਤਾਲੀ ਰਾਜ ਲਖਨਊ ਦੇ ਸ਼੍ਰੀ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਤੀਜੇ ਵਨਡੇ ਵਿੱਚ 35 ਦੇ ਸਕੋਰ 'ਤੇ ਪਹੁੰਚੀ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10,000 ਦੌੜਾਂ ਪੂਰੀ ਕਰਨ ਵਾਲੀ ਦੁਨੀਆ ਦੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ। ਇਸ ਤੋਂ ਪਹਿਲਾਂ ਇੰਗਲੈਂਡ ਦੇ ਚਾਰਲੇਟ ਐਡਵਰਡਸ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ।
ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ ਮੈਚ ਵਿਚ ਮਿਤਾਲੀ ਨੇ 50 ਗੇਂਦਾਂ ਵਿਚ 36 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ ਪੰਜ ਚੌਕੇ ਨਿਕਲੇ। ਉਸ ਨੂੰ ਐਨੀ ਬੋਸ਼ ਨੇ ਕੈਚ ਆਊਟ ਕੀਤਾ। ਹਾਲਾਂਕਿ, ਉਸਨੇ ਆਊਟ ਹੋਣ ਤੋਂ ਪਹਿਲਾਂ ਆਪਣੇ ਨਾਂ ਇਹ ਇਤਿਹਾਸ ਦਰਜ ਕਰਵਾ ਲਿਆ ਸੀ।
38 ਸਾਲਾ ਮਿਤਾਲੀ ਨੇ ਵਨਡੇ ਕ੍ਰਿਕਟ ਵਿੱਚ 50.53 ਦੀ ਔਸਤ ਨਾਲ 6,974 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਮਿਤਾਲੀ ਨੇ ਟੀ -20 ਵਿਚ 2,364 ਅਤੇ ਟੈਸਟ ਵਿਚ 663 ਦੌੜਾਂ ਬਣਾਈਆਂ ਹਨ। ਮਿਤਾਲੀ ਨੇ ਆਪਣੇ ਕਰੀਅਰ ਵਿਚ 75 ਅਰਧ ਸੈਂਕੜੇ ਅਤੇ ਅੱਠ ਸੈਂਕੜੇ ਵੀ ਲਗਾਏ ਹਨ।
ਮਿਤਾਲੀ ਵਨਡੇ ਅਤੇ ਟੀ -20 ਵਿਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ ਜਦਕਿ ਟੈਸਟ ਵਿਚ ਉਹ ਸੰਧਿਆ ਅਗਰਵਾਲ (1,110 ਦੌੜਾਂ), ਸ਼ਾਂਤਾ ਰੰਗਾਸਵਾਮੀ (750 ਦੌੜਾਂ) ਅਤੇ ਸ਼ੁਭਾਂਗੀ ਕੁਲਕਰਨੀ (700 ਦੌੜਾਂ) ਤੋਂ ਬਾਅਦ ਚੌਥੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ: Lou Ottens: ਆਡੀਓ ਕੈਸਿਟਾਂ ਦੀ ਕਾਢ ਕੱਢਣ ਵਾਲੇ ਲੌਅ ਓਟੇਨਸ ਦੀ 94 ਸਾਲ ਦੀ ਉਮਰ ਵਿੱਚ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin