Watch: KL ਰਾਹੁਲ ਦੀ ਖੁੱਲ੍ਹੇ ਮੈਦਾਨ 'ਚ ਲੱਗੀ ਕਲਾਸ, ਜਾਣੋ ਕ੍ਰਿਕਟਰ 'ਤੇ ਬੁਰੀ ਤਰ੍ਹਾਂ ਕਿਉਂ ਭੜਕਿਆ LSG ਮਾਲਕ ?
IPL 2024: ਸਨਰਾਈਜ਼ਰਸ ਹੈਦਰਾਬਾਦ ਨੇ ਲਖਨਊ ਸੁਪਰ ਜਾਇੰਟਸ ਨੂੰ ਇਸ ਤਰ੍ਹਾਂ ਹਰਾਇਆ ਕਿ ਕੇਐੱਲ ਰਾਹੁਲ ਅਤੇ ਉਨ੍ਹਾਂ ਦੀ ਟੀਮ ਇਸ ਹਾਰ ਨੂੰ ਹਮੇਸ਼ਾ ਯਾਦ ਰੱਖੇਗੀ। SRH ਨੇ ਸਿਰਫ਼ 58 ਗੇਂਦਾਂ ਵਿੱਚ 166 ਦੌੜਾਂ
IPL 2024: ਸਨਰਾਈਜ਼ਰਸ ਹੈਦਰਾਬਾਦ ਨੇ ਲਖਨਊ ਸੁਪਰ ਜਾਇੰਟਸ ਨੂੰ ਇਸ ਤਰ੍ਹਾਂ ਹਰਾਇਆ ਕਿ ਕੇਐੱਲ ਰਾਹੁਲ ਅਤੇ ਉਨ੍ਹਾਂ ਦੀ ਟੀਮ ਇਸ ਹਾਰ ਨੂੰ ਹਮੇਸ਼ਾ ਯਾਦ ਰੱਖੇਗੀ। SRH ਨੇ ਸਿਰਫ਼ 58 ਗੇਂਦਾਂ ਵਿੱਚ 166 ਦੌੜਾਂ ਦਾ ਟੀਚਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਇਸ ਵੱਡੀ ਹਾਰ ਕਾਰਨ ਐਲਐਸਜੀ ਦੇ ਨੈੱਟ ਰਨ-ਰੇਟ ਨੂੰ ਵੱਡਾ ਝਟਕਾ ਲੱਗਾ ਹੈ। ਹਾਲਾਂਕਿ LSG, DC ਅਤੇ CSK ਦੇ ਫਿਲਹਾਲ 12 ਅੰਕ ਹਨ, ਪਰ ਲਖਨਊ ਨੈੱਟ ਰਨ-ਰੇਟ ਦੇ ਲਿਹਾਜ਼ ਨਾਲ ਬਹੁਤ ਕਮਜ਼ੋਰ ਪੈ ਗਿਆ ਹੈ। ਅਜਿਹੇ 'ਚ ਕੇਐੱਲ ਰਾਹੁਲ ਅਤੇ ਉਨ੍ਹਾਂ ਦੇ ਸਾਥੀਆਂ ਲਈ ਪਲੇਆਫ 'ਚ ਜਾਣ ਦਾ ਰਸਤਾ ਕਾਫੀ ਮੁਸ਼ਕਿਲ ਹੋ ਗਿਆ ਹੈ। ਹੁਣ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖਰਾਬ ਪ੍ਰਦਰਸ਼ਨ ਕਾਰਨ LSG ਫਰੈਂਚਾਇਜ਼ੀ ਦੇ ਮਾਲਕ ਸੰਜੀਵ ਗੋਇਨਕਾ ਨਾਰਾਜ਼ ਹੋ ਗਏ ਅਤੇ ਉਨ੍ਹਾਂ ਦੇ ਗੁੱਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
10 ਵਿਕਟਾਂ ਦੀ ਹਾਰ ਨਾਲ ਲਖਨਊ ਸੁਪਰ ਜਾਇੰਟਸ ਦੇ ਪ੍ਰਸ਼ੰਸਕਾਂ ਨੂੰ ਵੀ ਧੱਕਾ ਲੱਗਾ ਹੋਏਗਾ। ਇੱਕ ਪ੍ਰਸ਼ੰਸਕ ਹੋਣ ਦੇ ਨਾਤੇ ਸੰਜੀਵ ਗੋਇਨਕਾ ਵੀ ਬਹੁਤ ਨਿਰਾਸ਼ ਹੋਏ ਹੋਣਗੇ ਅਤੇ ਨਿਰਾਸ਼ਾ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਹੀ ਹੈ ਕਿ ਉਹ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ। ਦੂਜੇ ਪਾਸੇ ਇਸ ਪੂਰੀ ਘਟਨਾ ਦੌਰਾਨ ਕੇਐਲ ਰਾਹੁਲ ਬੇਚੈਨ ਨਜ਼ਰ ਆ ਰਹੇ ਹਨ। ਲੋਕ ਇਸ ਤਰ੍ਹਾਂ ਦੇ ਵਿਵਹਾਰ ਲਈ ਸੋਸ਼ਲ ਮੀਡੀਆ 'ਤੇ ਸੰਜੀਵ ਦੀ ਭਾਰੀ ਆਲੋਚਨਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੇਐੱਲ ਰਾਹੁਲ ਉੱਚ ਦਰਜੇ ਦਾ ਖਿਡਾਰੀ ਹੈ ਅਤੇ ਖੁੱਲ੍ਹੇ ਮੈਦਾਨ 'ਚ ਉਸ ਨਾਲ ਅਜਿਹਾ ਵਿਵਹਾਰ ਸਹੀ ਨਹੀਂ ਹੈ। ਸੰਜੀਵ ਨਿੱਜੀ ਤੌਰ 'ਤੇ ਕਿਸੇ ਵੀ ਕਮਰੇ ਜਾਂ ਡਰੈਸਿੰਗ ਰੂਮ ਵਿੱਚ ਜਾ ਕੇ ਕੇਐਲ ਰਾਹੁਲ ਦੇ ਸਾਹਮਣੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਸਕਦੇ ਸਨ। ਪਰ ਮੱਧ ਮੈਦਾਨ ਵਿੱਚ ਅਜਿਹਾ ਵਿਵਹਾਰ ਚੰਗਾ ਨਹੀਂ ਹੈ।
Dear @klrahul, hug to you man. pic.twitter.com/9pI2S7vg7m
— Prayag (@theprayagtiwari) May 8, 2024
ਸੰਜੀਵ ਗੋਇਨਕਾ ਦੇ ਗੁੱਸੇ ਦਾ ਕੀ ਕਾਰਨ ਹੈ?
ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਖੇਡਦਿਆਂ 165 ਦੌੜਾਂ ਬਣਾਏ ਸੀ। ਟੀਮ ਸ਼ੁਰੂਆਤ 'ਚ ਮੁਸ਼ਕਲ 'ਚ ਸੀ, ਪਰ ਆਯੂਸ਼ ਬਡੋਨੀ ਨੇ 30 ਗੇਂਦਾਂ 'ਚ 55 ਦੌੜਾਂ ਅਤੇ ਨਿਕੋਲਸ ਪੂਰਨ ਨੇ 26 ਗੇਂਦਾਂ 'ਚ 48 ਦੌੜਾਂ ਬਣਾ ਕੇ ਐਲਐਸਜੀ ਨੂੰ 165 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਇਸ ਦੌਰਾਨ ਕਪਤਾਨ ਕੇਐਲ ਰਾਹੁਲ ਨੇ ਇਸ ਤਰ੍ਹਾਂ ਬੱਲੇਬਾਜ਼ੀ ਕੀਤੀ ਜਿਵੇਂ ਉਹ ਕੋਈ ਟੈਸਟ ਮੈਚ ਖੇਡ ਰਿਹਾ ਹੋਵੇ। ਉਸ ਨੇ 33 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਦੂਜੇ ਪਾਸੇ ਲਖਨਊ ਦੀ ਗੇਂਦਬਾਜ਼ੀ 'ਤੇ ਕੰਟਰੋਲ ਨਹੀਂ ਰਿਹਾ। ਟੀਮ ਨੇ ਸਿਰਫ਼ 58 ਗੇਂਦਾਂ ਵਿੱਚ 167 ਦੌੜਾਂ ਬਣਾਈਆਂ ਸਨ, ਜਿਸ ਦੀ ਬਦੌਲਤ SRH ਨੇ 62 ਗੇਂਦਾਂ ਬਾਕੀ ਰਹਿੰਦਿਆਂ ਲਖਨਊ ਨੂੰ 10 ਵਿਕਟਾਂ ਨਾਲ ਹਰਾਇਆ।
ਕੀ LSG ਪਲੇਆਫ ਵਿੱਚ ਪਹੁੰਚਣ ਦੇ ਯੋਗ ਹੋਵੇਗਾ?
ਫਿਲਹਾਲ ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰ ਜਾਇੰਟਸ, ਇਨ੍ਹਾਂ ਤਿੰਨਾਂ ਟੀਮਾਂ ਦੇ 12-12 ਅੰਕ ਹਨ। ਪਰ ਖ਼ਰਾਬ ਨੈੱਟ ਰਨ-ਰੇਟ ਕਾਰਨ ਐਲਐਸਜੀ ਛੇਵੇਂ ਸਥਾਨ ’ਤੇ ਹੈ। ਲਖਨਊ ਨੇ ਜੇਕਰ ਪਲੇਆਫ ਦੀ ਦੌੜ 'ਚ ਬਣੇ ਰਹਿਣਾ ਹੈ ਤਾਂ ਉਸ ਨੂੰ ਅਗਲੇ ਦੋ ਮੈਚਾਂ 'ਚ ਦਿੱਲੀ ਅਤੇ ਮੁੰਬਈ ਨੂੰ ਹਰਾਉਣਾ ਹੋਵੇਗਾ। ਕੇਐੱਲ ਰਾਹੁਲ ਅਤੇ ਉਸ ਦੀ ਸੈਨਾ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਵੱਡੇ ਫਰਕ ਨਾਲ ਜਿੱਤੇ ਕਿਉਂਕਿ ਖ਼ਰਾਬ ਨੈੱਟ ਰਨ-ਰੇਟ ਅੰਤ ਵਿੱਚ ਉਨ੍ਹਾਂ ਲਈ ਮੁਸੀਬਤ ਪੈਦਾ ਕਰ ਸਕਦੀ ਹੈ।