KL Rahul: ਕਦੋਂ ਹੋਵੇਗੀ ਕੇਐੱਲ ਰਾਹੁਲ ਦੀ ਵਾਪਸੀ? ਏਸ਼ੀਆ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਮਿਲਣ ਵਾਲੀ ਵੱਡੀ ਰਾਹਤ
Team India: ਕੇਐੱਲ ਰਾਹੁਲ ਇਸ ਸਮੇਂ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਆਪਣੀ ਫਿਟਨੈੱਸ 'ਤੇ ਲਗਾਤਾਰ ਮਿਹਨਤ ਕਰ ਰਹੇ ਹਨ। ਉਹ ਛੇਤੀ ਹੀ ਬੱਲੇਬਾਜ਼ੀ ਲਈ ਪ੍ਰੈਕਟਿਸ ਸ਼ੁਰੂ ਕਰਨ ਵਾਲੇ ਹਨ, ਜੋ ਕਿ ਫੈਂਸ ਲਈ ਰਾਹਤ ਦੀ ਖ਼ਬਰ ਹੈ।
KL Rahul Fitness Update: ਭਾਰਤੀ ਟੀਮ ਦੇ ਤਿੰਨ ਅਹਿਮ ਖਿਡਾਰੀ ਸ਼੍ਰੇਅਸ ਅਈਅਰ, ਜਸਪ੍ਰੀਤ ਬੁਮਰਾਹ ਅਤੇ ਕੇਐੱਲ ਰਾਹੁਲ ਇਸ ਸਮੇਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਬਣਾਉਣ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (NCA) ਵਿੱਚ ਸਖ਼ਤ ਮਿਹਨਤ ਕਰ ਰਹੇ ਹਨ।
ਦੱਸ ਦਈਏ ਕਿ ਕੇਐੱਲ ਰਾਹੁਲ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 16ਵੇਂ ਸੀਜ਼ਨ ਦੌਰਾਨ ਫੀਲਡਿੰਗ ਕਰਦਿਆਂ ਹੋਇਆਂ ਪੱਟ 'ਚ ਖਿਚਾਅ ਆਉਣ ਕਰਕੇ ਬਾਹਰ ਹੋ ਗਏ ਸੀ ਜਿਸ ਤੋਂ ਬਾਅਦ ਉਹ ਵਾਪਸੀ ਨਹੀਂ ਕਰ ਸਕੇ ਸਨ। ਕੇਐੱਲ ਰਾਹੁਲ ਹੁਣ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਆ ਗਏ ਹਨ।
ਕੇਐੱਲ ਰਾਹੁਲ ਨੇ ਪੱਟ 'ਚ ਖਿਚਾਅ ਦੀ ਸਮੱਸਿਆ ਤੋਂ ਬਾਅਦ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਸਮੇਂ ਰਾਹੁਲ ਰੀਹੈਬ ਦੀ ਪ੍ਰਕਿਰਿਆ 'ਚੋਂ ਲੰਘ ਰਹੇ ਹਨ। ਉੱਥੇ ਹੀ ਹੁਣ ਉਨ੍ਹਾਂ ਦੀਆਂ ਐਨਸੀਏ ਦੇ ਜਿੰਮ 'ਚ ਕਸਰਤ ਕਰਦਿਆਂ ਹੋਇਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਕੇਐੱਲ ਰਾਹੁਲ ਇਸ ਹਫਤੇ ਤੋਂ ਹੀ ਨੈੱਟ 'ਤੇ ਬੱਲੇਬਾਜ਼ੀ ਦੀ ਪ੍ਰੈਕਟਿਸ ਸ਼ੁਰੂ ਕਰ ਸਕਦੇ ਹਨ।
ਇਹ ਵੀ ਪੜ੍ਹੋ: IND Vs PAK: ਏਸ਼ੀਆ ਕੱਪ 'ਚ ਭਾਰਤ-ਪਾਕਿ ਦੀਆਂ ਟੀਮਾਂ 2 ਵਾਰ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਕਦੋਂ ਹੋਵੇਗਾ ਮੁਕਾਬਲਾ
ਅਜਿਹੇ 'ਚ ਜੇਕਰ ਉਹ ਆਇਰਲੈਂਡ ਖਿਲਾਫ ਸੀਰੀਜ਼ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਐਲਾਨੇ ਜਾਂਦੇ ਹਨ ਤਾਂ ਵੀ ਉਹ ਏਸ਼ੀਆ ਕੱਪ ਦੀ ਟੀਮ 'ਚ ਨਜ਼ਰ ਆ ਸਕਦੇ ਹਨ। ਵਨਡੇ ਵਰਲਡ ਕੱਪ ਨੂੰ ਦੇਖਦਿਆਂ ਹੋਇਆਂ ਰਾਹੁਲ ਦਾ ਫਿੱਟ ਹੋ ਕੇ ਟੀਮ ਇੰਡੀਆ ਲਈ ਛੇਤੀ ਵਾਪਸੀ ਕਰਨਾ ਬਹੁਤ ਜ਼ਰੂਰੀ ਮੰਨਿਆ ਜਾ ਰਿਹਾ ਹੈ। ਇੱਕ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਰਾਹੁਲ ਹੇਠਲੇ ਕ੍ਰਮ ਵਿੱਚ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
KL Rahul will resume batting from this week.
— Mufaddal Vohra (@mufaddal_vohra) July 17, 2023
- He's ready to roar for India! pic.twitter.com/L6MrbIeiOm
ਜਸਪ੍ਰੀਤ ਬੁਮਰਾਹ ਨੇ ਸ਼ੁਰੂ ਕੀਤੀ ਗੇਂਦਬਾਜ਼ੀ ਦੀ ਪ੍ਰੈਕਟਿਸ
ਟੀਮ ਇੰਡੀਆ ਲਈ ਹੁਣ ਤੱਕ ਜਿਹੜੀ ਸਭ ਤੋਂ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ, ਉਹ ਹੈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਕਰਨ ਦੀ। ਐਨਸੀਏ ਤੋਂ ਸਾਹਮਣੇ ਆਏ ਇੱਕ ਵੀਡੀਓ ਵਿੱਚ ਬੁਮਰਾਹ ਇੱਕ ਵਾਰ ਫਿਰ ਉਸੇ ਅੰਦਾਜ਼ ਵਿੱਚ ਗੇਂਦਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਜਸਪ੍ਰੀਤ ਬੁਮਰਾਹ ਦੀ ਟੀਮ ਇੰਡੀਆ 'ਚ ਵਾਪਸੀ ਆਇਰਲੈਂਡ ਖਿਲਾਫ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ 'ਚ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ: Yuzvendra Chahal Wife: 'ਮੈਨੂੰ ਨਹੀਂ ਸੀ ਪਤਾ ਕੌਣ ਸੀ ਯੁਜਵੇਂਦਰ ਚਾਹਲ', ਪਤਨੀ ਧਨਸ਼੍ਰੀ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ