ਸਿਡਨੀ ਟੈਸਟ 'ਚ ਵਧੀਆਂ ਭਾਰਤ ਦੀਆਂ ਮੁਸ਼ਕਿਲਾਂ, ਮੈਚ ਦੇ ਦੌਰਾਨ ਬੁਮਰਾਹ ਨੂੰ ਲੱਗੀ ਸੱਟ, ਹੋਏ ਮੈਦਾਨ ਤੋਂ ਬਾਹਰ
Jasprit Bumrah Injury: ਸਿਡਨੀ ਟੈਸਟ 'ਚ ਟੀਮ ਦੀ ਕਪਤਾਨੀ ਕਰ ਰਹੇ ਜਸਪ੍ਰੀਤ ਬੁਮਰਾਹ ਅਚਾਨਕ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਫਿਰ ਕਰੀਬ ਅੱਧੇ ਘੰਟੇ ਬਾਅਦ ਮੈਡੀਕਲ ਟੀਮ ਨਾਲ ਬਾਹਰ ਨਿਕਲ ਗਏ।
Jasprit Bumrah Injury Sydney Test: ਸਿਡਨੀ 'ਚ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ 2024-25 ਦੇ ਪੰਜਵੇਂ ਅਤੇ ਆਖਰੀ ਟੈਸਟ ਵਿਚਾਲੇ ਟੀਮ ਇੰਡੀਆ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੈਚ 'ਚ ਟੀਮ ਦੀ ਕਪਤਾਨੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਅਚਾਨਕ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਫਿਰ ਕਰੀਬ ਅੱਧੇ ਘੰਟੇ ਤੋਂ ਬਾਅਦ ਉਹ ਮੈਡੀਕਲ ਟੀਮ ਦੇ ਨਾਲ ਬਾਹਰ ਨਿਕਲੇ। ਅਜਿਹੇ 'ਚ ਕਿਆਸ ਲਿਆਉਣੇ ਸ਼ੁਰੂ ਹੋ ਗਏ ਹਨ ਕਿ ਉਹ ਕਿਸੇ ਤਰ੍ਹਾਂ ਦੀ ਸਕੈਨ ਲਈ ਮੈਡੀਕਲ ਟੀਮ ਨਾਲ ਬਾਹਰ ਗਏ ਹਨ। ਬੁਮਰਾਹ ਨੂੰ ਮੈਡੀਕਲ ਟੀਮ ਦੇ ਨਾਲ ਕਾਰ ਵਿੱਚ ਜਾਂਦੇ ਦੇਖਿਆ ਗਿਆ।
ਇੰਗਲਿਸ਼ ਕੁਮੈਂਟਰੀ ਕਰ ਰਹੇ ਰਵੀ ਸ਼ਾਸਤਰੀ ਨੇ ਇਹ ਵੀ ਅੰਦਾਜ਼ਾ ਲਗਾਉਂਦਿਆਂ ਹੋਇਆਂ ਕਿਹਾ ਕਿ ਸ਼ਾਇਦ ਬੁਮਰਾਹ ਨੂੰ ਸਕੈਨ ਲਈ ਲਿਜਾਇਆ ਗਿਆ ਹੈ। ਸਿਡਨੀ ਟੈਸਟ ਦੇ ਦੂਜੇ ਦਿਨ ਤੱਕ ਬੁਮਰਾਹ ਨੇ 10 ਓਵਰ ਸੁੱਟੇ ਸਨ, ਜਿਸ 'ਚ ਉਨ੍ਹਾਂ ਨੇ 2 ਵਿਕਟਾਂ ਲਈਆਂ ਸਨ। ਹਾਲਾਂਕਿ ਹੁਣ ਬੁਮਰਾਹ ਦੂਜੇ ਦਿਨ ਗੇਂਦਬਾਜ਼ੀ ਕਰਦੇ ਨਜ਼ਰ ਨਹੀਂ ਆਉਣਗੇ। ਬੁਮਰਾਹ ਦਾ ਇਸ ਤਰ੍ਹਾਂ ਬਾਹਰ ਜਾਣਾ ਟੀਮ ਇੰਡੀਆ ਲਈ ਚਿੰਤਾ ਦਾ ਵਿਸ਼ਾ ਹੈ।