Hardik Pandya: ਹਾਰਦਿਕ ਦੀ ਕਪਤਾਨੀ 'ਚ ਇਹ ਭੂਮਿਕਾ ਨਿਭਾਉਣਗੇ ਰੋਹਿਤ ਸ਼ਰਮਾ, ਜੈਵਰਧਨ ਨੇ ਜਵਾਬ ਦਿੰਦੇ ਹੋਏ ਫੈਨਜ਼ ਦੀ ਨਾਰਾਜ਼ਗੀ ਨੂੰ ਦੱਸਿਆ ਜਾਇਜ਼
Rohit Sharma Role In Mumbai Indians: ਆਈਪੀਐਲ 2024 ਲਈ ਮੁੰਬਈ ਇੰਡੀਅਨਜ਼ ਨੇ ਜਦੋਂ ਤੋਂ ਹਾਰਦਿਕ ਪਾਂਡਿਆ ਨੂੰ ਆਪਣਾ ਕਪਤਾਨ ਚੁਣਿਆ ਹੈ, ਇੱਕ ਸਵਾਲ ਲਗਾਤਾਰ ਚਰਚਾ ਵਿੱਚ ਹੈ।
Rohit Sharma Role In Mumbai Indians: ਆਈਪੀਐਲ 2024 ਲਈ ਮੁੰਬਈ ਇੰਡੀਅਨਜ਼ ਨੇ ਜਦੋਂ ਤੋਂ ਹਾਰਦਿਕ ਪਾਂਡਿਆ ਨੂੰ ਆਪਣਾ ਕਪਤਾਨ ਚੁਣਿਆ ਹੈ, ਇੱਕ ਸਵਾਲ ਲਗਾਤਾਰ ਚਰਚਾ ਵਿੱਚ ਹੈ। ਸਵਾਲ ਇਹ ਹੈ ਕਿ ਰੋਹਿਤ ਸ਼ਰਮਾ ਹੁਣ ਮੁੰਬਈ ਇੰਡੀਅਨਜ਼ ਟੀਮ ਵਿੱਚ ਕੀ ਭੂਮਿਕਾ ਨਿਭਾਉਣਗੇ? ਪਿਛਲੇ ਕੁਝ ਦਿਨਾਂ ਤੋਂ ਕਈ ਕ੍ਰਿਕਟ ਮਾਹਿਰ ਇਸ ਮਾਮਲੇ 'ਤੇ ਆਪਣੀ ਰਾਏ ਦੇ ਰਹੇ ਹਨ। ਪਰ ਹੁਣ ਮੁੰਬਈ ਇੰਡੀਅਨਜ਼ ਦੇ ਗਲੋਬਲ ਕ੍ਰਿਕਟ ਹੈੱਡ ਮਹੇਲਾ ਜੈਵਰਧਨ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਰੋਹਿਤ ਦੀ ਭੂਮਿਕਾ ਨੂੰ ਸਮਝਾਉਣ ਲਈ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਉਦਾਹਰਣ ਦਿੱਤਾ ਹੈ।
ਜੈਵਰਧਨ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਸਚਿਨ ਤੇਂਦੁਲਕਰ ਨੇ ਕਪਤਾਨੀ ਛੱਡਣ ਤੋਂ ਬਾਅਦ ਮੁੰਬਈ ਇੰਡੀਅਨਜ਼ ਲਈ ਅਹਿਮ ਭੂਮਿਕਾ ਨਿਊਉਂਦੇ ਰਹੇ ਸੀ, ਠੀਕ ਉਸੇ ਤਰ੍ਹਾਂ ਰੋਹਿਤ ਸ਼ਰਮਾ ਵੀ ਉਹੀ ਭੂਮਿਕਾ ਨਿਭਾਉਣਗੇ। ਸ਼੍ਰੀਲੰਕਾ ਦੇ ਇਸ ਦਿੱਗਜ ਕ੍ਰਿਕਟਰ ਨੇ ਕਿਹਾ, 'ਫੀਲਡ 'ਤੇ ਅਤੇ ਬਾਹਰ ਟੀਮ 'ਚ ਰੋਹਿਤ ਦੀ ਮੌਜੂਦਗੀ ਮੁੰਬਈ ਇੰਡੀਅਨਜ਼ ਦੀ ਅਗਲੀ ਪੀੜ੍ਹੀ ਨੂੰ ਮਾਰਗਦਰਸ਼ਨ ਕਰਨ 'ਚ ਮਦਦ ਕਰੇਗੀ। ਉਹ ਬਹੁਤ ਹੀ ਸ਼ਾਨਦਾਰ ਕ੍ਰਿਕਟਰ ਹੈ। ਮੈਂ ਰੋਹਿਤ ਨਾਲ ਬਹੁਤ ਕਰੀਬੀ ਕੰਮ ਕੀਤਾ ਹੈ। ਉਹ ਇੱਕ ਅਸਾਧਾਰਨ ਇਨਸਾਨ ਵੀ ਹੈ। ਮੈਨੂੰ ਭਰੋਸਾ ਹੈ ਕਿ ਉਹ ਮੁੰਬਈ ਇੰਡੀਅਨਜ਼ ਦੀ ਵਿਰਾਸਤ ਦਾ ਹਿੱਸਾ ਬਣੇ ਰਹਿਣਗੇ ਜੋ ਮਾਰਗ ਦਰਸ਼ਕ ਵਜੋਂ ਕੰਮ ਕਰਦਾ ਹੈ।
'ਸਚਿਨ ਨਾਲ ਵੀ ਅਜਿਹਾ ਹੀ ਹੋਇਆ'
ਮਹੇਲਾ ਜੈਵਰਧਨ ਨੇ ਕਿਹਾ, 'ਇਸ ਤੋਂ ਪਹਿਲਾਂ ਵੀ ਮੁੰਬਈ ਇੰਡੀਅਨਜ਼ ਨਾਲ ਅਜਿਹਾ ਹੋ ਚੁੱਕਾ ਹੈ। ਸਚਿਨ ਤੇਂਦੁਲਕਰ ਨੌਜਵਾਨ ਕ੍ਰਿਕਟਰਾਂ ਨਾਲ ਖੇਡਦੇ ਰਹੇ ਹਨ। ਉਸ ਨੇ ਕਪਤਾਨੀ ਕਿਸੇ ਹੋਰ ਨੂੰ ਸੌਂਪ ਦਿੱਤੀ ਅਤੇ ਯਕੀਨੀ ਬਣਾਇਆ ਕਿ ਮੁੰਬਈ ਇੰਡੀਅਨਜ਼ ਸਹੀ ਦਿਸ਼ਾ ਵਿੱਚ ਜਾ ਰਹੀ ਹੈ। ਰੋਹਿਤ ਦਾ ਵੀ ਇਹੀ ਹਾਲ ਹੈ। ਅਸੀਂ ਇਸ ਮਾਮਲੇ 'ਤੇ ਚਰਚਾ ਕੀਤੀ ਹੈ ਅਤੇ ਹਰ ਕੋਈ ਇਸ ਫੈਸਲੇ ਵਿੱਚ ਸ਼ਾਮਲ ਹੈ।
ਪ੍ਰਸ਼ੰਸਕਾਂ ਦੇ ਗੁੱਸੇ 'ਤੇ ਦਿੱਤਾ ਜਵਾਬ
ਇਸ ਦੌਰਾਨ ਜੈਵਰਧਨ ਨੇ ਸੋਸ਼ਲ ਮੀਡੀਆ 'ਤੇ ਮੁੰਬਈ ਇੰਡੀਅਨਜ਼ ਦੇ ਇਸ ਫੈਸਲੇ ਖਿਲਾਫ ਕ੍ਰਿਕਟ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ, 'ਪ੍ਰਸ਼ੰਸਕਾਂ ਲਈ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਨਾ ਜਾਇਜ਼ ਹੈ। ਮੈਨੂੰ ਲੱਗਦਾ ਹੈ ਕਿ ਹਰ ਕੋਈ ਭਾਵੁਕ ਹੈ ਅਤੇ ਸਾਨੂੰ ਇਸ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਪਰ ਉਸੇ ਸਮੇਂ ਇੱਕ ਫ੍ਰੈਂਚਾਈਜ਼ੀ ਦੇ ਰੂਪ ਵਿੱਚ ਤੁਹਾਨੂੰ ਇਹ ਫੈਸਲੇ ਲੈਣੇ ਪੈਂਦੇ ਹਨ।