Virat Kohli: ਵਿਰਾਟ ਕੋਹਲੀ ਨੂੰ T20 ਵਿਸ਼ਵ ਕੱਪ 'ਚ ਨਹੀਂ ਮਿਲੇਗੀ ਜਗ੍ਹਾ! IPL 2024 'ਚ ਜਲਵਾ ਦਿਖਾਉਣ ਤੋਂ ਬਾਅਦ ਵੀ ਸਵਾਲੀਆ ਨਿਸ਼ਾਨ ਜਾਰੀ
Virat Kohli T20 World Cup Selection: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਆਈਪੀਐੱਲ 2024 'ਚ ਵਿੱਚ ਆਪਣਾ ਜਲਵਾ ਦਿਖਾ ਰਹੇ ਹਨ। ਦੱਸ ਦੇਈਏ ਕਿ ਵਿਰਾਟ ਨੇ ਹਾਲ ਹੀ
Virat Kohli T20 World Cup Selection: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਆਈਪੀਐੱਲ 2024 'ਚ ਵਿੱਚ ਆਪਣਾ ਜਲਵਾ ਦਿਖਾ ਰਹੇ ਹਨ। ਦੱਸ ਦੇਈਏ ਕਿ ਵਿਰਾਟ ਨੇ ਹਾਲ ਹੀ 'ਚ ਇੰਗਲੈਂਡ ਖਿਲਾਫ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਆਰਾਮ ਦੀ ਮੰਗ ਕੀਤੀ ਸੀ। ਉਹ ਦੋ ਮਹੀਨਿਆਂ ਤੋਂ ਕ੍ਰਿਕਟ ਐਕਸ਼ਨ ਤੋਂ ਦੂਰ ਵੀ ਰਹੇ ਸੀ। ਹਾਲਾਂਕਿ, ਉਨ੍ਹਾਂ ਆਈਪੀਐਲ 2024 ਦੁਆਰਾ ਵਾਪਸੀ ਕੀਤੀ ਹੈ। ਵਿਰਾਟ ਨੇ ਆਪਣੇ ਦੂਜੇ ਮੈਚ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਟੀ-20 ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਪਰ ਉਸ ਦੇ ਟੀ-20 ਵਿਸ਼ਵ ਕੱਪ 2024 ਖੇਡਣ 'ਤੇ ਅਜੇ ਵੀ ਸਵਾਲੀਆ ਨਿਸ਼ਾਨ ਜਾਰੀ ਹੈ ਹੈ। ਮੈਗਾ ਈਵੈਂਟ ਵਿੱਚ ਹਾਲਾਤ ਉਨ੍ਹਾਂ ਲਈ ਅਨੁਕੂਲ ਨਹੀਂ ਜਾਪਦੇ।
ਕੀ ਵਿਰਾਟ ਕੋਹਲੀ ਨੂੰ ਨਹੀਂ ਮਿਲੇਗਾ ਮੌਕਾ ?
ਆਈਪੀਐਲ ਵਿੱਚ ਵਿਰਾਟ ਕੋਹਲੀ ਆਰਸੀਬੀ ਲਈ ਓਪਨਿੰਗ ਬੱਲੇਬਾਜ਼ ਦੀ ਭੂਮਿਕਾ ਨਿਭਾਉਂਦੇ ਹਨ। ਪਰ ਵਿਰਾਟ ਲਈ ਟੀ-20 ਵਿਸ਼ਵ ਕੱਪ 2024 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਜਗ੍ਹਾ ਬਣਾਉਣਾ ਮੁਸ਼ਕਲ ਹੋਵੇਗਾ।
ਕਿਉਂਕਿ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਪਹਿਲਾਂ ਹੀ ਟੀਮ ਵਿੱਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਚੁੱਕੇ ਹਨ।
ਜੈਸਵਾਲ ਨੇ ਹਾਲ ਹੀ 'ਚ ਇੰਗਲੈਂਡ ਖਿਲਾਫ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਦੋ ਦੋਹਰੇ ਸੈਂਕੜੇ ਲਗਾਏ ਸਨ।
ਇਸ ਸੰਦਰਭ 'ਚ ਵਿਰਾਟ ਕੋਹਲੀ ਲਈ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣਾ ਮੁਸ਼ਕਲ ਜਾਪਦਾ ਹੈ।
ਮੱਧਕ੍ਰਮ ਵਿੱਚ ਵੀ ਘਾਤਕ ਬੱਲੇਬਾਜ਼ੀ
ਮੱਧਕ੍ਰਮ ਵਿੱਚ ਵੀ, ਟੀਮ ਇੰਡੀਆ ਕੋਲ ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਰਿੰਕੂ ਸਿੰਘ ਅਤੇ ਰਿਸ਼ਭ ਪੰਤ ਵਰਗੇ ਘਾਤਕ ਬੱਲੇਬਾਜ਼ ਹਨ। ਇਨ੍ਹਾਂ ਖਿਡਾਰੀਆਂ ਨੂੰ ਪਲੇਇੰਗ ਇਲੈਵਨ ਵਿੱਚੋਂ ਬਾਹਰ ਨਹੀਂ ਕੀਤਾ ਜਾ ਸਕਦਾ।
ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਹਾਲ ਦੀ ਘੜੀ ਸ਼ਾਨਦਾਰ ਰਿਹਾ ਹੈ। ਟੀਮ 'ਚ ਹਾਰਦਿਕ ਪੰਡਯਾ ਵੀ ਫਿਨਿਸ਼ਰ ਦੇ ਰੂਪ 'ਚ ਹੈ। ਅਜਿਹੇ 'ਚ ਵਿਰਾਟ ਲਈ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣਾ ਮੁਸ਼ਕਿਲ ਹੈ।
8ਵੇਂ ਨੰਬਰ 'ਤੇ ਆਲਰਾਊਂਡਰ ਦੇ ਤੌਰ 'ਤੇ ਰਵਿੰਦਰ ਜਡੇਜਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਪੱਖੋਂ ਵਿਰਾਟ ਲਈ ਕਿਤੇ ਵੀ ਕੋਈ ਥਾਂ ਨਹੀਂ ਹੈ।
ਅਜੀਤ ਅਗਰਕਰ ਕਰਨਗੇ ਬੇਨਤੀ
ਕੁਝ ਦਿਨ ਪਹਿਲਾਂ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਟੀ-20 ਵਿਸ਼ਵ ਕੱਪ 2024 ਨੂੰ ਲੈ ਕੇ ਵਿਰਾਟ ਕੋਹਲੀ ਨਾਲ ਗੱਲ ਕਰਨਗੇ।
ਖਬਰਾਂ ਮੁਤਾਬਕ ਅਗਰਕਰ ਵਿਰਾਟ ਨੂੰ ਟੀ-20 ਵਿਸ਼ਵ ਕੱਪ 'ਚ ਉਨ੍ਹਾਂ ਦੀ ਜਗ੍ਹਾ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਣ ਲਈ ਕਹਿਣਗੇ। ਇਸ ਨਜ਼ਰੀਏ ਤੋਂ ਵੀ ਵਿਰਾਟ ਦਾ ਪੱਤਾ ਸਾਫ ਨਜ਼ਰ ਆ ਰਿਹਾ ਹੈ।
ਵਿਰਾਟ ਟੀ-20 'ਚ ਹੌਲੀ ਬੱਲੇਬਾਜ਼ੀ ਕਰਦੇ ਹਨ। ਇਸ ਲਿਹਾਜ਼ ਨਾਲ ਵੀ ਉਸ ਦੀ ਚੋਣ ਮੁਸ਼ਕਲ ਹੋਣ ਵਾਲੀ ਹੈ।