Jasprit Bumrah Birthday: ਜਸਪ੍ਰੀਤ ਬੁਮਰਾਹ ਅੱਜ ਮਨਾ ਰਹੇ ਜਨਮਦਿਨ, ਜਾਣੋ ਟੀਮ ਇੰਡੀਆ ਦੇ ਕ੍ਰਿਕਟਰ ਨਾਲ ਜੁੜੇ ਅਣਸੁਣੇ ਕਿੱਸੇ
Jasprit Bumrah Birthday: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਬੁਮਰਾਹ ਭਾਰਤ ਦੇ ਸਭ ਤੋਂ ਮਹੱਤਵਪੂਰਨ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹੈ, ਪਰ ਇੱਥੋਂ
Jasprit Bumrah Birthday: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਬੁਮਰਾਹ ਭਾਰਤ ਦੇ ਸਭ ਤੋਂ ਮਹੱਤਵਪੂਰਨ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹੈ, ਪਰ ਇੱਥੋਂ ਤੱਕ ਦਾ ਉਸ ਦਾ ਸਫ਼ਰ ਆਸਾਨ ਨਹੀਂ ਰਿਹਾ। ਹਾਲਾਂਕਿ ਅੱਜ ਬੁਮਰਾਹ ਦੇ ਨਾਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਸ ਦੀ ਤਬਾਹੀ ਮਚਾਉਣ ਵਾਲੀ ਗੇਂਦਬਾਜ਼ੀ ਦਾ ਲੋਹਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਮੰਨਿਆ ਜਾਂਦਾ ਹੈ। ਅੱਜ ਬੁਮਰਾਹ ਕੋਲ ਕਰੋੜਾਂ ਦੀ ਜਾਇਦਾਦ ਹੈ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਕੋਲ ਇੱਕ ਟੀ-ਸ਼ਰਟ ਖਰੀਦਣ ਤੱਕ ਲਈ ਪੈਸੈ ਵੀ ਨਹੀਂ ਸੀ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਬੁਮਰਾਹ ਦੀ ਜ਼ਿੰਦਗੀ ਨਾਲ ਜੁੜੇ ਸੰਘਰਸ਼ ਬਾਰੇ...
ਛੋਟੀ ਉਮਰ 'ਚ ਪਿਤਾ ਤੋਂ ਹੋਏ ਦੂਰ
ਬੁਮਰਾਹ ਨੇ ਸਿਰਫ਼ ਸੱਤ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਪਿਤਾ ਦੀ ਮੌਤ ਤੋਂ ਬਾਅਦ ਭੈਣ ਜੂਹਿਕਾ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ ਦੀ ਮਾਂ 'ਤੇ ਆ ਗਈ। ਬੁਮਰਾਹ ਦਾ ਬਚਪਨ ਬੇਹੱਦ ਗਰੀਬੀ 'ਚ ਬੀਤਿਆ। ਬਚਪਨ 'ਚ ਉਸ ਕੋਲ ਸਿਰਫ ਇਕ ਟੀ-ਸ਼ਰਟ ਸੀ, ਜਿਸ ਨੂੰ ਬੁਮਰਾਹ ਰੋਜ਼ਾਨਾ ਧੋ ਕੇ ਪਹਿਨਦਾ ਸੀ। ਇੰਨਾ ਹੀ ਨਹੀਂ, ਉਸ ਕੋਲ ਸਿਰਫ ਇਕ ਜੋੜਾ ਜੁੱਤੀ ਸੀ, ਜਿਸ ਨੂੰ ਪਹਿਨ ਕੇ ਉਹ ਰੋਜ਼ਾਨਾ ਗੇਂਦਬਾਜ਼ੀ ਦਾ ਅਭਿਆਸ ਕਰਦਾ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਬੁਮਰਾਹ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਸੰਘਰਸ਼ ਕਰਦੇ ਰਹੇ।
14 ਸਾਲ ਦੀ ਉਮਰ ਵਿੱਚ ਦੇਖਿਆ ਸੁਪਨਾ
ਜਦੋਂ ਬੁਮਰਾਹ 14 ਸਾਲ ਦੇ ਸਨ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਸਾਹਮਣੇ ਕ੍ਰਿਕਟਰ ਬਣਨ ਦਾ ਸੁਪਨਾ ਬਿਆਨ ਕੀਤਾ, ਪਰ ਉਸ ਸਮੇਂ ਉਨ੍ਹਾਂ ਦੀ ਮਾਂ ਕੀ ਕਰ ਸਕਦੀ ਸੀ? ਬੁਮਰਾਹ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਪ੍ਰਕਿਰਿਆ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਉਸ ਨੇ ਅੱਗੇ ਦੱਸਿਆ ਕਿ ਇਕ ਦਿਨ ਜਦੋਂ ਚੋਣਕਾਰ ਨੇ ਉਸ ਨੂੰ ਗੇਂਦਬਾਜ਼ੀ ਕਰਦੇ ਦੇਖਿਆ ਤਾਂ ਉਸ ਨੂੰ ਬੁਲਾਇਆ। ਇਸ ਤੋਂ ਬਾਅਦ ਉਸ ਨੂੰ ਖੇਡਣ ਦਾ ਮੌਕਾ ਮਿਲਿਆ। ਫਿਰ ਗੁਜਰਾਤ ਲਈ ਖੇਡਣ ਤੋਂ ਬਾਅਦ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਣ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਜਸਪ੍ਰੀਤ ਬੁਮਰਾਹ ਦਾ ਕ੍ਰਿਕਟ ਕਰੀਅਰ
ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ 30 ਸਾਲ ਦੇ ਹੋ ਗਏ ਹਨ। ਉਸਨੇ ਜਨਵਰੀ 2016 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। ਬੁਮਰਾਹ ਨੇ ਹੁਣ ਤੱਕ ਕੁੱਲ 30 ਟੈਸਟ, 89 ਵਨਡੇ ਅਤੇ 62 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ ਕ੍ਰਮਵਾਰ 128 ਵਿਕਟਾਂ, 149 ਵਿਕਟਾਂ ਅਤੇ 74 ਵਿਕਟਾਂ ਲਈਆਂ ਹਨ।