Yuzvendra Chahal Wife: 'ਮੈਨੂੰ ਨਹੀਂ ਸੀ ਪਤਾ ਕੌਣ ਸੀ ਯੁਜਵੇਂਦਰ ਚਾਹਲ', ਪਤਨੀ ਧਨਸ਼੍ਰੀ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ
Yuzvendra Chahal Wife: ਯੁਜਵੇਂਦਰ ਚਾਹਲ ਅਤੇ ਧਨਸ੍ਰੀ ਦੀ ਗੱਲਬਾਤ ਆਨਲਾਈਨ ਡਾਂਸ ਕਲਾਸਾਂ ਦੌਰਾਨ ਸ਼ੁਰੂ ਹੋਈ ਸੀ ਅਤੇ ਉੱਥੋਂ ਹੀ ਇਨ੍ਹਾਂ ਦੀ ਲਵ ਸਟੋਰੀ ਸ਼ੁਰੂ ਹੋ ਗਈ ਸੀ।
Yuzvendra Chahal Wife: ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਦੀ ਲਵ ਸਟੋਰੀ ਕਾਫੀ ਫੇਮਸ ਰਹੀ ਹੈ। ਇਨ੍ਹਾਂ ਦੋਹਾਂ ਦਾ ਪਿਆਰ ਉਦੋਂ ਪਰਵਾਨ ਚੜ੍ਹਿਆ ਜਦੋਂ ਪੂਰੀ ਦੁਨੀਆ ਕੋਵਿਡ ਦੇ ਕਹਿਰ ਨਾਲ ਜੂਝ ਰਹੀ ਸੀ ਅਤੇ ਲੋਕਾਂ ਦਾ ਮਿਲਣਾ-ਜੁਲਣਾ ਬੰਦ ਹੋ ਗਿਆ ਸੀ। ਹੁਣ ਦੋਵਾਂ ਨੇ ਆਪਣੀ ਲਵ ਸਟੋਰੀ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ। ਚਾਹਲ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਧਨਸ਼੍ਰੀ ਨਾਲ ਗੱਲ ਕੀਤੀ ਅਤੇ ਮੈਰਿਜ ਲਈ ਪ੍ਰਪੋਜ਼ ਕੀਤਾ।
ਧਨਸ਼੍ਰੀ ਇੱਕ ਕੋਰੀਓਗ੍ਰਾਫਰ ਹੈ ਅਤੇ ਚਾਹਲ ਨੇ ਲੌਕਡਾਊਨ ਦੌਰਾਨ ਡਾਂਸ ਸਿੱਖਣ ਬਾਰੇ ਸੋਚਿਆ ਸੀ। ਉਨ੍ਹਾਂ ਨੇ ਧਨਸ਼੍ਰੀ ਤੋਂ ਆਨਲਾਈਨ ਕਲਾਸਾਂ ਲੈਣ ਦਾ ਫੈਸਲਾ ਕੀਤਾ ਅਤੇ ਫਿਰ ਇੱਥੋਂ ਹੀ ਦੋਹਾਂ ਦੀ ਲਵ ਸਟੋਰੀ ਸ਼ੁਰੂ ਹੋ ਗਈ ਅਤੇ ਫਿਰ ਦੋਹਾਂ ਨੇ ਵਿਆਹ ਕਰਵਾ ਲਿਆ।
ਚਾਹਲ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੇ ਧਨਸ਼੍ਰੀ ਨਾਲ ਕਿਵੇਂ ਗੱਲ ਕਰਨੀ ਸ਼ੁਰੂ ਕੀਤੀ ਸੀ। ਚਾਹਲ ਨੇ ਦੱਸਿਆ ਕਿ ਸ਼ੁਰੂਆਤ 'ਚ ਉਨ੍ਹਾਂ ਨੇ ਦੋ ਮਹੀਨਿਆਂ ਤੱਕ ਧਨਸ਼੍ਰੀ ਤੋਂ ਸਿਰਫ ਡਾਂਸ ਸਿੱਖਿਆ ਅਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਫਿਰ ਅੱਗੇ ਚਾਹਲ ਨੇ ਕਿਹਾ ਕਿ ਇਕ ਦਿਨ ਉਹ ਰਾਤ ਨੂੰ ਬੈਠੇ ਸਨ ਅਤੇ ਧਨਸ਼੍ਰੀ ਨੂੰ ਮੈਸੇਜ ਕਰਨ ਦਾ ਫੈਸਲਾ ਕੀਤਾ। ਇਸ ਮੈਸੇਜ ਵਿੱਚ ਉਨ੍ਹਾਂ ਨੇ ਧਨਸ਼੍ਰੀ ਨੂੰ ਪੁੱਛਿਆ ਕਿ ਜਦੋਂ ਲਾਕਡਾਊਨ ਵਿੱਚ ਹਰ ਕੋਈ ਪਰੇਸ਼ਾਨ ਹੈ ਤਾਂ ਉਹ ਕਿਵੇਂ ਖੁਸ਼ ਰਹਿੰਦੀ ਹੈ। ਇਥੋਂ ਹੀ ਦੋਹਾਂ ਵਿਚਕਾਰ ਗੱਲਬਾਤ ਹੋਣੀ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: Shubman Gill: ਸ਼ੁਭਮਨ ਗਿੱਲ ਤੇ ਮੰਡਰਾ ਰਹੀ ਖ਼ਤਰੇ ਦੀ ਘੰਟੀ, ਜਾਣੋ ਕ੍ਰਿਕਟਰ ਕਾਰਨ ਕਿਉਂ ਵਧਿਆ ਟੀਮ ਇੰਡੀਆ ਦਾ ਤਣਾਅ ?
ਡਾਇਰੈਕਟ ਵਿਆਹ ਲਈ ਕੀਤਾ ਸੀ ਪ੍ਰਪੋਜ਼
ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਗੱਲਾਂ-ਗੱਲਾਂ ਵਿੱਚ ਮਨ ਬਣਾ ਲਿਆ ਸੀ ਕਿ ਉਹ ਧਨਸ਼੍ਰੀ ਨਾਲ ਵਿਆਹ ਕਰਨਗੇ। ਇਸ ਲੈੱਗ ਸਪਿਨਰ ਨੇ ਦੱਸਿਆ ਕਿ ਉਨ੍ਹਾਂ ਨੇ ਡਾਇਰੈਕਟ ਧਨਸ਼੍ਰੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਇਸ ਸ਼ੋਅ 'ਚ ਧਨਸ਼੍ਰੀ ਵੀ ਮੌਜੂਦ ਸਨ। ਜਦੋਂ ਉਨ੍ਹਾਂ ਦੀ ਲਵ ਸਟੋਰੀ ਦੀ ਗੱਲ ਚੱਲੀ ਤਾਂ ਰਣਵੀਰ ਨੇ ਧਨਸ਼੍ਰੀ ਨੂੰ ਵੀ ਬੁਲਾਇਆ ਅਤੇ ਚਾਹਲ ਬਾਰੇ ਪੁੱਛਿਆ। ਧਨਸ਼੍ਰੀ ਨੇ ਦੱਸਿਆ ਕਿ ਜਦੋਂ ਚਾਹਲ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਉਹ ਹੈਰਾਨ ਰਹਿ ਗਈ ਅਤੇ ਉਨ੍ਹਾਂ ਨੇ ਇਹ ਗੱਲ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦੱਸੀ। ਧਨਸ਼੍ਰੀ ਨੇ ਕਿਹਾ ਕਿ ਉਸ ਨੂੰ ਚਾਹਲ ਦੀ ਸ਼ਰਾਫਤ ਬਹੁਤ ਪਸੰਦ ਹੈ।
ਧਨਸ਼੍ਰੀ ਨੇ ਕਿਹਾ ਕਿ ਉਹ ਡਾਂਸ ਕਲਾਸਾਂ ਤੋਂ ਪਹਿਲਾਂ ਯੁਜਵੇਂਦਰ ਚਾਹਲ ਨੂੰ ਨਹੀਂ ਜਾਣਦੀ ਸੀ ਕਿਉਂਕਿ ਉਸ ਨੇ ਲੰਬੇ ਸਮੇਂ ਤੋਂ ਕ੍ਰਿਕਟ ਦੇਖਣਾ ਬੰਦ ਕਰ ਦਿੱਤਾ ਸੀ ਅਤੇ ਇਸ ਦੌਰਾਨ ਚਾਹਲ ਨੇ ਟੀਮ ਇੰਡੀਆ ਲਈ ਡੈਬਿਊ ਕੀਤਾ ਸੀ।
ਇਹ ਵੀ ਪੜ੍ਹੋ: IND Vs PAK: ਏਸ਼ੀਆ ਕੱਪ 'ਚ ਭਾਰਤ-ਪਾਕਿ ਦੀਆਂ ਟੀਮਾਂ 2 ਵਾਰ ਹੋਣਗੀਆਂ ਆਹਮੋ-ਸਾਹਮਣੇ, ਜਾਣੋ ਕਦੋਂ ਹੋਵੇਗਾ ਮੁਕਾਬਲਾ