Tushar Deshpande Wedding: CSK ਖਿਡਾਰੀ ਤੁਸ਼ਾਰ ਦੇਸ਼ਪਾਂਡੇ ਨੇ ਕਰਵਾਇਆ ਵਿਆਹ, ਜੋੜੇ ਦੀਆਂ ਕਈ ਵੀਡੀਓ 'ਤੇ ਤਸਵੀਰਾਂ ਵਾਇਰਲ
Tushar Deshpande Wedding: ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਤੁਸ਼ਾਰ ਦੇਸ਼ਪਾਂਡੇ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਤੁਸ਼ਾਰ ਨੇ ਨਾਭਾ ਗਦਮਵਾਰ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਸੀਐਸਕੇ ਦੇ ਖਿਡਾਰੀ ਤੁਸ਼ਾਰ ਨੇ ਸੋਸ਼ਲ ਮੀਡੀਆ ਰਾਹੀਂ
Tushar Deshpande Wedding: ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਤੁਸ਼ਾਰ ਦੇਸ਼ਪਾਂਡੇ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਤੁਸ਼ਾਰ ਨੇ ਨਾਭਾ ਗਦਮਵਾਰ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ। ਸੀਐਸਕੇ ਦੇ ਖਿਡਾਰੀ ਤੁਸ਼ਾਰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪਤਨੀ ਨਾਭਾ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਤੁਸ਼ਾਰ ਦੇ ਵਿਆਹ 'ਚ ਕਰੀਬੀ ਰਿਸ਼ਤੇਦਾਰਾਂ ਦੇ ਨਾਲ-ਨਾਲ ਕੁਝ ਦੋਸਤਾਂ ਨੂੰ ਵੀ ਬੁਲਾਇਆ ਗਿਆ ਸੀ।
View this post on Instagram
ਸਕੂਲ ਕ੍ਰਸ਼ ਨਾਲ ਕਰਵਾਇਆ ਵਿਆਹ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤੁਸ਼ਾਰ ਅਤੇ ਨਾਭਾ ਸਕੂਲ ਸਮੇਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਹਨ। ਇਸ ਤੋਂ ਬਾਅਦ ਉਹ ਕਾਲਜ ਵਿੱਚ ਇਕੱਠੇ ਪੜ੍ਹਦੇ ਵੀ ਸਨ। ਹੁਣ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਤੁਸ਼ਾਰ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵਾਂ ਦਾ ਵਿਆਹ 21 ਦਸੰਬਰ ਨੂੰ ਹੋਇਆ ਸੀ। ਇਸ ਤੋਂ ਪਹਿਲਾਂ ਮੰਗਣੀ 12 ਜੂਨ ਨੂੰ ਹੋਈ ਸੀ। ਜੇਕਰ ਨਾਭਾ ਦੀ ਗੱਲ ਕਰੀਏ ਤਾਂ ਉਸਦਾ ਇੰਸਟਾਗ੍ਰਾਮ ਅਕਾਊਂਟ ਪ੍ਰਾਈਵੇਟ ਹੈ। ਖਬਰਾਂ ਦੀ ਮੰਨੀਏ ਤਾਂ ਉਹ ਤੁਸ਼ਾਰ ਦੀ ਸਕੂਲ ਕ੍ਰਸ਼ ਸੀ ਅਤੇ ਹੁਣ ਕਈ ਸਾਲਾਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਹੈ।
View this post on Instagram
ਤੁਸ਼ਾਰ ਚੇਨਈ ਸੁਪਰ ਕਿੰਗਜ਼ ਦਾ ਅਹਿਮ ਗੇਂਦਬਾਜ਼ ਹੈ। ਉਸ ਨੇ ਕਈ ਮੌਕਿਆਂ 'ਤੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤੁਸ਼ਾਰ ਦਾ ਘਰੇਲੂ ਮੈਚਾਂ ਵਿੱਚ ਵੀ ਚੰਗਾ ਰਿਕਾਰਡ ਹੈ। ਜੇਕਰ ਤੁਸ਼ਾਰ ਦੇ ਆਈਪੀਐਲ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਹੁਣ ਤੱਕ 23 ਮੈਚ ਖੇਡ ਚੁੱਕੇ ਹਨ। ਇਸ ਦੌਰਾਨ 25 ਵਿਕਟਾਂ ਲਈਆਂ ਹਨ। ਤੁਸ਼ਾਰ ਦਾ ਆਈਪੀਐਲ ਮੈਚ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ 45 ਦੌੜਾਂ ਦੇ ਕੇ 3 ਵਿਕਟਾਂ ਰਿਹਾ ਹੈ। ਤੁਸ਼ਾਰ ਨੇ 30 ਫਰਸਟ ਕਲਾਸ ਮੈਚਾਂ 'ਚ 81 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਲਿਸਟ ਏ ਦੇ 40 ਮੈਚਾਂ 'ਚ 51 ਵਿਕਟਾਂ ਲਈਆਂ ਹਨ। ਇਸ ਦੇ ਨਾਲ ਉਸ ਨੇ ਹੁਣ ਤੱਕ ਖੇਡੇ ਗਏ 67 ਟੀ-20 ਮੈਚਾਂ 'ਚ 99 ਵਿਕਟਾਂ ਹਾਸਲ ਕੀਤੀਆਂ ਹਨ।
View this post on Instagram