Ishan Kishan: ਆਖਰ ਛਾਅ ਗਏ ਈਸ਼ਾਨ ਕਿਸ਼ਨ, ਵਿਸ਼ਵ ਕੱਪ ਲਈ ਟੀਮ 'ਚ ਜਗ੍ਹਾ ਪੱਕੀ? ਕੇਐਲ ਰਾਹੁਲ ਦੀ ਵਧੀ ਮੁਸੀਬਤ
Ishan Kishan Grabbed His Opportunity With Both Hands: ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਦੇ ਨਾਲ ਹੀ ਭਾਰਤੀ ਟੀਮ ਨੇ ਆਉਣ ਵਾਲੇ ਵਨਡੇ ਵਿਸ਼ਵ ਕੱਪ ਲਈ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਟੀਮ ਲਈ
Ishan Kishan Grabbed His Opportunity With Both Hands: ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਦੇ ਨਾਲ ਹੀ ਭਾਰਤੀ ਟੀਮ ਨੇ ਆਉਣ ਵਾਲੇ ਵਨਡੇ ਵਿਸ਼ਵ ਕੱਪ ਲਈ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਟੀਮ ਲਈ ਵੱਡੀ ਦੁਬਿਧਾ ਬਣੀ ਹੋਈ ਹੈ ਕਿ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਵਿੱਚ ਵਿਕਟਕੀਪਰ-ਬੱਲੇਬਾਜ਼ ਵਜੋਂ ਕਿਸ ਖਿਡਾਰੀ ਨੂੰ ਸ਼ਾਮਲ ਕੀਤਾ ਜਾਵੇ। ਹੁਣ ਇਹ ਸਮੱਸਿਆ ਦੂਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਈਸ਼ਾਨ ਕਿਸ਼ਨ ਨੇ ਪਿਛਲੀਆਂ ਕੁਝ ਪਾਰੀਆਂ ਵਿੱਚ ਆਪਣੇ ਆਪ ਨੂੰ ਬੈਕਅੱਪ ਸਲਾਮੀ ਬੱਲੇਬਾਜ਼ ਤੇ ਵਿਕਟਕੀਪਰ ਵਿਕਲਪ ਵਜੋਂ ਸਾਬਤ ਕੀਤਾ ਹੈ।
ਦੱਸ ਦਈਏ ਕਿ ਕੇਐਲ ਰਾਹੁਲ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਦੇ ਵੀ ਅਜੇ ਫਿੱਟ ਨਾ ਹੋਣ ਕਾਰਨ ਈਸ਼ਾਨ ਕਿਸ਼ਨ ਨੇ ਆਪਣੇ ਆਪ ਨੂੰ ਮਿਡਲ ਆਰਡਰ ਵਿੱਚ ਇੱਕ ਵਿਕਲਪ ਵਜੋਂ ਸਾਬਤ ਕੀਤਾ ਹੈ। ਵੈਸਟਇੰਡੀਜ਼ ਦੌਰੇ 'ਤੇ ਈਸ਼ਾਨ ਦੇ ਬੱਲੇ ਨੇ ਪਿਛਲੀਆਂ 3 ਪਾਰੀਆਂ 'ਚ ਲਗਾਤਾਰ ਅਰਧ ਸੈਂਕੜੇ ਲਗਾਏ ਹਨ, ਜਿਸ 'ਚ 1 ਟੈਸਟ ਤੇ 2 ਵਨਡੇ ਸ਼ਾਮਲ ਹਨ।
ਈਸ਼ਾਨ ਕਿਸ਼ਨ ਨੂੰ ਹੁਣ ਤੱਕ ਮਿਲੇ ਸਾਰੇ ਮੌਕਿਆਂ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਲਗਾਤਾਰ ਦੌੜਾਂ ਬਣਾਉਂਦੇ ਹੋਏ ਦੇਖਿਆ ਗਿਆ ਹੈ। ਵਨਡੇ ਸੀਰੀਜ਼ 'ਚ ਹੁਣ ਤੱਕ ਖੇਡੇ ਗਏ ਦੋਵਾਂ ਮੈਚਾਂ 'ਚ ਜਦੋਂ ਉਸ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਤਾਂ ਈਸ਼ਾਨ ਨੇ ਖੁਦ ਨੂੰ ਸਾਬਤ ਕਰਦੇ ਹੋਏ 52 ਤੇ 55 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਦਰਅਸਲ ਪਿਛਲੇ ਇੱਕ ਸਾਲ 'ਚ ਭਾਰਤੀ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਈਸ਼ਾਨ ਕਿਸ਼ਨ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ ਹੈ। ਈਸ਼ਾਨ ਨੇ 584 ਦੌੜਾਂ ਦੀ 6 ਅਰਧ ਸੈਂਕੜੇ ਵਾਲੀ ਪਾਰੀ ਖੇਡੀ ਹੈ। ਇਸ ਤੋਂ ਬਾਅਦ ਸੂਚੀ 'ਚ ਦੂਜੇ ਨੰਬਰ 'ਤੇ ਸ਼੍ਰੇਅਸ ਅਈਅਰ ਹਨ, ਜਿਨ੍ਹਾਂ ਦੇ ਬੱਲੇ ਨੇ 58.11 ਦੀ ਔਸਤ ਨਾਲ 523 ਦੌੜਾਂ ਬਣਾਈਆਂ ਹਨ।
ਇਸ ਦੇ ਨਾਲ ਹੀ ਕੇਐਲ ਰਾਹੁਲ ਨੇ 39.11 ਦੀ ਔਸਤ ਨਾਲ ਸਿਰਫ਼ 352 ਦੌੜਾਂ ਬਣਾਈਆਂ ਹਨ। ਸੂਰਿਆਕੁਮਾਰ ਯਾਦਵ ਦਾ ਪਿਛਲੇ ਇਕ ਸਾਲ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ, ਜਿਸ ਨੇ 12.44 ਦੀ ਔਸਤ ਨਾਲ ਸਿਰਫ 112 ਦੌੜਾਂ ਬਣਾਈਆਂ ਹਨ।
Read More: IND vs WI: ਵੈਸਟਇੰਡੀਜ਼ ਖਿਲਾਫ ਦੂਜਾ ਵਨਡੇ ਹਾਰਨ ਮਗਰੋਂ ਕਪਤਾਨ ਪਾਂਡਿਆ ਨੇ ਦੱਸਿਆ, ਆਖਰ ਕਿੱਥੇ ਹੋ ਗਈ ਗਲਤੀ?