IND vs WI: ਵੈਸਟਇੰਡੀਜ਼ ਖਿਲਾਫ ਦੂਜਾ ਵਨਡੇ ਹਾਰਨ ਮਗਰੋਂ ਕਪਤਾਨ ਪਾਂਡਿਆ ਨੇ ਦੱਸਿਆ, ਆਖਰ ਕਿੱਥੇ ਹੋ ਗਈ ਗਲਤੀ?
Hardik Pandya's Reaction: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਬਾਰਬਾਡੋਸ ਦੇ ਕੇਂਸਿੰਗਟਨ ਓਵਲ 'ਚ ਖੇਡਿਆ ਗਿਆ, ਜਿਸ 'ਚ ਮੇਜ਼ਬਾਨ ਵੈਸਟ ਇੰਡੀਜ਼ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ
Hardik Pandya's Reaction: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਬਾਰਬਾਡੋਸ ਦੇ ਕੇਂਸਿੰਗਟਨ ਓਵਲ 'ਚ ਖੇਡਿਆ ਗਿਆ, ਜਿਸ 'ਚ ਮੇਜ਼ਬਾਨ ਵੈਸਟ ਇੰਡੀਜ਼ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਦੀ ਬਹੁਤ ਖਰਾਬ ਬੱਲੇਬਾਜ਼ੀ ਦੇਖਣ ਨੂੰ ਮਿਲੀ। ਟੀਮ 40.5 ਓਵਰਾਂ 'ਚ 181 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਮੈਚ 'ਚ ਹਾਰਦਿਕ ਪਾਂਡਿਆ ਭਾਰਤ ਦੀ ਕਮਾਨ ਸੰਭਾਲ ਰਹੇ ਸਨ। ਮੈਚ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਦੱਸਿਆ ਕਿ ਟੀਮ ਨਾਲ ਕਿੱਥੇ ਤੇ ਕੀ ਗਲਤੀ ਹੋਈ।
ਮੁੱਖ ਕਪਤਾਨ ਰੋਹਿਤ ਸ਼ਰਮਾ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਮੈਚ ਵਿੱਚ ਨਹੀਂ ਖੇਡੇ। ਦੋਵੇਂ ਖਿਡਾਰੀ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਇਸ ਦੇ ਨਾਲ ਹੀ ਮੈਚ ਹਾਰਨ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਕਿਹਾ, ''ਅਸੀਂ ਉਸ ਤਰ੍ਹਾਂ ਦੀ ਬੱਲੇਬਾਜ਼ੀ ਨਹੀਂ ਕੀਤੀ ਜਿਸ ਤਰ੍ਹਾਂ ਦੀ ਕਰਨੀ ਚਾਹੀਦੀ ਸੀ। ਦੂਜੀ ਪਾਰੀ 'ਚ ਵਿਕਟ ਕਾਫੀ ਬਿਹਤਰ ਹੋ ਗਏ ਸੀ। ਨਿਰਾਸ਼ਾਜਨਕ, ਪਰ ਬਹੁਤ ਕੁਝ ਸਿੱਖਿਆ। ਸਲਾਮੀ ਬੱਲੇਬਾਜ਼ਾਂ ਨੇ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ, ਕਿਸ਼ਨ ਨੇ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ, ਉਹ ਭਾਰਤੀ ਕ੍ਰਿਕਟ ਲਈ ਜ਼ਰੂਰੀ ਹੈ।
ਕੈਪਟਨ ਪਾਂਡਿਆ ਨੇ ਅੱਗੇ ਕਿਹਾ, “ਠਾਕੁਰ ਨੇ ਸਾਡੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਸ਼ਾਈ ਹੋਪ ਨੇ ਚੰਗੀ ਬੱਲੇਬਾਜ਼ੀ ਕੀਤੀ, ਉਨ੍ਹਾਂ ਨੇ ਆਪਣੀਆਂ ਨਰਵਸ ਨੂੰ ਫੜੀ ਰੱਖਿਆ ਤੇ ਲਾਈਨ ਦੇ ਉਸ ਪਾਰ ਆਏ। ਮੈਨੂੰ ਵਿਸ਼ਵ ਕੱਪ ਲਈ ਤਿਆਰ ਰਹਿਣ ਲਈ ਹੋਰ ਓਵਰ ਕਰਨੇ ਪੈਣਗੇ। ਇਸ ਵਾਰ ਕੱਛੂ ਹੋਣ ਦੇ ਨਾਤੇ, ਖਰਗੋਸ਼ ਨਹੀਂ। ਉਮੀਦ ਹੈ ਕਿ ਵਿਸ਼ਵ ਕੱਪ ਦੌਰਾਨ ਸਭ ਕੁਝ ਠੀਕ ਰਹੇਗਾ। ਹੁਣ ਪ੍ਰਖਿਆ ਹੋਏਗੀ ਕਿਉਂਕਿ ਸੀਰੀਜ਼ 1-1 ਨਾਲ ਬਰਾਬਰ ਹੈ। ਅਗਲਾ ਮੈਚ ਦਰਸ਼ਕਾਂ ਤੇ ਖਿਡਾਰੀਆਂ ਲਈ ਰੋਮਾਂਚਕ ਹੋਵੇਗਾ।
ਦੱਸ ਦਈਏ ਕਿ ਵੈਸਟਇੰਡੀਜ਼ ਨੇ ਮੈਚ 'ਚ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਪੂਰੀ ਤਰ੍ਹਾਂ ਨਾਲ ਅਸਫਲ ਨਜ਼ਰ ਆਈ। ਭਾਰਤੀ ਟੀਮ 40.5 ਓਵਰਾਂ 'ਚ 181 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਲਈ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 55 ਗੇਂਦਾਂ 'ਚ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 55 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਦੌੜਾਂ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਨੇ 36.4 ਓਵਰਾਂ 'ਚ 4 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ। ਕਪਤਾਨ ਸ਼ਾਈ ਹੋਪ ਨੇ 80 ਗੇਂਦਾਂ 'ਚ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਬਣਾਈਆਂ।