IPL 2024: RCB ਨੂੰ ਲੱਗਾ ਦੋਹਰਾ ਝਟਕਾ, KKR ਤੋਂ ਹਾਰ ਤੋਂ ਬਾਅਦ ਕਪਤਾਨ ਨੂੰ ਮਿਲੀ ਇਹ ਵੱਡੀ ਸਜ਼ਾ
Faf Du Plessis Fined: ਰਾਇਲ ਚੈਲੰਜਰਜ਼ ਬੰਗਲੌਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ IPL 2024 ਵਿੱਚ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਆਈਪੀਐਲ 2024 ਦੇ 36ਵੇਂ ਮੈਚ ਵਿੱਚ, ਕੇਕੇਆਰ ਨੇ
Faf Du Plessis Fined: ਰਾਇਲ ਚੈਲੰਜਰਜ਼ ਬੰਗਲੌਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ IPL 2024 ਵਿੱਚ ਸੱਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਆਈਪੀਐਲ 2024 ਦੇ 36ਵੇਂ ਮੈਚ ਵਿੱਚ, ਕੇਕੇਆਰ ਨੇ ਆਰਸੀਬੀ ਨੂੰ 1 ਦੌੜ ਨਾਲ ਹਰਾਇਆ। ਇਸ ਹਾਰ ਨਾਲ ਬੈਂਗਲੁਰੂ ਨੂੰ ਦੋਹਰਾ ਝਟਕਾ ਲੱਗਾ ਹੈ। ਦਰਅਸਲ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਨੂੰ ਸਲੋਅ ਓਵਰ ਰੇਟ ਕਾਰਨ ਸਜ਼ਾ ਮਿਲੀ ਹੈ। ਆਰਸੀਬੀ ਦੇ ਕਪਤਾਨ ਨਿਰਧਾਰਤ ਸਮੇਂ ਵਿੱਚ ਪੂਰਾ ਓਵਰ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ।
ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ 'ਤੇ ਸਲੋਅ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਆਈਪੀਐੱਲ 2024 'ਚ ਇਹ ਪਹਿਲੀ ਵਾਰ ਹੋਇਆ ਜਦੋਂ RCB ਸਮੇਂ 'ਤੇ 20 ਓਵਰ ਪੂਰੇ ਨਹੀਂ ਕਰ ਸਕਿਆ। ਫਾਫ ਤੋਂ ਪਹਿਲਾਂ ਵੀ ਹੋਰ ਟੀਮਾਂ ਦੇ ਕੁਝ ਕਪਤਾਨ ਇਸ ਸਜ਼ਾ ਦਾ ਸ਼ਿਕਾਰ ਹੋ ਚੁੱਕੇ ਹਨ।
ਬੈਂਗਲੁਰੂ ਦੀ ਸਲੋਅ ਓਵਰ ਰੇਟ ਦੇ ਬਾਰੇ ਆਈਪੀਐਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ, "ਰਾਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਫਾਫ ਡੂ ਪਲੇਸਿਸ ਨੂੰ 21 ਅਪ੍ਰੈਲ, 2024 ਨੂੰ ਈਡਨ ਗਾਰਡਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਆਈਪੀਐਲ 2024 ਦੇ 36ਵੇਂ ਮੈਚ ਲਈ ਉਨ੍ਹਾਂ ਦੀ ਟੀਮ ਨੂੰ ਸਲੋਅ ਓਵਰ ਰੇਟ ਕਾਰਨ ਜੁਰਮਾਨਾ ਲਗਾਇਆ ਗਿਆ।"
ਇਸ ਵਿੱਚ ਅੱਗੇ ਕਿਹਾ ਗਿਆ, "ਕਿਉਂਕਿ ਸਲੋਅ ਓਵਰ ਰੇਟ ਦੇ ਅਪਰਾਧਾਂ ਨਾਲ ਸਬੰਧਤ ਆਈਪੀਐਲ ਸੰਹਿਤਾ ਦੇ ਤਹਿਤ ਇਹ ਸੀਜ਼ਨ ਦਾ ਉਸਦਾ ਪਹਿਲਾ ਅਪਰਾਧ ਸੀ, ਇਸ ਲਈ ਫਾਫ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।"
ਬੈਂਗਲੁਰੂ ਇਹ ਮੈਚ ਸਿਰਫ਼ 1 ਦੌੜਾਂ ਨਾਲ ਹਾਰ ਗਿਆ
ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਗਏ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ 'ਤੇ 22 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਸ਼੍ਰੇਅਸ ਅਈਅਰ ਨੇ 50 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਦੀ ਟੀਮ 20 ਓਵਰਾਂ 'ਚ 221 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਲਈ ਵਿਲ ਜੈਕਸ ਨੇ 32 ਗੇਂਦਾਂ 'ਚ 55 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਆਰਸੀਬੀ ਨੇ ਮੈਚ ਵਿੱਚ ਅੰਤ ਤੱਕ ਸੰਘਰਸ਼ ਕੀਤਾ ਪਰ ਅੰਤ ਵਿੱਚ ਕੇਕੇਆਰ ਦੀ ਜਿੱਤ ਹੋਈ। ਸੀਜ਼ਨ ਵਿੱਚ ਆਰਸੀਬੀ ਦੀ ਇਹ 7ਵੀਂ ਹਾਰ ਸੀ।