IPL 2024: ਗੁਜਰਾਤ ਟਾਈਟਨਸ ਦੀ 'ਫੈਨ ਗਰਲ' ਤੋਂ ਸ਼ੁਭਮਨ ਗਿੱਲ ਵੀ ਨਹੀਂ ਹਟਾ ਸਕੇ ਨਜ਼ਰਾਂ, ਇੰਟਰਨੈੱਟ 'ਤੇ ਮੱਚੀ ਖਲਬਲੀ
IPL 2024: ਆਈਪੀਐਲ ਦੌਰਾਨ ਕਈ ਅਨੋਖੀਆਂ ਚੀਜ਼ਾਂ ਦੇਖਣ ਨੂੰ ਮਿਲ ਦੀਆਂ ਹਨ। ਗੱਲ ਜੇਕਰ ਫੈਨਜ਼ ਦੀ ਕੀਤੀ ਜਾਵੇ ਤਾਂ ਇਸ ਵਾਰ ਦਰਸ਼ਕਾਂ ਵਿੱਚ ਆਈਪੀਐੱਲ ਦਾ ਤਗੜਾ ਕ੍ਰੇਜ਼ ਦੇਖਣ ਨੂੰ ਮਿਲਿਆ ਹੈ।
IPL 2024: ਆਈਪੀਐਲ ਦੌਰਾਨ ਕਈ ਅਨੋਖੀਆਂ ਚੀਜ਼ਾਂ ਦੇਖਣ ਨੂੰ ਮਿਲ ਦੀਆਂ ਹਨ। ਗੱਲ ਜੇਕਰ ਫੈਨਜ਼ ਦੀ ਕੀਤੀ ਜਾਵੇ ਤਾਂ ਇਸ ਵਾਰ ਦਰਸ਼ਕਾਂ ਵਿੱਚ ਆਈਪੀਐੱਲ ਦਾ ਤਗੜਾ ਕ੍ਰੇਜ਼ ਦੇਖਣ ਨੂੰ ਮਿਲਿਆ ਹੈ। ਇਸ ਵਿਚਾਲੇ ਇੱਕ ਫੈਨ ਗਰਲ ਦੇ ਵੀਡੀਓ ਨੇ ਇੰਟਰਨੈੱਟ 'ਤੇ ਸਨਸਨੀ ਮਚਾ ਦਿੱਤੀ ਹੈ। ਦਰਅਸਲ, ਜੀਟੀ ਅਤੇ ਡੀਸੀ ਵਿਚਾਲੇ ਹੋਏ ਮੈਚ ਵਿੱਚ ਦਿੱਲੀ ਕੈਪੀਟਲਸ ਨੇ 90 ਦੌੜਾਂ ਦਾ ਟੀਚਾ ਸਿਰਫ਼ 8.5 ਓਵਰਾਂ ਵਿੱਚ ਹਾਸਲ ਕਰ ਲਿਆ। ਜਿਸ ਤੋਂ ਬਾਅਦ ਡੀਸੀ ਨੇ ਜੀਟੀ ਨੂੰ 6 ਵਿਕਟਾਂ ਨਾਲ ਹਰਾਇਆ। ਪਰ IPL 2024 ਦੇ ਇਸ 32ਵੇਂ ਮੈਚ ਦੌਰਾਨ ਇਕ ਫੈਨ ਗਰਲ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਕਿਉਂ ਵਾਇਰਲ ਹੋ ਰਹੀ 'ਫੈਨ ਗਰਲ'?
ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਵਿੱਚੋਂ ਇੱਕ ਫੈਨ! ਜੀ ਹਾਂ, ਗੁਜਰਾਤ ਟਾਈਟਨਸ ਦੀ ਹਾਰ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਇਕ ਫੈਨ ਗਰਲ ਦੀ ਤਸਵੀਰ ਵਾਇਰਲ ਹੋਈ, ਜਿਸ ਨੂੰ ਹਾਲੀਵੁੱਡ ਅਭਿਨੇਤਰੀ ਆਨਾ ਡੀ ਅਮਾਰਸ ਦੀ ਹਮਸ਼ਕਲ ਦੱਸਿਆ ਜਾ ਰਿਹਾ ਹੈ।
Wtf ! Gill bro ? 😭😭 pic.twitter.com/oewI3nQ9fO
— Sohel. (@SohelVkf) April 17, 2024
ਦਰਅਸਲ, ਮੈਚ ਦੌਰਾਨ ਕੈਮਰਾਮੈਨ ਨੇ ਇਸ ਫੈਨ ਗਰਲ ਨੂੰ ਕੈਪਚਰ ਕੀਤਾ। ਜਿਸ ਤੋਂ ਬਾਅਦ ਸ਼ੁਭਮਨ ਗਿੱਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਰ ਇਹ ਸਪੱਸ਼ਟ ਨਹੀਂ ਹੈ ਕਿ ਸ਼ੁਭਮਨ ਨੇ ਉਸ ਫੈਨ ਨੂੰ ਦੇਖ ਕੇ ਹੀ ਕੋਈ ਪ੍ਰਤੀਕਿਰਿਆ ਦਿੱਤੀ ਹੋਵੇਗੀ। ਹੁਣ ਇਸ ਪ੍ਰਸ਼ੰਸਕ ਦੀ ਵੀਡੀਓ ਇੰਟਰਨੈੱਟ 'ਤੇ ਤਹਿਲਕਾ ਮਚਾ ਰਹੀ ਹੈ।
ਅਦਾਕਾਰਾ ਆਨਾ ਡੀ ਅਮਾਰਸ ਕੌਣ ?
ਆਨਾ ਡੀ ਅਮਾਰਸ ਦਾ ਪੂਰਾ ਨਾਮ ਆਨਾ ਸੇਲੀਆ ਡੀ ਅਮਾਰਸ ਕਾਸੋ ਹੈ। ਆਨਾ ਕਿਊਬਾ ਅਤੇ ਸਪੈਨਿਸ਼ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਨੇ ਕਈ ਟੀਵੀ ਸੀਰੀਜ਼, ਫਿਲਮਾਂ ਦੇ ਨਾਲ-ਨਾਲ ਸੰਗੀਤ ਵੀਡੀਓਜ਼ ਵਿੱਚ ਕੰਮ ਕੀਤਾ ਹੈ। ਆਨਾ ਡੀ ਅਮਾਰਸ ਨੇ 2006 ਵਿੱਚ ਫਿਲਮ ਊਨਾ ਰੋਜ਼ਾ ਡੀ ਫਰਾਂਸੀਆ ਨਾਲ ਵੱਡੇ ਪਰਦੇ 'ਤੇ ਕਦਮ ਰੱਖਿਆ ਸੀ।
ਗੁਜਰਾਤ ਟਾਇਟਨਸ ਦਾ ਪ੍ਰਦਰਸ਼ਨ:
ਆਈਪੀਐੱਲ 2024 'ਚ ਗੁਜਰਾਤ ਟਾਈਟਨਸ ਦਾ ਪ੍ਰਦਰਸ਼ਨ ਹੁਣ ਤੱਕ ਮਿਲਿਆ-ਜੁਲਿਆ ਰਿਹਾ ਹੈ। ਟੀਮ 7 ਮੈਚਾਂ 'ਚ 3 ਜਿੱਤਾਂ ਅਤੇ 4 ਹਾਰਾਂ ਨਾਲ ਅੰਕ ਸੂਚੀ 'ਚ 8ਵੇਂ ਨੰਬਰ 'ਤੇ ਹੈ। ਜੀਟੀ ਦੀ ਮੌਜੂਦਾ ਨੈੱਟ ਰਨ ਰੇਟ -1.303 ਹੈ ਅਤੇ ਟੀਮ ਦੇ 6 ਅੰਕ ਹਨ। ਗੁਜਰਾਤ ਟਾਈਟਨਸ ਦਾ ਅਗਲਾ ਮੈਚ 21 ਅਪ੍ਰੈਲ ਨੂੰ ਪੰਜਾਬ ਕਿੰਗਜ਼ ਨਾਲ ਹੈ।