IPL 2023 : ਸ਼ਿਖਰ ਧਵਨ ਦੀ ਵਜ੍ਹਾ ਨਾਲ ਜ਼ਖ਼ਮੀ ਹੋਏ ਭਾਨੁਕਾ ਰਾਜਪਕਸ਼ੇ, ਬੱਲੇਬਾਜ਼ੀ ਕੀਤੇ ਬਿਨ੍ਹਾਂ ਹੀ ਸਟੇਡੀਅਮ 'ਚੋਂ ਗਏ ਬਾਹਰ
RR vs PBKS : ਰਾਜਸਥਾਨ ਰਾਇਲਜ਼ (ਆਰਆਰ) ਵਿਰੁੱਧ ਗੁਹਾਟੀ ਵਿੱਚ ਪੰਜਾਬ ਕਿੰਗਜ਼ (ਪੀਬੀਕੇ) ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ ਪਰ ਸ਼ਿਖਰ ਧਵਨ ਦੀ ਅਗਵਾਈ ਵਾਲੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ : ਨੌਸਰਬਾਜ਼ ਨੇ ਬੈਂਕ 'ਚ ਬਜ਼ੁਰਗ ਤੋਂ ਠੱਗੇ ਚਾਰ ਲੱਖ, ਬੋਲਿਆ, ਫਾਰਮ ਗਲਤ ਭਰ ਦਿੱਤਾ, ਲਿਆਓ ਮੈਂ ਜਮਾਂ ਕਰਵਾ ਦਿੰਦਾ....ਤੇ ਫਿਰ....
ਜ਼ਖਮੀ ਭਾਨੁਕਾ ਰਾਜਪਕਸ਼ੇ ਨੂੰ ਹੋਣਾ ਪਿਆ ਰਿਟਾਇਰ
ਇਸ ਦੇ ਨਾਲ ਹੀ ਇਸ ਤੋਂ ਬਾਅਦ ਪੰਜਾਬ ਕਿੰਗਜ਼ ਟੀਮ ਦੇ ਫਿਜ਼ੀਓ ਨੂੰ ਮੈਦਾਨ 'ਤੇ ਆਉਣਾ ਪਿਆ ਪਰ ਜ਼ਖਮੀ ਭਾਨੁਕਾ ਰਾਜਪਕਸ਼ੇ ਨੂੰ ਸੱਟ ਲੱਗਣ ਕਾਰਨ ਰਿਟਾਇਰ ਹੋਣਾ ਪਿਆ । ਭਾਨੁਕਾ ਰਾਜਪਕਸ਼ੇ ਫਿਜ਼ੀਓ ਦੇ ਨਾਲ ਪੈਵੇਲੀਅਨ ਪਰਤ ਗਏ। ਹਾਲਾਂਕਿ, ਉਹ ਹੁਣ ਬੱਲੇਬਾਜ਼ੀ ਲਈ ਆਵੇਗਾ ਜਾਂ ਨਹੀਂ, ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਉਂਜ ਭਾਨੁਕਾ ਰਾਜਪਕਸ਼ੇ ਦੀ ਸੱਟ ਕਿੰਨੀ ਗੰਭੀਰ ਹੈ, ਇਹ ਤਾਂ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਪਰ ਜਿਸ ਤਰ੍ਹਾਂ ਭਾਨੁਕਾ ਰਾਜਪਕਸ਼ੇ ਨੇ ਮੈਦਾਨ ਛੱਡਿਆ ਹੈ, ਉਹ ਪੰਜਾਬ ਕਿੰਗਜ਼ ਲਈ ਚੰਗੀ ਖ਼ਬਰ ਨਹੀਂ ਹੈ।
😢 #PBKSvRR #RRvPBKS pic.twitter.com/RXsmZakS56
— India Fantasy (@india_fantasy) April 5, 2023
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ ਪੰਜਾਬ ਕਿੰਗਜ਼
ਹਾਲਾਂਕਿ ਇਸ ਮੈਚ ਦੀ ਗੱਲ ਕਰੀਏ ਤਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਪੰਜਾਬ ਕਿੰਗਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪੰਜਾਬ ਕਿੰਗਜ਼ ਨੇ 13.3 ਓਵਰਾਂ ਵਿੱਚ 1 ਵਿਕਟ ’ਤੇ 130 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕਪਤਾਨ ਸ਼ਿਖਰ ਧਵਨ ਅਤੇ ਜਿਤੇਸ਼ ਸ਼ਰਮਾ ਕ੍ਰੀਜ਼ 'ਤੇ ਹਨ ਜਦਕਿ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਪੈਵੇਲੀਅਨ ਪਰਤ ਗਏ ਹਨ। ਪ੍ਰਭਸਿਮਰਨ ਸਿੰਘ ਨੇ 34 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 3 ਛੱਕੇ ਲਗਾਏ।