ਨਵੀਂ ਦਿੱਲੀ: ਸਟਾਰ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਟ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਪੈਰਾ ਅਥਲੀਟ ਮਾਰੀਅਪਨ ਥਾਂਗਾਵੇਲੂ ਨੂੰ ਇਸ ਸਾਲ ਦਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਮਿਲੇਗਾ। ਖੇਡ ਮੰਤਰਾਲੇ ਨੇ ਚੋਣ ਕਮੇਟੀ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦੱਸ ਦੇਈਏ ਕਿ ਅਰਜੁਨ ਐਵਾਰਡ ਲਈ 29 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਸਿਫਾਰਸ਼ ਖੇਡ ਮੰਤਰਾਲੇ ਦੀ 12 ਮੈਂਬਰੀ ਚੋਣ ਕਮੇਟੀ ਨੇ ਕੀਤੀ ਸੀ।


ਰੋਹਿਤ ਚੌਥਾ ਕ੍ਰਿਕਟਰ ਹੋਵੇਗਾ:

33 ਸਾਲਾ ਰੋਹਿਤ, ਖੇਡ ਰਤਨ ਹਾਸਲ ਕਰਨ ਵਾਲਾ ਚੌਥਾ ਕ੍ਰਿਕਟਰ ਹੋਵੇਗਾ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਹਾਲ ਹੀ ਵਿੱਚ ਸੇਵਾਮੁਕਤ ਮਹਿੰਦਰ ਸਿੰਘ ਧੋਨੀ ਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਇਹ ਸਨਮਾਨ ਮਿਲ ਚੁੱਕਿਆ ਹੈ।



ਤੇਂਦੁਲਕਰ 1998 ਵਿਚ ਖੇਡ ਰਤਨ ਅਵਾਰਡ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਸੀ। ਧੋਨੀ ਨੂੰ 2007 ਵਿੱਚ ਅਤੇ ਕੋਹਲੀ ਨੂੰ 2018 ਵਿੱਚ ਵੇਟਲਿਫਟਰ ਮੀਰਾਬਾਈ ਚਾਨੂ ਦੇ ਨਾਲ ਪੁਰਸਕਾਰ ਮਿਲਿਆ।



ਕਮੇਟੀ ਵਿੱਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਸਾਬਕਾ ਹਾਕੀ ਕਪਤਾਨ ਸਰਦਾਰਾ ਸਿੰਘ ਵੀ ਸ਼ਾਮਲ ਸੀ।

IPL 2020: ਧੋਨੀ ਸਮੇਤ CSK ਦੇ ਖਿਡਾਰੀਆਂ ਨੇ ਯੂਏਈ ਲਈ ਭਰੀ ਉਡਾਣ, ਵੇਖੋ ਵੀਡੀਓ

IPL 2020 Protocols: ਕੋਰੋਨਾਵਾਇਰਸ ਨੇ ਵਧਾਈ BCCI ਦੀ ਚਿੰਤਾ, ਕੋਵਿਡ-19 ਪ੍ਰੋਟੋਕੋਲ ਬਾਰੇ ਖਿਡਾਰੀਆਂ ਨੂੰ ਚੇਤਾਵਨੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904