ICC T20 ਰੈਕਿੰਗ ਵਿੱਚ ਈਸ਼ਾਨ ਕਿਸ਼ਨ ਦੀ ਲੰਬੀ ਛਾਲ, ਟਾਪ 10 ਵਿੱਚ ਬਣਾਈ ਥਾਂ
ICC T20I rankings : ਭਾਰਤ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ (Ishan Kishan) ਬੱਲੇਬਾਜ਼ਾਂ ਦੀ ਸੂਚੀ ਵਿੱਚ 68 ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ 'ਤੇ ਪਹੁੰਚ ਗਏ ਹਨ, ਜਦਕਿ ਭੁਵਨੇਸ਼ਵਰ ਕੁਮਾਰ (Bhuvneshwar kumar) ਤੇ ਯੁਜਵੇਂਦਰ ਚਾਹਲ (Yuzvendra Chahal) ਦੀ ਗੇਂਦਬਾਜ਼ੀ ਜੋੜੀ ਨੇ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ.ਸੀ.ਸੀ. ਟੀ-20 ਰੈਂਕਿੰਗ (ICC T20 ranking) ਵਿੱਚ ਇੱਕ ਬੜ੍ਹਤ ਹਾਸਲ ਕੀਤੀ ਹੈ।

ਟੀਮ ਇੰਡੀਆ (Team India) ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ (Ishan Kishan), ਜੋ ਦੱਖਣੀ ਅਫਰੀਕਾ (South Africa) ਖਿਲਾਫ ਚੱਲ ਰਹੀ ਟੀ-20 ਘਰੇਲੂ ਸੀਰੀਜ਼ 'ਚ ਭਾਰਤ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਪਹਿਲੇ ਤਿੰਨ ਟੀ-20 ਵਿੱਚ, ਕਿਸ਼ਨ ਨੇ ਦੋ ਅਰਧ-ਸੈਂਕੜਿਆਂ ਸਮੇਤ 164 ਦੌੜਾਂ ਬਣਾਈਆਂ ਹਨ, ਜਿਸ ਨਾਲ ਉਨ੍ਹਾਂ ਨੇ ਟੀ-20 ਬੱਲੇਬਾਜ਼ਾਂ ਵਿੱਚ ਟਾਪ 10 ਵਿੱਚ ਸ਼ਾਮਲ ਹੋਣ ਲਈ ਵੱਡੀ ਛਾਲ ਲਗਾਈ ਹੈ।
ਚੋਟੀ ਦੇ 10 'ਚ ਇਸ਼ਾਨ ਕਿਸ਼ਨ (Ishan Kishan) ਇਕਲੌਤਾ ਭਾਰਤੀ ਬੱਲੇਬਾਜ਼ ਹੈ। ਇਸ ਦੇ ਨਾਲ ਹੀ ਕੇਐੱਲ ਰਾਹੁਲ (KL Rahul) 14ਵੇਂ ਸਥਾਨ 'ਤੇ ਹਨ। ਕਪਤਾਨ ਰੋਹਿਤ ਸ਼ਰਮਾ (Captain Rohit Sharma), ਸ਼੍ਰੇਅਸ ਅਈਅਰ ਇੱਕ-ਇੱਕ ਸਥਾਨ ਖਿਸਕ ਕੇ ਕ੍ਰਮਵਾਰ 16ਵੇਂ ਅਤੇ 17ਵੇਂ ਸਥਾਨ 'ਤੇ ਆ ਗਏ ਹਨ। ਜਦਕਿ ਵਿਰਾਟ ਕੋਹਲੀ ਦੋ ਸਥਾਨ ਹੇਠਾਂ 21ਵੇਂ ਸਥਾਨ 'ਤੇ ਆ ਗਏ ਹਨ। ਗੇਂਦਬਾਜ਼ਾਂ 'ਚ ਭੁਵਨੇਸ਼ਵਰ ਸੱਤ ਸਥਾਨਾਂ ਦੇ ਫਾਇਦੇ ਨਾਲ 11ਵੇਂ ਜਦਕਿ ਲੈੱਗ ਸਪਿਨਰ ਯੁਜਵੇਂਦਰ ਚਾਹਲ (Yuzvendra Chahal) ਚਾਰ ਸਥਾਨਾਂ ਦੇ ਫਾਇਦੇ ਨਾਲ 26ਵੇਂ ਸਥਾਨ 'ਤੇ ਆ ਗਏ ਹਨ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਨੇ ਟੀ-20 ਗੇਂਦਬਾਜ਼ਾਂ 'ਚ ਆਪਣਾ ਨੰਬਰ ਇੱਕ ਸਥਾਨ ਮੁੜ ਹਾਸਲ ਕਰ ਲਿਆ ਹੈ, ਜਦਕਿ ਸ਼੍ਰੀਲੰਕਾ (Srilanka) ਦਾ ਮਹੇਸ਼ ਦਿਕਸ਼ਾਨਾ 16 ਸਥਾਨ ਦੇ ਫਾਇਦੇ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ।
ਟੈਸਟ ਰੈਂਕਿੰਗ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹਮਵਤਨ ਰਵੀਚੰਦਰਨ ਅਸ਼ਵਿਨ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਆਰ. ਅਸ਼ਵਿਨ ਦੂਜੇ ਨੰਬਰ 'ਤੇ ਬਣੇ ਹੋਏ ਹਨ। ਦੂਜੇ ਪਾਸੇ ਨਿਊਜ਼ੀਲੈਂਡ ਦੇ ਖਿਲਾਫ ਚੱਲ ਰਹੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੀਰੀਜ਼ 'ਚ ਲਗਾਤਾਰ ਦੂਜਾ ਸੈਂਕੜਾ ਲਗਾਉਣ ਤੋਂ ਬਾਅਦ ਇੰਗਲੈਂਡ ਦੇ ਜੋ ਰੂਟ (Joe root) ਚੋਟੀ 'ਤੇ ਹੈ।