IPL: BCCI ਨੇ ਦੂਜੇ ਪੜਾਅ ਦਾ ਸ਼ਡਿਊਲ ਕੀਤਾ ਜਾਰੀ, ਇੱਥੇ ਦੇਖੋ ਪੂਰੀ ਲਿਸਟ
IPL 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਫੈਨ ਪਾਰਕ 2024 ਦੇ ਦੂਜੇ ਪੜਾਅ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।
IPL 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਫੈਨ ਪਾਰਕ 2024 ਦੇ ਦੂਜੇ ਪੜਾਅ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਆਈਪੀਐਲ 7 ਅਪਰੈਲ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗਾ।
ਇਹ ਵੀ ਪੜ੍ਹੋ: IPL 2024: 4500 ਰੁਪਏ 'ਚ ਸੀਟ ਕਰਵਾਈ ਬੁੱਕ, ਪਰ ਜਦੋਂ ਦਰਸ਼ਕ ਮੈਚ ਦੇਖਣ ਪਹੁੰਚਿਆ ਤਾਂ ਹੋਇਆ ਧੋਖਾ
ਬੀਸੀਸੀਆਈ ਨੇ ਆਈਪੀਐਲ ਦੇ 17ਵੇਂ ਸੀਜ਼ਨ ਦੌਰਾਨ 50 ਟਾਟਾ ਆਈਪੀਐਲ ਫੈਨ ਪਾਰਕ 2024 ਦੀ ਮੇਜ਼ਬਾਨੀ ਕਰਨ ਦਾ ਐਲਾਨ ਕੀਤਾ ਸੀ। ਪਹਿਲੇ ਪੜਾਅ ਵਿੱਚ 15 ਫੈਨ ਪਾਰਕ ਦਾ ਸ਼ਡਿਊਲ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ, ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬੋਰਡ ਨੇ ਆਈਪੀਐਲ 2024 ਦੇ ਪਹਿਲੇ 17 ਦਿਨਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ, BCCI ਨੇ IPL 2024 ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਸੀ।
🚨 NEWS 🚨
— IndianPremierLeague (@IPL) April 7, 2024
BCCI announces schedule for Phase Two of #TATAIPL Fan Park 2024.
All the details 🔽https://t.co/cYlXSgMXSL
ਇਨ੍ਹਾਂ ਥਾਵਾਂ ‘ਤੇ ਹੋਵੇਗਾ ਮੁਕਾਬਲਾ
ਹਰ ਹਫਤੇ ਦੇ ਅਖੀਰ ਵਿੱਚ ਪੰਜ ਵੱਖ-ਵੱਖ ਸ਼ਹਿਰਾਂ ਵਿੱਚ ਇੱਕੋ ਸਮੇਂ ‘ਤੇ ਪੰਜ ਫੈਨ ਪਾਰਕ ਹੋਣਗੇ। ਦੱਸ ਦਈਏ ਕਿ 13 ਅਤੇ 14 ਅਪ੍ਰੈਲ ਨੂੰ ਕੋਲਹਾਪੁਰ, ਵਾਰੰਗਲ, ਹਮੀਰਪੁਰ, ਭੋਪਾਲ ਅਤੇ ਰਾਉਰਕੇਲਾ ਦੇ ਫੈਨ ਪਾਰਕਾਂ ਵਿੱਚ ਆਈਪੀਐਲ ਖੇਡਿਆ ਜਾਵੇਗਾ।
ਇਸ ਦੌਰਾਨ ਪੰਜਾਬ ਕਿੰਗਜ਼ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ, ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਅਤੇ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਸੀਜ਼ਨ ਦੇ ਅਖੀਰਲੇ ਪੰਜ ਫੈਨ ਪਾਰਕ 24 ਮਈ 2024 (ਕੁਆਲੀਫਾਇਰ 2) ਅਤੇ 26 ਮਈ 2024 (ਫਾਇਨਲ) ਨੂੰ ਆਗਰਾ, ਵਡੋਦਰਾ, ਤੁਮਕੁਰ, ਤੇਜਪੁਰ ਅਤੇ ਗੋਆ ਵਿੱਚ ਆਯੋਜਿਤ ਕੀਤੇ ਜਾਣਗੇ। ਪੂਰੀ ਸੂਚੀ ਦੇਖਣ ਲਈ ਹੇਠਾਂ ਕਲਿੱਕ ਕਰੋ।
ਹੇਠਾਂ ਦੇਖੋ ਪੂਰੀ ਸੂਚੀ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Jos Buttler: ਜੋਸ ਬਟਲਰ ਨੇ ਸਕੂਲ ਫ੍ਰੈਂਡ ਨਾਲ ਕਰਵਾਇਆ ਵਿਆਹ, 14 ਸਾਲ ਦੀ ਉਮਰ ਤੋਂ ਹੀ ਕਹਿਣ ਲੱਗੇ ਸੀ 'ਵਾਈਫ'