IPL 2021: ਯੂਏਈ ’ਚ 17 ਸਤੰਬਰ ਤੋਂ ਖੇਡੇ ਜਾਣਗੇ 14ਵੇਂ ਸੀਜ਼ਨ ਦੇ ਬਾਕੀ ਮੈਚ, ਸੂਤਰਾਂ ਦਾ ਦਾਅਵਾ
ਆਈਪੀਐਲ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਮੁੰਬਈ ਅਤੇ ਚੇਨਈ ਵਿੱਚ ਸ਼ੁਰੂ ਹੋਇਆ ਸੀ। ਬੀਸੀਸੀਆਈ ਤਕਰੀਬਨ 25 ਦਿਨਾਂ ਤੱਕ ਟੂਰਨਾਮੈਂਟ ਦਾ ਸਫਲਤਾਪੂਰਵਕ ਆਯੋਜਨ ਕਰਨ ਵਿੱਚ ਸਫਲ ਰਿਹਾ ਸੀ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) ਸੀਜ਼ਨ ਦੇ ਬਾਕੀ ਰਹਿੰਦੇ ਮੈਚ 17 ਸਤੰਬਰ ਤੋਂ ਮੁੜ ਸ਼ੁਰੂ ਹੋ ਸਕਦੇ ਹਨ। ਇਹ ਜਾਣਕਾਰੀ ‘ਏਬੀਪੀ ਨਿਊਜ਼’ ਨੂੰ ਸੂਤਰਾਂ ਤੋਂ ਮਿਲੀ ਹੈ। ਇੱਕ ਦਿਨ ਪਹਿਲਾਂ ਬੀਸੀਸੀਆਈ ਦੀ ਮੀਟਿੰਗ ’ਚ ਆਈਪੀਐੱਲ ਦੇ ਬਾਕੀ ਮੈੱਚ ਯੂਏਈ ’ਚ ਕਰਵਾਉਣ ਦਾ ਫ਼ੈਸਲਾ ਕੀਤਾਸੀ।
ਸਨਿੱਚਰਵਾਰ ਨੂੰ ਆਈਪੀਐੱਲ 2021 ਦੇ ਭਵਿੱਖ ਨੂੰ ਲੈ ਕੇ ਬੀਸੀਸੀਆਈ ਨੇ ਇੱਕ ਮੀਟਿੰਗ ਸੱਦੀ ਸੀ ਤੇ ਪਿਛਲੇ ਸਾਲ ਦੀ ਕਾਮਯਾਬੀ ਨੂੰ ਵੇਖਦਿਆਂ ਯੂਏਈ ਨੂੰ IPL 2021 ਦੇ ਬਾਕੀ ਬਚੇ 31 ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ।
ਆਈਪੀਐੱਲ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ 9 ਅਪ੍ਰੈਲ ਤੋਂ ਮੁੰਬਈ ਤੇ ਚੇਨਈ ’ਚ ਹੋਈ ਸੀ। ਲਗਪਗ 25 ਦਿਨਾਂ ਤੱਕ ਬੀਸੀਸੀਆਈ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਕਰਵਾਇਆ ਜਾਂਦਾ ਰਿਹਾ ਪਰ ਜਿਵੇਂ ਹੀ ਟੀਮਾਂ ਅਹਿਮਦਾਦਬਾਦ ਤੇ ਦਿੱਲੀ ਪੁੱਜੀਆਂ, ਤਿਵੇਂ ਇੱਕ ਇੱਕੋ ਵਾਰੀ ’ਚ ਕਈ ਖਿਡਾਰੀ ਕੋਰੋਨਾ-ਪੌਜ਼ੇਟਿਵ ਪਾਏ ਗਏ।
ਬੀਸੀਸੀਆਈ ਨੇ ਦੋ ਮੈਚ ਟਾਲਣ ਤੋਂ ਬਾਅਦ ਆਖ਼ਰ 3 ਮਈ ਨੂੰ 14ਵਾਂ ਸੀਜ਼ਨ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਸੀ। ਬੀਸੀਸੀਆਈ ਨੇ ਭਾਵੇਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ 14ਵੇਂ ਸੀਜ਼ਨ ਲਈ ਨਵੀਂ ਵਿੰਡੋ ਦੀ ਭਾਲ ਕਰੇਗਾ। ਲੀਗ ਰਾਊਂਡ ਤੇ ਪਲੇਅ ਆਫ਼ ਦੇ ਕੁੱਲ 60 ਮੁਕਾਬਲੇ ਖੇਡੇ ਜਾਣੇ ਹਨ। ਟੂਰਨਾਮੈਂਟ ਦੇ ਮੁਲਤਵੀ ਹੋਣ ਤੱਕ 29 ਮੈਚਾਂ ਦਾ ਆਯੋਜਨ ਹੋਇਆ ਸੀ। ਹੁਣ ਬਾਕੀ 31 ਮੈਚ ਯੂਏਈ ’ਚ ਖੇਡੇ ਜਾਣਗੇ।
ਜੇ BCCI ਆਈਪੀਐਲ ਸੀਜ਼ਨ 14 ਦੇ ਬਾਕੀ ਰਹਿੰਦੇ ਮੈਚਾਂ ਦਾ ਆਯੋਜਨਾ ਨਹੀਂ ਕਰਵਾਉਂਦਾ, ਤਾਂ ਉਸ ਨੂੰ ਲਗਭਗ 3,000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ। BCCI ਨੇ ਭਾਵੇਂ ਟੂਰਨਾਮੈਂਟ ਦੇ ਮੁੜ ਸ਼ੁਰੂ ਹੋਣ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਪਰ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ 18 ਸਤੰਬਰ ਤੋਂ 10 ਅਕਤੂਬਰ ਦੌਰਾਨ ਆਈਪੀਐੱਲ 14 ਦੇ ਬਾਕੀ ਰਹਿੰਦੇ ਮੈਚ ਹੋ ਸਕਦੇ ਹਨ।
ਇਹ ਵੀ ਪੜ੍ਹੋ: UAE India Flights Banned: ਯੂਏਈ ਨੇ ਭਾਰਤੀ ਫਲਾਈਟਾਂ 'ਤੇ ਪਾਬੰਦੀ 30 ਜੂਨ ਤਕ ਵਧਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904