LSG vs PBKS: ਮਯੰਕ ਯਾਦਵ ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਹੋਈ ਬੱਲੇ-ਬੱਲੇ, ਚੁਟਕੀਆਂ 'ਚ ਵਧੀ ਫੈਨ ਫਾਲੋਇੰਗ
Mayank Yadav IPL 2024: ਲਖਨਊ ਸੁਪਰ ਜਾਇੰਟਸ ਦੇ ਘਾਤਕ ਗੇਂਦਬਾਜ਼ ਮਯੰਕ ਯਾਦਵ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਮਯੰਕ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ।
Mayank Yadav IPL 2024: ਲਖਨਊ ਸੁਪਰ ਜਾਇੰਟਸ ਦੇ ਘਾਤਕ ਗੇਂਦਬਾਜ਼ ਮਯੰਕ ਯਾਦਵ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਮਯੰਕ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ। ਲਖਨਊ ਸੁਪਰ ਜਾਇੰਟਸ ਨੇ ਪੰਜਾਬ ਕਿੰਗਜ਼ ਦੇ ਖਿਲਾਫ ਜਿੱਤ ਤੋਂ ਬਾਅਦ ਮਯੰਕ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ। ਮਯੰਕ ਦੇ ਇੰਸਟਾਗ੍ਰਾਮ ਫਾਲੋਅਰਜ਼ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਸ ਨੇ ਪੰਜਾਬ ਖਿਲਾਫ ਲਖਨਊ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਦਰਅਸਲ, ਲਖਨਊ ਨੇ ਪੰਜਾਬ ਖਿਲਾਫ ਜਿੱਤ ਤੋਂ ਬਾਅਦ ਐਕਸ 'ਤੇ ਇੱਕ ਪੋਸਟ ਸ਼ੇਅਰ ਕੀਤੀ। ਇਸ 'ਚ ਮਯੰਕ ਦੇ ਇੰਸਟਾਗ੍ਰਾਮ ਪ੍ਰੋਫਾਈਲ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਗਿਆ ਹੈ। ਪੰਜਾਬ ਖਿਲਾਫ ਮੈਚ ਤੋਂ ਪਹਿਲਾਂ ਕਰੀਬ 4 ਹਜ਼ਾਰ ਲੋਕ ਮਯੰਕ ਨੂੰ ਫਾਲੋ ਕਰਦੇ ਸਨ। ਪਰ ਮੈਚ ਤੋਂ ਬਾਅਦ ਇਹ ਅੰਕੜਾ 14 ਹਜ਼ਾਰ ਨੂੰ ਪਾਰ ਕਰ ਗਿਆ। ਮੈਚ ਦੇ ਅਗਲੇ ਦਿਨ ਐਤਵਾਰ ਨੂੰ ਇਹ ਅੰਕੜਾ 46 ਹਜ਼ਾਰ ਨੂੰ ਪਾਰ ਕਰ ਗਿਆ। ਮਯੰਕ ਦੀ ਫੈਨ ਫਾਲੋਇੰਗ ਬਹੁਤ ਤੇਜ਼ੀ ਨਾਲ ਵਧੀ ਹੈ। ਉਹ ਇੰਸਟਾਗ੍ਰਾਮ 'ਤੇ ਸਿਰਫ 14 ਲੋਕਾਂ ਨੂੰ ਫਾਲੋ ਕਰਦਾ ਹੈ।
He was on 4K before tonight. Go on, follow him guys 💙🤗 pic.twitter.com/rjzLxzQU8y
— Lucknow Super Giants (@LucknowIPL) March 30, 2024
ਲਖਨਊ ਨੇ ਪੰਜਾਬ ਖਿਲਾਫ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 199 ਦੌੜਾਂ ਬਣਾਈਆਂ। ਇਸਦੇ ਜਵਾਬ 'ਚ ਪੰਜਾਬ ਦੀ ਟੀਮ 5 ਵਿਕਟਾਂ ਦੇ ਨੁਕਸਾਨ 'ਤੇ 178 ਦੌੜਾਂ ਹੀ ਬਣਾ ਸਕੀ। ਸ਼ਿਖਰ ਧਵਨ ਦੀ ਕਪਤਾਨੀ ਵਿੱਚ ਪੰਜਾਬ ਇੱਕ ਸਮੇਂ ਤੋਂ ਜਿੱਤ ਵੱਲ ਵਧ ਰਿਹਾ ਸੀ। ਪਰ ਫਿਰ ਮਯੰਕ ਨੇ ਤਬਾਹੀ ਮਚਾਈ। ਉਨ੍ਹਾਂ ਨੇ ਤਿੰਨ ਅਹਿਮ ਵਿਕਟਾਂ ਲਈਆਂ। ਇਸ ਤੋਂ ਬਾਅਦ ਮੈਚ ਦਾ ਰੁੱਖ ਬਦਲ ਗਿਆ। ਪੰਜਾਬ ਨੂੰ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਤੁਹਾਨੂੰ ਦੱਸ ਦੇਈਏ ਕਿ ਮਯੰਕ ਨੇ ਹੁਣ ਤੱਕ 11 ਟੀ-20 ਮੈਚ ਖੇਡੇ ਹਨ। ਇਸ ਦੌਰਾਨ 15 ਵਿਕਟਾਂ ਲਈਆਂ ਹਨ। ਉਸ ਨੇ 17 ਲਿਸਟ ਏ ਮੈਚਾਂ 'ਚ 34 ਵਿਕਟਾਂ ਲਈਆਂ ਹਨ। ਮਯੰਕ ਨੇ ਇੱਕ ਫਸਟ ਕਲਾਸ ਮੈਚ ਵੀ ਖੇਡਿਆ ਹੈ। ਇਸ 'ਚ 2 ਵਿਕਟਾਂ ਲਈਆਂ।
Read More: IPL 2024: ਆਈਪੀਐੱਲ ਮੈਚ ਬਜ਼ੁਰਗ ਲਈ ਬਣਿਆ ਕਾਲ! ਰੋਹਿਤ ਦੇ ਆਊਟ ਹੋਣ ਤੇ ਮੁੰਬਈ ਦੇ ਫੈਨ ਨੇ CSK ਫੈਨ ਦੀ ਲਈ ਜਾਨ