MS Dhoni ਦੇ ਘਰ ਜਲਦ ਆਏਗਾ ਨੰਨ੍ਹਾ ਮਹਿਮਾਨ! ਪਤਨੀ ਸਾਕਸ਼ੀ ਨੇ ਪੋਸਟ ਸਾਂਝੀ ਕਰ ਲਿਖਿਆ- 'Baby On The Way'
MS Dhoni-Sakshi Dhoni Expecting Second Child Soon: ਆਈਪੀਐੱਲ 2024 ਵਿਚਾਲੇ ਐੱਮ.ਐੱਸ. ਧੋਨੀ ਦੇ ਪ੍ਰਸ਼ੰਸਕਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮੈਦਾਨ ਵਿੱਚ ਕਾਰਨਾਮਾ
MS Dhoni-Sakshi Dhoni Expecting Second Child Soon: ਆਈਪੀਐੱਲ 2024 ਵਿਚਾਲੇ ਐੱਮ.ਐੱਸ. ਧੋਨੀ ਦੇ ਪ੍ਰਸ਼ੰਸਕਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮੈਦਾਨ ਵਿੱਚ ਕਾਰਨਾਮਾ ਦਿਖਾਉਣ ਵਾਲੇ ਕ੍ਰਿਕਟਰ ਦੇ ਘਰ ਜਲਦ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਇਸਦੀ ਜਾਣਕਾਰੀ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਵੱਲੋਂ ਸ਼ੇਅਰ ਕੀਤੀ ਗਈ। ਜੀ ਹਾਂ, ਉਨ੍ਹਾਂ ਦੀ ਪੋਸਟ ਤੋਂ ਹੀ ਇਹ ਖਬਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦਰਅਸਲ, ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਸੋਮਵਾਰ ਰਾਤ ਨੂੰ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡੇ ਗਏ IPL 2024 ਮੈਚ ਦੌਰਾਨ ਸਾਕਸ਼ੀ ਦੀ ਇਕ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਇਸ ਇੰਸਟਾ ਸਟੋਰੀ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਧੋਨੀ ਦੇ ਘਰ ਕੋਈ ਛੋਟਾ ਮਹਿਮਾਨ ਆਉਣ ਵਾਲਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧੋਨੀ ਦੀ ਪਤਨੀ ਸਾਕਸ਼ੀ ਨੇ ਇਹ ਪੋਸਟ ਕਿਸ ਦੇ ਲਈ ਸ਼ੇਅਰ ਕੀਤੀ ਹੈ। ਨੇਤਾ ਪ੍ਰਫੁੱਲ ਪਟੇਲ ਦੀ ਬੇਟੀ ਪੂਰਨਾ ਪਟੇਲ ਵੀ ਸਾਕਸ਼ੀ ਨਾਲ ਮੈਚ ਦੇਖਣ ਪਹੁੰਚੀ ਸੀ।
ਦੱਸ ਦੇਈਏ ਕਿ ਸਾਕਸ਼ੀ ਧੋਨੀ ਨੇ ਇੰਸਟਾ 'ਤੇ ਸਟੋਰੀ ਸ਼ੇਅਰ ਕਰ ਲਿਖਿਆ ਕਿ ਉਹ ਭੂਆ ਬਣਨ ਜਾ ਰਹੀ ਹੈ। ਉਹ ਅੱਗੇ ਕਹਿੰਦੀ ਹੈ ਕਿ ਮੈਚ ਜਲਦੀ ਖਤਮ ਕਰੋ। ਸਾਕਸ਼ੀ ਧੋਨੀ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਲਿਖਿਆ, “ਕਿਰਪਾ ਕਰਕੇ ਅੱਜ ਮੈਚ ਨੂੰ ਥੋੜ੍ਹਾ ਜਲਦੀ ਖਤਮ ਕਰੋ, ਚੇਨਈ। ਬੇਬੀ ਆਉਣ ਵਾਲਾ ਹੈ ਅਤੇ ਇਹ ਹੋਣ ਵਾਲੀ ਭੂਆ ਦੀ ਬੇਨਤੀ ਹੈ। ਸਾਕਸ਼ੀ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਿਹਾ ਹੈ। ਮੈਚ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਨੂੰ ਹੈਦਰਾਬਾਦ ਖਿਲਾਫ ਸ਼ਾਨਦਾਰ ਜਿੱਤ ਲਈ ਵਧਾਈ ਵੀ ਦਿੱਤੀ।
ਫਿਲਹਾਲ ਸਾਕਸ਼ੀ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਵਿੱਚ ਕਿਸ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ, ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ। ਹਾਲਾਂਕਿ ਇਸ ਪੋਸਟ ਦੇ ਵਾਇਰਲ ਹੁੰਦੀਆਂ ਹੀ, ਕ੍ਰਿਕਟਰ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Read More: Shahrukh Khan: ਕੋਲਕਾਤਾ ਦੀ ਗਰਮੀ ਤੋਂ ਪਰੇਸ਼ਾਨ ਹੋਏ ਸ਼ਾਹਰੁਖ ਖਾਨ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ