IPL Retention 2022: Mumbai Indians ਨੇ ਰੋਹਿਤ ਸ਼ਰਮਾ ਸਮੇਤ ਇਨ੍ਹਾਂ ਚਾਰ ਖਿਡਾਰੀਆਂ ਨੂੰ ਕੀਤਾ ਰਿਟੇਨ
IPL Retention: ਮੁੰਬਈ ਇੰਡੀਅਨਜ਼ ਜਿਨ੍ਹਾਂ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖਣ ਜਾ ਰਹੀ ਹੈ, ਉਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਨੇ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਜਸਪ੍ਰੀਤ ਬੁਮਰਾਹ ਅਤੇ ਕੀਰੋਨ ਪੋਲਾਰਡ ਦੇ ਨਾਂਅ ਸ਼ਾਮਲ ਹਨ।
IPL Retention 2022: ਇੰਡੀਅਨ ਪ੍ਰੀਮੀਅਰ ਲੀਗ (IPL) ਦੀਆਂ ਮੌਜੂਦਾ ਅੱਠ ਫ੍ਰੈਂਚਾਇਜ਼ੀਜ਼ ਲਈ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਸਮਾਂ ਸੀਮਾ ਮੰਗਲਵਾਰ ਨੂੰ ਖ਼ਤਮ ਹੋ ਗਈ। ਮੁੰਬਈ ਇੰਡੀਅਨਜ਼ ਨੇ ਜਿਨ੍ਹਾਂ ਚਾਰ ਖਿਡਾਰੀਆਂ ਨੂੰ ਰਿਟੇਨ ਕਰਨ ਜਾ ਰਹੇ ਹਨ, ਉਨ੍ਹਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਨੇ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਜਸਪ੍ਰੀਤ ਬੁਮਰਾਹ ਅਤੇ ਕੀਰੋਨ ਪੋਲਾਰਡ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।
ਫ੍ਰੈਂਚਾਇਜ਼ੀ ਨੇ ਰੋਹਿਤ ਸ਼ਰਮਾ ਨੂੰ 16 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਬੁਮਰਾਹ ਨੂੰ 12 ਕਰੋੜ, ਸੂਰਿਆਕੁਮਾਰ ਨੂੰ 8 ਕਰੋੜ ਅਤੇ ਪੋਲਾਰਡ ਨੂੰ 6 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਗਿਆ ਹੈ। ਪੰਜ ਵਾਰ ਦੀ ਚੈਂਪੀਅਨ ਟੀਮ ਹੁਣ ਕਪਤਾਨ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ੀ ਹਮਲਾਵਰ ਆਗੂ ਜਸਪ੍ਰੀਤ ਬੁਮਰਾਹ ਨੂੰ ਰੱਖ ਕੇ ਟੀਮ ਤਿਆਰ ਕਰੇਗੀ। ਹਾਲਾਂਕਿ ਟੀਮ ਦੇ ਸਾਹਮਣੇ ਚੁਣੌਤੀ ਸੂਰਿਆਕੁਮਾਰ ਅਤੇ ਈਸ਼ਾਨ ਕਿਸ਼ਨ ਚੋਂ ਕਿਸੇ ਇੱਕ ਨੂੰ ਚੁਣਨ ਦੀ ਸੀ। ਹਾਰਦਿਕ ਪੰਡਯਾ ਗੇਂਦਬਾਜ਼ੀ ਕਰਨ ਵਿੱਚ ਅਸਮਰੱਥਾ ਕਾਰਨ ਪਹਿਲਾਂ ਵਰਗੇ ਆਲਰਾਊਂਡਰ ਨਹੀਂ ਹੈ ਪਰ ਟੀਮ ਨਿਲਾਮੀ ਵਿੱਚ ਉਸ ਨੂੰ ਮੁੜ ਖਰੀਦਣ ਦੀ ਕੋਸ਼ਿਸ਼ ਕਰ ਸਕਦੀ ਹੈ।
The @mipaltan retention list is out!
— IndianPremierLeague (@IPL) November 30, 2021
Comment below and let us know what do you make of it❓#VIVOIPLRetention pic.twitter.com/rzAx6Myw3B
ਅਗਲੇ ਸਾਲ ਹੋਣ ਵਾਲੀ ਵੱਡੀ ਨਿਲਾਮੀ ਤੋਂ ਪਹਿਲਾਂ ਆਖਰੀ ਪਲਾਂ 'ਚ ਜ਼ਿਆਦਾਤਰ ਟੀਮਾਂ ਆਪਣੀ ਪਸੰਦ ਦੇ ਖਿਡਾਰੀਆਂ ਨੂੰ ਆਪਣੇ ਨਾਲ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੌਜੂਦਾ ਅੱਠ ਟੀਮ ਦੇ ਬਰਕਰਾਰ ਖਿਡਾਰੀਆਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ, ਲਖਨਊ ਅਤੇ ਅਹਿਮਦਾਬਾਦ ਦੀਆਂ ਦੋ ਨਵੀਆਂ ਫਰੈਂਚਾਇਜ਼ੀਜ਼ ਨੂੰ 1 ਤੋਂ 25 ਦਸੰਬਰ ਤੱਕ ਤਿੰਨ ਖਿਡਾਰੀਆਂ ਦੀ ਚੋਣ ਕਰਨ ਦਾ ਮੌਕਾ ਮਿਲੇਗਾ, ਜਿਸ ਤੋਂ ਬਾਅਦ ਜਨਵਰੀ ਵਿੱਚ ਨਿਲਾਮੀ ਹੋਵੇਗੀ।
ਦੱਸ ਦੇਈਏ ਕਿ ਮੌਜੂਦਾ ਅੱਠ ਟੀਮਾਂ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਰੱਖ ਸਕਦੀਆਂ ਹਨ, ਜਿਸ ਵਿੱਚ ਤਿੰਨ ਤੋਂ ਵੱਧ ਭਾਰਤੀ ਅਤੇ ਦੋ ਤੋਂ ਵੱਧ ਵਿਦੇਸ਼ੀ ਖਿਡਾਰੀ ਨਹੀਂ ਹੋ ਸਕਦੇ ਹਨ।
ਇਹ ਵੀ ਪੜ੍ਹੋ: Omicron Alert: ਓਮਿਕਰੋਨ ਬਾਰੇ ਕੇਂਦਰ ਨੇ ਮੀਟਿੰਗ 'ਚ ਸੂਬਿਆਂ ਨੂੰ ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin