MS Dhoni: 'ਇਹ ਸਿਰਫ TRP ਲਈ ਆਉਂਦਾ', ਜਿੱਤ ਤੋਂ ਬਾਅਦ ਕਿਉਂ ਟ੍ਰੋਲ ਹੋਏ MS ਧੋਨੀ ? ਫੈਨਜ਼ ਨੇ ਦਿੱਤੀ ਸੰਨਿਆਸ ਲੈਣ ਦੀ ਸਲਾਹ
MS Dhoni: ਆਈਪੀਐੱਲ ਨੂੰ ਲੈ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ 10 ਮਈ ਨੂੰ ਗੁਜਰਾਤ ਟਾਇਟਨਸ ਬਨਾਮ ਚੇਨਈ ਸੁਪਰ ਕਿੰਗਜ਼ (GT VS CSK) ਵਿਚਕਾਰ ਮੁਕਾਬਲਾ ਖੇਡਿਆ ਗਿਆ।
MS Dhoni: ਆਈਪੀਐੱਲ ਨੂੰ ਲੈ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ 10 ਮਈ ਨੂੰ ਗੁਜਰਾਤ ਟਾਇਟਨਸ ਬਨਾਮ ਚੇਨਈ ਸੁਪਰ ਕਿੰਗਜ਼ (GT VS CSK) ਵਿਚਕਾਰ ਮੁਕਾਬਲਾ ਖੇਡਿਆ ਗਿਆ। ਇਸ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੂੰ ਗੁਜਰਾਤ ਟਾਈਟਨਸ ਤੋਂ 35 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਟਾਇਟਨਸ ਦੇ ਖਿਲਾਫ ਮੈਚ 'ਚ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਆਏ ਅਤੇ 11 ਗੇਂਦਾਂ 'ਚ 3 ਛੱਕੇ ਅਤੇ 1 ਚੌਕੇ ਦੀ ਮਦਦ ਨਾਲ ਟੀਮ ਲਈ 26 ਦੌੜਾਂ ਬਣਾਈਆਂ। ਗੁਜਰਾਤ ਟਾਈਟਨਸ ਖਿਲਾਫ 26 ਦੌੜਾਂ ਬਣਾਉਣ ਦੇ ਬਾਵਜੂਦ ਕ੍ਰਿਕਟ ਸਮਰਥਕ ਮਹਿੰਦਰ ਸਿੰਘ ਧੋਨੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਦੇ ਨਜ਼ਰ ਆ ਰਹੇ ਹਨ।
ਮਹਿੰਦਰ ਸਿੰਘ ਧੋਨੀ ਜੀਟੀ ਮੈਚ ਤੋਂ ਬਾਅਦ ਟ੍ਰੋਲ ਹੋਏ
ਗੁਜਰਾਤ ਟਾਈਟਨਸ ਦੇ ਖਿਲਾਫ ਮੈਚ ਵਿੱਚ, ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਨੇ ਚੇਨਈ ਸੁਪਰ ਕਿੰਗਜ਼ ਲਈ 8ਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ। ਉਸ ਮੌਕੇ ਮਹਿੰਦਰ ਸਿੰਘ ਧੋਨੀ ਮੈਦਾਨ 'ਤੇ ਆ ਰਹੇ ਸਨ। ਉਸ ਸਮੇਂ ਚੇਨਈ ਸੁਪਰ ਕਿੰਗਜ਼ ਮੁਕਾਬਲੇ ਤੋਂ ਲਗਭਗ ਬਾਹਰ ਹੋ ਚੁੱਕੀ ਸੀ। ਅਜਿਹੇ 'ਚ ਮਹਿੰਦਰ ਸਿੰਘ ਧੋਨੀ ਨੂੰ ਮੈਦਾਨ 'ਤੇ ਆਉਂਦੇ ਦੇਖ ਕ੍ਰਿਕਟ ਸਮਰਥਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟੀਆਰਪੀ ਲਈ ਮੈਦਾਨ 'ਤੇ ਆਉਣ ਲਈ ਕਹਿੰਦੇ ਨਜ਼ਰ ਆ ਰਹੇ ਹਨ।
#CSKvsGT #GTvsCSK
— 👌⭐ 👑 (@superking1816) May 10, 2024
No Thala MS Dhoni fan will pass without liking this post ❤️pic.twitter.com/AgclYDcVoQ
— Crichub (@IndiaMeriiJaan) May 10, 2024
Ms Dhoni knows exactly how to make the stadium roar with his mass entry 🥹🔥🔥#CSKvsGT | #DHONI𓃵pic.twitter.com/U5DA5meNaw
— 𝑃𝑖𝑘𝑎𝑐ℎ𝑢☆•° (@11eleven_4us) May 10, 2024
ਚੇਨਈ ਲਈ ਟੌਪ-4 ਵਿੱਚ ਪਹੁੰਚਣਾ ਹੋਇਆ ਮੁਸ਼ਕਲ
ਗੁਜਰਾਤ ਟਾਈਟਨਸ ਦੀ ਇਸ ਜਿੱਤ ਨਾਲ ਆਈਪੀਐਲ 2024 ਵਿੱਚ ਪਲੇਆਫ ਦੀ ਦੌੜ ਦਿਲਚਸਪ ਹੋ ਗਈ ਹੈ। CSK ਅਜੇ ਵੀ 12 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਬਰਕਰਾਰ ਹੈ। ਟੀਮ ਨੂੰ ਕੁਆਲੀਫਾਈ ਕਰਨ ਲਈ ਅਗਲੇ ਦੋ ਮੈਚ ਜਿੱਤਣੇ ਹੋਣਗੇ। ਚੇਨਈ ਸੁਪਰ ਕਿੰਗਜ਼ ਦੀ ਹਾਰ ਆਰਸੀਬੀ ਲਈ ਵੀ ਚੰਗੀ ਖ਼ਬਰ ਹੈ ਕਿਉਂਕਿ ਚੇਨਈ ਦੀ ਜਿੱਤ ਨਾਲ ਟਾਪ-4 ਵਿੱਚ ਪਹੁੰਚਣ ਦਾ ਰਾਹ ਬਹੁਤ ਮੁਸ਼ਕਲ ਹੋ ਸਕਦਾ ਸੀ। ਹੁਣ ਆਰਸੀਬੀ ਅਤੇ ਜੀਟੀ ਕ੍ਰਮਵਾਰ 7ਵੇਂ ਅਤੇ 8ਵੇਂ ਸਥਾਨ 'ਤੇ ਹਨ ਅਤੇ ਦੋਵਾਂ ਦੇ 10 ਅੰਕ ਹਨ। CSK ਦੀ ਹਾਰ ਨਾਲ GT ਅਤੇ RCB ਦੀਆਂ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਖਤਮ ਨਹੀਂ ਹੋਈਆਂ ਹਨ।